ADVERTISEMENTs

ਡਿਊਕ ਕਰਮਚਾਰੀ ਮੋਨਿਕਾ ਆਨੰਦ ਨੇ ਸਾਂਝਾ ਕੀਤਾ ਐਵਰੈਸਟ ਬੇਸ ਕੈਂਪ ਟ੍ਰੈਕ ਅਨੁਭਵ

ਮੋਨਿਕਾ ਨੇ ਕਿਹਾ ਕਿ ਉਸਨੇ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਕੀਤਾ ਸੀ

ਡਿਊਕ ਯੂਨੀਵਰਸਿਟੀ ਵਿੱਚ 56 ਸਾਲਾ ਸਹਾਇਕ ਖੋਜ ਅਭਿਆਸ ਪ੍ਰਬੰਧਕ, ਮੋਨਿਕਾ ਆਨੰਦ ਨੇ 30 ਅਪ੍ਰੈਲ ਨੂੰ ਨੇਪਾਲ ਵਿੱਚ ਐਵਰੈਸਟ ਬੇਸ ਕੈਂਪ ਤੱਕ 14 ਦਿਨਾਂ ਦੀ ਔਖੀ ਯਾਤਰਾ ਪੂਰੀ ਕੀਤੀ। ਉਸਨੇ ਡਿਊਕ ਯੂਨੀਵਰਸਿਟੀ ਨਾਲ ਇਸ ਯਾਤਰਾ ਦੇ ਆਪਣੇ ਅਨੁਭਵ ਸਾਂਝੇ ਕੀਤੇ, ਜਿਸ ਵਿੱਚ ਉਸਨੇ ਸਰੀਰਕ ਅਤੇ ਮਾਨਸਿਕ ਚੁਣੌਤੀਆਂ ਬਾਰੇ ਗੱਲ ਕੀਤੀ।

ਮੋਨਿਕਾ ਅਤੇ ਉਸਦੇ ਪਤੀ ਮੁਕੇਸ਼, ਦੋਵੇਂ ਭਾਰਤੀ ਮੂਲ ਦੇ ਹਨ, ਉਹਨਾਂ ਨੇ ਅਪ੍ਰੈਲ ਦੇ ਆਖਰੀ ਹਫ਼ਤੇ 28 ਲੋਕਾਂ ਦੇ ਸਮੂਹ ਨਾਲ ਟ੍ਰੈਕ ਸ਼ੁਰੂ ਕੀਤਾ ਸੀ। ਇਹ ਯਾਤਰਾ ਲੁਕਲਾ ਤੋਂ ਸ਼ੁਰੂ ਹੋਈ ਸੀ, ਜੋ ਕਿ ਸਮੁੰਦਰ ਤਲ ਤੋਂ 9,383 ਫੁੱਟ ਦੀ ਉਚਾਈ 'ਤੇ ਹੈ, ਅਤੇ 17,598 ਫੁੱਟ ਦੀ ਉਚਾਈ 'ਤੇ ਸਥਿਤ ਬੇਸ ਕੈਂਪ 'ਤੇ ਸਮਾਪਤ ਹੋਈ।

ਉਸਨੇ ਕਿਹਾ, "ਮੈਂਨੂੰ ਸਿਰਫ਼ ਚਾਰ ਜਾਂ ਪੰਜ ਕਦਮ ਤੁਰਨ ਤੋਂ ਬਾਅਦ ਹੀ ਸਾਹ ਚੜਨ ਲੱਗ ਜਾਂਦਾ ਸੀ।" ਕਈ ਵਾਰ ਉਹ ਪਿੱਛੇ ਰਹਿ ਜਾਂਦੀ ਸੀ, ਪਰ ਉਸਨੇ ਕਦੇ ਹਾਰ ਨਹੀਂ ਮੰਨੀ। ਇੱਕ ਵਾਰ ਜਦੋਂ ਉਹ ਰੁਕੀ, ਤਾਂ ਉਸਦੇ ਪਤੀ ਨੇ ਕਿਹਾ, "ਬਲੂ ਡੇਵਿਲਜ਼ ਕਦੇ ਹਾਰ ਨਹੀਂ ਮੰਨਦੇ!" ਇਹ ਸੁਣ ਕੇ ਉਸਨੇ ਮੁਸਕਰਾਹਟ ਨਾਲ ਜਵਾਬ ਦਿੱਤਾ, "ਹਾਂ, ਬਲੂ ਡੇਵਿਲਜ਼ ਅੱਗੇ ਵਧਦੇ ਹਨ।"

