ADVERTISEMENTs

4,000 ਨਿਊਯਾਰਕ ਵਾਸੀਆਂ ਨੇ ਮਮਦਾਨੀ ਦੇ ਸਕੈਵੇਂਜਰ ਹੰਟ ਵਿੱਚ ਲਿਆ ਭਾਗ

17 ਅਗਸਤ ਤੋਂ ਮਮਦਾਨੀ ਮੁਹਿੰਮ ਦੇ ਵਾਲੰਟੀਅਰਾਂ ਨੇ 91,000 ਤੋਂ ਵੱਧ ਘਰਾਂ ‘ਤੇ ਦਸਤਕ ਦਿੱਤੀ

ਨਿਊਯਾਰਕ ਦੇ ਅਸੈਂਬਲੀ ਮੈਂਬਰ ਜ਼ੋਹਰਾਨ ਮਮਦਾਨੀ / courtesy photo

ਨਿਊਯਾਰਕ ਦੇ ਅਸੈਂਬਲੀ ਮੈਂਬਰ ਜ਼ੋਹਰਾਨ ਮਮਦਾਨੀ ਦੀ ਮੇਅਰ ਮੁਹਿੰਮ ਦੁਆਰਾ ਵੀਕੈਂਡ ਵਿੱਚ ਆਯੋਜਿਤ ਇੱਕ ਸ਼ਹਿਰ-ਵਿਆਪੀ ਸਕੈਵੇਂਜਰ ਹੰਟ ਵਿੱਚ 4,000 ਤੋਂ ਵੱਧ ਨਿਊਯਾਰਕ ਵਾਸੀਆਂ ਨੇ ਹਿੱਸਾ ਲਿਆ।

ਇਹ ਪ੍ਰੋਗਰਾਮ- ਮੁਹਿੰਮ ਦੀਆਂ ਫ਼ੀਲਡ ਗਤੀਵਿਧੀਆਂ ਵਿੱਚ ਆਏ ਉਭਾਰ ਦੇ ਨਾਲ ਹੋਇਆ। 17 ਅਗਸਤ ਨੂੰ ਨੇਬਰਹੁੱਡ ਕੈਨਵਸ ਮੁੜ ਸ਼ੁਰੂ ਕਰਨ ਤੋਂ ਬਾਅਦ, ਮਮਦਾਨੀ ਦੀ ਮੁਹਿੰਮ ਦੇ ਵਾਲੰਟੀਅਰਾਂ ਨੇ 91,000 ਤੋਂ ਵੱਧ ਘਰਾਂ ‘ਤੇ ਦਸਤਕ ਦਿੱਤੀ, ਜਿਨ੍ਹਾਂ ਵਿੱਚ ਸਿਰਫ਼ ਇਸ ਵੀਕਐਂਡ 25,000 ਦਰਵਾਜ਼ਿਆਂ ‘ਤੇ ਦਸਤਕ ਦੇਣਾ ਸ਼ਾਮਲ ਸੀ। ਇਸ ਦੀ ਜਾਣਕਾਰੀ ਮਮਦਾਨੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਦਿੱਤੀ। ਨਾਲ ਹੀ ਉਹਨਾਂ ਲਿਖਿਆ ਕਿ ਇਸ ਤੋਂ ਇਲਾਵਾ, 4,000 ਲੋਕ #ZcavengerHunt ਲਈ ਨਿਕਲੇ।”

ਮੁਹਿੰਮ ਨੇ ਕਿਹਾ ਕਿ 23 ਅਗਸਤ ਦੀ ਸ਼ਾਮ ਨੂੰ ਪੋਸਟ ਕੀਤੇ ਸਕੈਵੇਂਜਰ ਹੰਟ ਵੀਡੀਓ ਨੂੰ ਸਭ ਪਲੇਟਫਾਰਮਾਂ ‘ਤੇ 20 ਮਿਲੀਅਨ ਤੋਂ ਵੱਧ ਵਿਊਜ਼ ਮਿਲੇ, ਜੋ ਵੱਧਦੀ ਸ਼ਮੂਲੀਅਤ ਨੂੰ ਦਰਸਾਉਂਦਾ ਹੈ ਕਿਉਂਕਿ ਮੇਅਰ ਲਈ ਡੈਮੋਕਰੇਟਿਕ ਉਮੀਦਵਾਰ ਮਮਦਾਨੀ ਨਵੰਬਰ ਦੀਆਂ ਚੋਣਾਂ ਵੱਲ ਵਧ ਰਹੇ ਹਨ।

