ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਦੇ ਵਿਰੋਧ 'ਚ ਸੰਯੁਕਤ ਰਾਜ ਭਰ ਵਿੱਚ ਪ੍ਰਦਰਸ਼ਨਕਾਰੀਆਂ ਵਲੋਂ ਕੀਤੇ ਜਾ ਰਹੇ 'ਨੋ ਕਿੰਗਜ਼' ਪ੍ਰਦਰਸ਼ਨ ਦੌਰਾਨ ਹਾਦਸਾ ਵਾਪਰਣ ਦੀ ਖ਼ਬਰ ਸਾਹਮਣੇ ਆਈ। ਇਸ ਮੌਕੇ ਸਾਲਟ ਲੇਕ ਸਿਟੀ ਵਿਖੇ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸ਼ਖਸ 'ਤੇ ਇੱਕ ਵਿਅਕਤੀ ਨੇ ਗੋਲੀ ਚਲਾ ਦਿੱਤੀ। ਹਾਸਦੇ ਦੌਰਾਨ ਜਿਥੇ ਪ੍ਰਦਰਸ਼ਨਕਾਰੀਆਂ 'ਚ ਭੱਜਦੜ ਮੱਚ ਗਈ ਉਥੇ ਹੀ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਅਤੇ ਇੱਕ ਰਾਹਗੀਰ ਜ਼ਖਮੀ ਹੋ ਗਿਆ। ਜਿੰਨ੍ਹਾ ਨੂੰ ਮੌਕੇ 'ਤੇ ਹਸਪਤਾਲ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਰਾਹਗੀਰ ਦੀ ਮੌਤ ਹੋ ਗਈ।
ਪੁਲਿਸ ਅਫ਼ਸਰ ਬ੍ਰਾਇਨ ਰੈੱਡ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਵਾਲੇ ਹਮਲਾਵਰ ਆਰਟੂਰੋ ਗੈਂਬੋਆ ਨੂੰ ਕਤਲ ਦੇ ਦੋਸ਼ਾਂ 'ਚ ਹਿਰਾਸਤ ਵਿੱਚ ਲਿਆ ਗਿਆ ਅਤੇ ਉਸ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਇਸ ਦੌਰਾਨ ਹਾਦਸੇ 'ਚ ਜਾਨ ਗਵਾਉਣ ਵਾਲੇ ਰਾਹਗੀਰ ਦੀ ਪਛਾਣ ਆਰਥਰ ਫੋਲਾਸਾ ਏ. ਲੂ ਵਜੋਂ ਹੋਈ ਜਿਸ ਦੀ ਉਮਰ 39 ਸਾਲਾ ਦੱਸੀ ਗਈ ਹੈ। ਪੁਲਿਸ ਅਫ਼ਸਰ ਬ੍ਰਾਇਨ ਨੇ ਦੱਸਿਆ ਕਿ ਗੈਂਬੋਆ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਹਨਾਂ ਦੱਸਿਆ ਕਿ ਅਧਿਕਾਰੀਆਂ ਨੂੰ ਮੌਕੇ ਵਾਲੀ ਜਗ੍ਹਾ ਤੋਂ ਇੱਕ ਏਆਰ-15 ਰਾਈਫਲ, ਇੱਕ ਗੈਸ ਮਾਸਕ ਤੇ ਇੱਕ ਬੈਗ ਬਰਾਮਦ ਹੋਇਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login