ADVERTISEMENTs

ਅਮਰੀਕਾ ਵਿੱਚ ਭਾਰਤੀ ਮੂਲ ਦੇ ਨੇਤਾ ਪ੍ਰੇਮ ਭੰਡਾਰੀ ਨੇ VFS ਗਲੋਬਲ 'ਤੇ ਮਨਮਾਨੇ ਫੀਸ ਵਸੂਲਣ ਦਾ ਲਗਾਇਆ ਦੋਸ਼

ਪ੍ਰੇਮ ਭੰਡਾਰੀ ਨੇ ਮੰਗ ਕੀਤੀ ਕਿ ਭਾਰਤੀ ਭਾਈਚਾਰੇ ਨਾਲ ਨਿਆਂ ਅਤੇ ਪਾਰਦਰਸ਼ਤਾ ਕੀਤੀ ਜਾਵੇ

ਐਡੀਸਨ ਵਿੱਚ ਵੀਜ਼ਾ ਸੈਂਟਰ ਦੇ ਉਦਘਾਟਨ ਮੌਕੇ ਬੋਲਦੇ ਹੋਏ ਭਾਰਤੀ ਅਮਰੀਕੀ ਭਾਈਚਾਰੇ ਦੇ ਆਗੂ /

ਭਾਰਤੀ ਅਮਰੀਕੀ ਨੇਤਾ ਪ੍ਰੇਮ ਭੰਡਾਰੀ ਨੇ ਸ਼ੁੱਕਰਵਾਰ ਨੂੰ ਨਿਊਯਾਰਕ ਵਿੱਚ ਭਾਰਤੀ ਕੌਂਸਲੇਟ ਨੂੰ ਅਪੀਲ ਕੀਤੀ ਕਿ ਉਹ VFS ਗਲੋਬਲ, ਜੋ ਕਿ ਅਮਰੀਕਾ ਵਿੱਚ ਭਾਰਤੀ ਵੀਜ਼ਾ, ਪਾਸਪੋਰਟ ਅਤੇ ਹੋਰ ਸੇਵਾਵਾਂ ਨੂੰ ਸੰਭਾਲਦੇ ਹਨ , ਉਹਨਾਂ ਨੂੰ ਜਵਾਬਦੇਹ ਬਣਾਏ। ਉਹਨਾਂ ਨੇ ਦੋਸ਼ ਲਾਇਆ ਕਿ VFS ਛੋਟੇ ਕੰਮਾਂ ਲਈ ਵੀ ਅਨੁਚਿਤ ਫੀਸ ਵਸੂਲ ਰਿਹਾ ਹੈ।

ਭੰਡਾਰੀ ਨੇ ਇਹ ਗੱਲ ਨਿਊ ਜਰਸੀ ਦੇ ਐਡੀਸਨ ਵਿੱਚ ਖੋਲ੍ਹੇ ਗਏ ਨਵੇਂ ਇੰਡੀਅਨ ਕੌਂਸਲਰ ਐਪਲੀਕੇਸ਼ਨ ਸੈਂਟਰ (ICAC) ਦੇ ਉਦਘਾਟਨ ਸਮਾਰੋਹ ਵਿੱਚ ਹਿੰਦੀ ਵਿੱਚ ਕਹੀ। ਉਨ੍ਹਾਂ ਕਿਹਾ ਕਿ ਨਵੇਂ ਕੇਂਦਰ ਖੋਲ੍ਹਣ ਦਾ ਸਵਾਗਤ ਹੈ, ਪਰ VFS ਦੀਆਂ ਸੇਵਾਵਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣਾ ਵੀ ਮਹੱਤਵਪੂਰਨ ਹੈ।

ਭੰਡਾਰੀ ਨੇ ਕਿਹਾ ,"ਹਰ ਕਿਸੇ ਨੇ ਖਾਸ ਕਰਕੇ ਬਜ਼ੁਰਗਾਂ ਅਤੇ ਵਿਦਿਆਰਥੀਆਂ ਨੇ ਇਸਦਾ ਅਨੁਭਵ ਕੀਤਾ ਹੈ। ਜੇਕਰ ਸੇਵਾ ਪ੍ਰਦਾਤਾ ਗਲਤ ਹੈ, ਤਾਂ ਕੌਂਸਲੇਟ ਨੂੰ ਜੁਰਮਾਨਾ ਲਗਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।

ਵੀਐਫਐਸ ਅਧਿਕਾਰੀ ਅਮਿਤ ਕੁਮਾਰ ਸ਼ਰਮਾ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ, ਨਵੇਂ ਕੇਂਦਰਾਂ ਵਿੱਚ ਮੁਫਤ ਫੋਟੋਆਂ, ਫਾਰਮ ਭਰਨ ਵਿੱਚ ਸਹਾਇਤਾ, ਬਿਹਤਰ ਕਾਲ ਸੈਂਟਰ ਸੇਵਾ ਅਤੇ ਮੁਫਤ ਕੋਰੀਅਰ ਸੇਵਾ ਵਰਗੀਆਂ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਾਲ ਸੈਂਟਰ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਹੁਣ ਸੇਵਾ ਵਿੱਚ ਸੁਧਾਰ ਕੀਤਾ ਜਾਵੇਗਾ।

ਐਡੀਸਨ ਦਾ ਇਹ ਨਵਾਂ ਕੇਂਦਰ ਅਮਰੀਕਾ ਦੇ 8 ਨਵੇਂ ਸ਼ਹਿਰਾਂ ਵਿੱਚ ਖੋਲ੍ਹੇ ਗਏ ਆਈਸੀਏਸੀ ਵਿੱਚੋਂ ਇੱਕ ਹੈ। ਇਨ੍ਹਾਂ ਕੇਂਦਰਾਂ 'ਤੇ ਵੀਜ਼ਾ, ਓਸੀਆਈ, ਪਾਸਪੋਰਟ, ਨਾਗਰਿਕਤਾ ਤਿਆਗ, ਪੁਲਿਸ ਕਲੀਅਰੈਂਸ ਅਤੇ ਦਸਤਾਵੇਜ਼ ਤਸਦੀਕ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਪ੍ਰੇਮ ਭੰਡਾਰੀ ਨੇ ਮੰਗ ਕੀਤੀ ਕਿ ਭਾਰਤੀ ਭਾਈਚਾਰੇ ਨਾਲ ਨਿਆਂ ਅਤੇ ਪਾਰਦਰਸ਼ਤਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਉਦਘਾਟਨ ਸਮਾਰੋਹ ਨਹੀਂ ਹੋਣਾ ਚਾਹੀਦਾ ਸਗੋਂ ਇੱਕ ਬਦਲਾਅ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video