ਮੋਨਿਕਾ ਨੇ ਕਿਹਾ ਕਿ ਉਸਨੇ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਕੀਤਾ ਸੀ। ਉਹ ਅਤੇ ਉਸਦਾ ਪਤੀ ਨਾ ਤਾਂ ਜਿੰਮ ਜਾਂਦੇ ਸਨ ਅਤੇ ਨਾ ਹੀ ਉਹ ਨਿਯਮਿਤ ਤੌਰ 'ਤੇ ਕਸਰਤ ਕਰਦੇ ਸਨ। ਪਰ ਡਿਊਕ ਦੇ 'ਗੈਟ ਮੂਵਿੰਗ ਚੈਲੇਂਜ' ਨਾਮਕ ਫਿਟਨੈਸ ਪ੍ਰੋਗਰਾਮ ਦੇ ਕਾਰਨ, ਉਨ੍ਹਾਂ ਨੇ ਹਫ਼ਤਿਆਂ ਤੱਕ ਲੰਬੀ ਸੈਰ ਅਤੇ ਹਾਈਕਿੰਗ ਦਾ ਅਭਿਆਸ ਕੀਤਾ।

ਫਿਰ ਵੀ, ਉਚਾਈ ਦੇ ਕਾਰਨ ਸਮੱਸਿਆਵਾਂ ਸਨ। ਬੇਸ ਕੈਂਪ ਤੱਕ ਪਹੁੰਚਣ ਵੇਲੇ, ਉਸਦਾ ਆਕਸੀਜਨ ਪੱਧਰ 64% ਤੱਕ ਘਟ ਗਿਆ। ਜੋ ਬਾਅਦ ਵਿੱਚ  ਠੀਕ ਹੋਇਆ।

ਮੋਨਿਕਾ ਨੇ ਕਿਹਾ ਕਿ ਹਰ ਦਿਨ ਦਾ ਰਸਤਾ ਪਿਛਲੇ ਦਿਨ ਨਾਲੋਂ ਵੱਖਰਾ ਅਤੇ ਵਧੇਰੇ ਸੁੰਦਰ ਸੀ।

ਇਸ ਯਾਤਰਾ ਨੇ ਉਸਨੂੰ ਅੰਦਰੋਂ ਬਦਲ ਦਿੱਤਾ। ਉਸਨੇ ਕਿਹਾ "ਉਸ ਚੱਟਾਨ ਨੂੰ ਛੂਹਣਾ ਇੱਕ ਸ਼ਾਂਤੀ ਦਾ ਅਹਿਸਾਸ ਸੀ ਜੋ ਮੈਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤਾ ਸੀ।" ਉਸਦੇ ਪਤੀ ਨੇ ਅੱਗੇ ਕਿਹਾ, "ਇੱਕ ਸਮਾਂ ਆਉਂਦਾ ਹੈ ਜਦੋਂ ਸਿਰਫ਼ ਤੁਸੀਂ ਅਤੇ ਪਹਾੜ ਹੁੰਦੇ ਹੋ... ਅਤੇ ਅਨੁਭਵ ਅਧਿਆਤਮਿਕ ਹੋ ਜਾਂਦਾ ਹੈ।"

ਹੁਣ ਡਰਹਮ ਵਾਪਸ ਆ ਕੇ, ਮੋਨਿਕਾ ਆਪਣੇ ਨਾਲ ਮਨ ਦੀ ਸ਼ਾਂਤੀ ਅਤੇ ਪਹਾੜਾਂ ਤੋਂ ਸਿੱਖੇ ਸਬਕ ਲਿਆਈ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video