ਬੋਸਟਨ-ਆਧਾਰਿਤ ਗੈਰ-ਲਾਭਕਾਰੀ ਸੰਸਥਾ ਨੇਬਰਹੁੱਡ ਵਿਲੇਜਿਜ਼ (Neighborhood Villages) ਜੋ ਛੋਟੇ ਬੱਚਿਆਂ ਦੀ ਸਿੱਖਿਆ ਵਿੱਚ ਸੁਧਾਰ ਲਈ ਕੰਮ ਕਰਦੀ ਹੈ) ਇਸਨੇ ਬਿਨਲ ਪਟੇਲ ਨੂੰ ਆਪਣੀ ਐਗਜ਼ੀਕਿਊਟਿਵ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਹੈ। ਪਟੇਲ, ਜੋ ਪਹਿਲਾਂ ਚੀਫ ਪ੍ਰੋਗਰਾਮ ਅਫ਼ਸਰ ਵਜੋਂ ਸੇਵਾ ਨਿਭਾਅ ਚੁੱਕੀ ਹੈ, ਸੰਸਥਾ ਨਾਲ ਪੰਜ ਸਾਲ ਕੰਮ ਕਰਨ ਤੋਂ ਬਾਅਦ ਹੁਣ ਰਸਮੀ ਤੌਰ 'ਤੇ ਇਹ ਭੂਮਿਕਾ ਸੰਭਾਲੇਗੀ।
ਪਟੇਲ ਨੇ ਨੇਬਰਹੁੱਡ ਵਿਲੇਜਿਜ਼ ਨਾਲ ਇੱਕ ਇੰਟਰਵਿਊ ਵਿੱਚ ਕਿਹਾ, “ਮੈਂ ਕਈ ਸਾਲਾਂ ਤੱਕ ਇੱਕ ਅਧਿਆਪਕਾ ਰਹੀ, ਫਿਰ ਅਰਲੀ ਚਾਈਲਡਹੁੱਡ ਪ੍ਰੋਗਰਾਮ ਦੀ ਨਿਰਦੇਸ਼ਕ ਦੀ ਭੂਮਿਕਾ ਵਿੱਚ ਆ ਗਈ।”
ਪਟੇਲ ਨੇ ਨਿਉਯਾਰਕ ਤੋਂ ਅਰਲੀ ਚਾਈਲਡਹੁੱਡ ਐਜੂਕੇਸ਼ਨ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ, ਉਹਨਾਂ ਨੇ ਮਾਰਕੀਟਿੰਗ ਐਨਾਲਿਸਟ ਵਜੋਂ ਇੱਕ ਸ਼ੁਰੂਆਤੀ ਕਰੀਅਰ ਤੋਂ ਬਾਅਦ ਇਹ ਫ਼ੀਲਡ ਅਪਣਾਇਆ। ਉਹਨਾਂ ਕਿਹਾ, “ਮੇਰੀ ਜਿੰਦਗੀ ਵਿੱਚ ਮੋੜ ਉਦੋਂ ਆਇਆ ਜਦੋਂ ਇੱਕ ਕਰੀਬੀ ਦੋਸਤ ਦੀ ਅਚਾਨਕ ਮੌਤ ਹੋ ਗਈ। “ਮੈਂ ਉਸੇ ਵੇਲੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਇੱਕ ਪ੍ਰੀਸਕੂਲ ਕਲਾਸਰੂਮ ਵਿੱਚ ਸਹਾਇਕ ਅਧਿਆਪਕ ਬਣਨ ਲਈ ਅਰਜ਼ੀ ਦਿੱਤੀ।”