ਇਸ ਹੰਟ ਦੀ ਝਲਕ ਪਹਿਲਾਂ ਇੱਕ ਮੁਹਿੰਮ ਵੀਡੀਓ ਵਿੱਚ ਦਿੱਤੀ ਗਈ ਸੀ ਜਿਸ ਵਿੱਚ ਮਮਦਾਨੀ ਨੂੰ ਪਾਰਕ ਦੀ ਬੈਂਚ ‘ਤੇ ਬੈਠੇ ਆਲੂ ਚਿਪਸ ਸੁੱਟਦੇ ਹੋਏ ਦਿਖਾਇਆ ਗਿਆ ਸੀ, ਜੋ ਮੇਅਰ ਐਰਿਕ ਐਡਮਜ਼ ਦੇ ਇੱਕ ਸਲਾਹਕਾਰ ਨਾਲ ਸਬੰਧਤ ਪੈਸੇ ਨਾਲ ਭਰੇ ਚਿਪਸ ਬੈਗ ਦੇ ਹਾਲੀਆ ਵਿਵਾਦ ਦਾ ਹਵਾਲਾ ਸੀ। ਉਹਨਾਂ ਨੇ ਮਜ਼ਾਕ ਕੀਤਾ ਕਿ ਭਾਗੀਦਾਰਾਂ ਨੂੰ ਪ੍ਰੋਗਰਾਮ ਦੇ ਅੰਤ ਵਿੱਚ ਇੱਕ “ਖਾਸ ਸਰਪ੍ਰਾਈਜ਼ — ਪਰ ਨਕਦੀ ਦੀ ਗੱਡੀ ਨਹੀਂ” ਮਿਲੇਗੀ।

ਭਾਗੀਦਾਰਾਂ ਨੇ ਪ੍ਰੋਗਰਾਮ ਨੂੰ ਉਮੀਦਵਾਰ ਅਤੇ ਸ਼ਹਿਰ ਦੋਵਾਂ ਨਾਲ ਜੁੜਨ ਦੇ ਸਾਧਨ ਵਜੋਂ ਵਰਣਨ ਕੀਤਾ। ਜੇਤੂ ਨੂੰ Herr’s ਦੇ ਸੌਰ ਕ੍ਰੀਮ ਐਂਡ ਅਨੀਅਨ ਚਿਪਸ (sour cream & onion) ਦਾ ਬੈਗ ਮਿਲਿਆ, ਜੋ ਮਮਦਾਨੀ ਦੀ ਪਹਿਲੀ ਵੀਡੀਓ ਦੀ ਯਾਦ ਦਿਵਾਉਂਦਾ ਸੀ।

ਮਮਦਾਨੀ ਦੀ ਮੁਹਿੰਮ ਨੇ ਆਪਣੇ ਆਪ ਨੂੰ ਨੀਤੀ ਪ੍ਰਸਤਾਵਾਂ ਰਾਹੀਂ ਵਿਲੱਖਣ ਬਣਾਇਆ ਹੈ, ਜਿਸ ਵਿੱਚ ਕਿਰਾਏ ‘ਤੇ ਫ਼੍ਰੀਜ਼, ਮੁਫ਼ਤ ਬੱਸਾਂ, ਜਨਤਕ ਡੇਅਕੇਅਰ ਅਤੇ ਮੁਫ਼ਤ ਕਰਿਆਨੇ ਦੇ ਨਾਲ-ਨਾਲ ਸੋਸ਼ਲ ਮੀਡੀਆ ਐਨਗੇਜਮੈਂਟ ਸ਼ਾਮਲ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video