US ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਸੰਭਾਵਤ ਤੌਰ 'ਤੇ 36 ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਸੰਯੁਕਤ ਰਾਜ 'ਚ ਦਾਖਲ ਹੋਣ' ਤੇ ਪਾਬੰਦੀ ਲਗਾ ਕੇ ਆਪਣੀ ਯਾਤਰਾ ਪਾਬੰਦੀਆਂ ਨੂੰ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਰਿਪਬਲਿਕਨ ਰਾਸ਼ਟਰਪਤੀ ਨੇ ਇੱਕ ਘੋਸ਼ਣਾ ਪੱਤਰ 'ਤੇ ਹਸਤਾਖਰ ਕੀਤੇ ਸੀ ਜਿਸ 'ਚ 12 ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ਉੱਤੇ ਪਾਬੰਦੀ ਲਗਾਈ ਸੀ, ਇਹ ਕਹਿੰਦੇ ਹੋਏ ਕਿ ਸੰਯੁਕਤ ਰਾਜ ਨੂੰ "ਵਿਦੇਸ਼ੀ ਅੱਤਵਾਦੀਆਂ" ਅਤੇ ਹੋਰ ਰਾਸ਼ਟਰੀ ਸੁਰੱਖਿਆ ਖਤਰਿਆਂ ਤੋਂ ਬਚਾਉਣ ਲਈ ਇਹ ਕਦਮ ਚੁੱਕਣ ਦੀ ਜ਼ਰੂਰਤ ਹੈ।
ਇਹ ਨਿਰਦੇਸ਼ ਇਮੀਗ੍ਰੇਸ਼ਨ ਕਾਰਵਾਈ ਦਾ ਹਿੱਸਾ ਸੀ ਜਿਸ ਨੂੰ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਵਿੱਚ 2025 ਵਿੱਚ ਸ਼ੁਰੂ ਕੀਤਾ ਸੀ। ਜਿਸ 'ਚ ਗਿਰੋਹ ਦੇ ਮੈਂਬਰ ਹੋਣ ਦੇ ਸ਼ੱਕ 'ਚ ਸੈਂਕੜੇ ਵੈਨੇਜ਼ੁਏਲਾ ਦੇ ਲੋਕਾਂ ਨੂੰ El Salvador ਭੇਜਣਾ, US ਯੂਨੀਵਰਸਿਟੀਆਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੋਂ ਇਨਕਾਰ ਕਰਨ ਅਤੇ ਹੋਰਾਂ ਨੂੰ ਦੇਸ਼ ਨਿਕਾਲਾ ਦੇਣਾ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ।
ਜੇਕਰ ਅਗਲੇ 60 ਦਿਨਾਂ ਦੇ ਅੰਦਰ ਸਰਕਾਰ ਅਤੇ ਇਮੀਗ੍ਰੇਸ਼ਨ ਵਲੋਂ ਆਪਣੇ ਦੇਸ਼ ਪ੍ਰਤੀ ਜਤਾਈਆਂ ਗਈਆਂ ਚਿੰਤਾਵਾਂ ਨੂੰ ਦੂਜੇ ਦੇਸ਼ਾਂ ਵਲੋਂ ਦੂਰ ਨਹੀਂ ਕੀਤਾ ਜਾਂਦਾ ਤਾਂ ਜਿਹੜੇ ਦੇਸ਼ ਪੂਰੀ ਜਾਂ ਅੰਸ਼ਕ ਪਾਬੰਦੀ ਦਾ ਸਾਹਮਣਾ ਕਰ ਸਕਦੇ ਹਨ ਉਹ ਹਨ: ਅੰਗੋਲਾ, ਐਂਟੀਗੁਆ ਅਤੇ ਬਾਰਬੁਡਾ, ਬੇਨਿਨ, ਭੂਟਾਨ, ਬੁਰਕੀਨਾ ਫਾਸੋ, ਕਾਬੋ ਵਰਡੇ, ਕੰਬੋਡੀਆ, ਕੈਮਰੂਨ, ਕੋਟ ਡੀ'ਆਈਵਰ, ਡੈਮੋਕ੍ਰੇਟਿਕ ਰੀਪਬਲਿਕ ਆਫ਼ ਕਾਂਗੋ, ਜਿਬੂਤੀ, ਡੋਮਿਨਿਕਾ, ਇਥੋਪੀਆ, ਇਜੀਪਟ, ਗੈਬਨ, ਦ ਗੈਂਬੀਆ, ਘਾਨਾ, ਕਿਰਗਿਸਤਾਨ, ਲਾਇਬੇਰੀਆ, ਮਲਾਵੀ, ਮੌਰੀਤਾਨੀਆ, ਨਾਈਜਰ, ਨਾਈਜੀਰੀਆ, ਸੇਂਟ ਕਿਟਸ ਅਤੇ ਨੇਵਿਸ, ਸੇਂਟ ਲੂਸੀਆ, ਸਾਓ ਟੋਮ ਅਤੇ ਪ੍ਰਿੰਸੀਪੀ, ਸੇਨੇਗਲ, ਦੱਖਣੀ ਸੁਡਾਨ, ਸੀਰੀਆ, ਤਨਜ਼ਾਨੀਆ, ਟੋਂਗਾ, ਟੂਵਾਲੂ, ਯੂਗਾਂਡਾ, ਵਾਨੂਆਟੂ, ਜ਼ੈਂਬੀਆ ਅਤੇ ਜ਼ਿੰਬਾਬਵੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login