ਨੇਬਰਹੁੱਡ ਵਿਲੇਜਿਜ਼ ਵਿਖੇ ਬਿਨਲ ਪਟੇਲ ਨੇ ਕਈ ਵੱਡੇ ਯਤਨਾਂ ਦੀ ਅਗਵਾਈ ਕੀਤੀ ਹੈ, ਜਿਨ੍ਹਾਂ ਵਿੱਚ ਮਹਾਂਮਾਰੀ ਦੌਰਾਨ ਰਾਜ ਪੱਧਰੀ ਕੋਵਿਡ ਟੈਸਟਿੰਗ ਪ੍ਰੋਗਰਾਮ, ਲਰਨਿੰਗ ਥਰੂ ਐਕਸਪਲੋਰੇਸ਼ਨ ਕਰੀਕੁਲਮ ਦੀ ਵਿਕਾਸ ਨੀਤੀ ਅਤੇ ਸ਼ੁਰੂਆਤੀ ਅਧਿਆਪਕਾਂ ਅਤੇ ਡਾਇਰੈਕਟਰ ਬਣਨ ਦੇ ਚਾਹਵਾਨਾਂ ਲਈ ਇੱਕ ਰਜਿਸਟਰਡ ਪ੍ਰੋਗਰਾਮ (Registered Apprenticeship Program) ਦੀ ਸ਼ੁਰੂਆਤ ਸ਼ਾਮਲ ਹੈ।
ਕੋਵਿਡ ਟੈਸਟਿੰਗ ਪਹਿਲਕਦਮੀ ਇੱਕ ਅਜਿਹਾ ਪਲ ਸੀ ਜਿਸ ਨੇ ਇਸ ਖੇਤਰ ਦੀ ਯੋਗਤਾ ਨੂੰ ਸਾਬਤ ਕੀਤਾ। ਪਟੇਲ ਨੇ ਯਾਦ ਕਰਦਿਆਂ ਦੱਸਿਆ, “ਬਹੁਤ ਸਾਰੇ ਲੋਕਾਂ ਨੇ ਸਾਨੂੰ ਕਿਹਾ, ‘ਇਹ ਸੰਭਵ ਨਹੀਂ ਹੈ। ਇਹ ਬਹੁਤ ਗੁੰਝਲਦਾਰ ਹੈ।’ ਅਸੀਂ ਬੱਸ ਵਾਰ-ਵਾਰ ਕਹਿੰਦੇ ਰਹੇ, ‘ਇਹ ਸੰਭਵ ਹੈ। ਫਿਰ ਇਹ ਇੱਕ ਜਨਤਕ ਤੌਰ 'ਤੇ ਫੰਡ ਪ੍ਰਾਪਤ ਰਾਜ ਵਿਆਪੀ ਪ੍ਰੋਗਰਾਮ ਵਿੱਚ ਬਦਲ ਗਿਆ।”
ਭਵਿੱਖ ਵੱਲ ਵੇਖਦਿਆਂ, ਪਟੇਲ ਨੇ ਕਿਹਾ ਕਿ ਉਹ ਗੈਰ-ਲਾਭਕਾਰੀ ਸੰਸਥਾ ਦੇ ਅਗਲੇ ਪੜਾਅ ਨੂੰ ਰੂਪ ਦੇਣ ਲਈ ਕੰਮ ਕਰਨਾ ਜਾਰੀ ਰੱਖੇਗੀ। ਉਹਨਾਂ ਨੇ ਕਿਹਾ, “ਨੇਬਰਹੁੱਡ ਵਿਲੇਜਿਜ਼ ਦੀ ਸ਼ੁਰੂਆਤ ਹੋਏ ਨੂੰ 10 ਸਾਲ ਹੋਣ ਵਾਲੇ ਹਨ। ਇਸ ਨਵੀਂ ਭੂਮਿਕਾ ਵਿੱਚ ਮੈਂ ਆਪਣੇ ਪ੍ਰੋਗਰਾਮਾਂ ਅਤੇ ਨੀਤੀ ਕਾਰਜਾਂ ਨੂੰ ਲਾਗੂ ਕਰਨ ਦੀ ਅਗਵਾਈ ਕਰਾਂਗੀ, ਅਤੇ ਇਹ ਯਕੀਨੀ ਬਣਾਉਣ ਲਈ ਮੌਜੂਦਾ ਸਥਿਤੀ ਨੂੰ ਨੈਵੀਗੇਟ ਕਰਾਂਗੀ ਕਿ ਅਸੀਂ ਆਪਣੀ ਦ੍ਰਿਸ਼ਟੀ ਪ੍ਰਤੀ ਸੱਚੇ ਰਹੀਏ। ਇਹ ਸੰਭਵ ਹੈ ਅਤੇ ਅਸੀਂ ਦਿਖਾਉਂਦੇ ਰਹਾਂਗੇ ਕਿ ਕਿਵੇਂ।”
Comments
Start the conversation
Become a member of New India Abroad to start commenting.
Sign Up Now
Already have an account? Login