ਜੀਐਸਟੀ ਕੌਂਸਲ ਦੀ 56ਵੀਂ ਮੀਟਿੰਗ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਸ਼ੁਰੂ ਹੋਈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਅਗਵਾਈ ਵਿੱਚ ਹੋ ਰਹੀ ਇਸ ਮੀਟਿੰਗ ਵਿੱਚ ਕਈ ਪ੍ਰਸਤਾਵਾਂ 'ਤੇ ਮੋਹਰ ਲਗਾਈ ਗਈ। ਇਸ ਦੌਰਾਨ ਵਿੱਤ ਮੰਤਰੀ ਨੇ ਸਾਫ ਕੀਤਾ ਕਿ ਹੁਣ ਸਿਰਫ਼ ਦੋ ਜੀਐਸਟੀ ਸਲੈਬ ਹੋਣਗੇ, ਜੋ ਕਿ 5% ਅਤੇ 18% ਹੋਣਗੇ। ਮਤਲਬ ਹੁਣ 12% ਅਤੇ 28% ਵਾਲੇ ਜੀਐਸਟੀ ਸਲੈਬ ਖਤਮ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਵਿੱਚ ਸ਼ਾਮਲ ਜ਼ਿਆਦਾਤਰ ਚੀਜ਼ਾਂ ਹੁਣ ਸਿਰਫ਼ ਦੋ ਨਵੇਂ ਟੈਕਸ ਸਲੈਬਾਂ ਵਿੱਚ ਆ ਜਾਣਗੀਆਂ। ਇਸ ਨਾਲ ਕਈ ਸਮਾਨ ਸਸਤੇ ਹੋ ਜਾਣਗੇ। ਵਿੱਤ ਮੰਤਰੀ ਅਨੁਸਾਰ, ਕੌਂਸਲ ਦੀ ਮੀਟਿੰਗ ਵਿੱਚ ਲਏ ਗਏ ਸਾਰੇ ਫੈਸਲੇ 22 ਸਤੰਬਰ ਤੋਂ ਲਾਗੂ ਹੋਣਗੇ।
ਭਾਰਤ ਵਿੱਚ ਜੀਐਸਟੀ ਵਿੱਚ ਕਈ ਵਾਰੀ ਸੁਧਾਰ ਆ ਚੁੱਕੇ ਹਨ, ਪਰ ਇਸ ਵਾਰੀ ਹੋਣ ਵਾਲਾ ਸੁਧਾਰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਹ ਪਹਿਲੀ ਵਾਰੀ ਨਹੀਂ ਕਿ ਜੀਐਸਟੀ ਰੇਟਾਂ ਵਿੱਚ ਤਬਦੀਲੀ ਹੋਈ ਹੋਵੇ। ਪਹਿਲਾਂ ਵੀ ਕਈ ਵਸਤੂਆਂ 'ਤੇ ਟੈਕਸ ਵਧਾਇਆ ਜਾਂ ਘਟਾਇਆ ਗਿਆ ਹੈ। ਹਾਲਾਂਕਿ ਕੁਝ ਚੀਜ਼ਾਂ ਅਜਿਹੀਆਂ ਵੀ ਹਨ ਜਿਨ੍ਹਾਂ ਦੇ ਰੇਟ 2017 ਤੋਂ ਲਾਗੂ ਹੋਣ ਤੋਂ ਬਾਅਦ ਕਦੇ ਨਹੀਂ ਬਦਲੇ।
ਇਹ ਚੀਜ਼ਾਂ ਆਮ ਜੀਵਨ ਨਾਲ ਸਬੰਧਤ ਹਨ, ਜਿਵੇਂ ਚਾਕਲੇਟ, ਬਿਸਕਟ, ਪੇਸਟਰੀ, ਮਿਠਾਈਆਂ ਅਤੇ ਆਇਸਕਰੀਮ ਵਰਗੇ ਉਤਪਾਦ। ਆਓ ਜਾਣੀਏ ਕਿ ਕਿਹੜੀਆਂ ਚੀਜ਼ਾਂ ਦੇ ਜੀਐਸਟੀ ਰੇਟ ਇਸ ਵਾਰੀ ਘਟ ਸਕਦੇ ਹਨ ਅਤੇ ਆਮ ਲੋਕਾਂ ਲਈ ਇਹ ਕਿੰਨੀ ਸਸਤੀ ਹੋਣਗੀਆਂ:
ਪੈਕੇਜਡ ਦੁੱਧ ਉਤਪਾਦ (UHT ਮਿਲਕ, ਪਨੀਰ, ਦਹੀਂ): ਹੁਣ 12% ਸਲੈਬ ਵਿੱਚ ਹਨ, ਪਰ 2025 ਵਿੱਚ ਇਨ੍ਹਾਂ ਨੂੰ 5% ਜਾਂ 0% ਵਿੱਚ ਲਿਆਂਦਾ ਜਾ ਸਕਦਾ ਹੈ। ਇਹ ਪਹਿਲੀ ਵਾਰੀ ਹੈ ਜਦੋਂ ਇੰਨ੍ਹਾਂ ਦੀ ਕੀਮਤ ਜੀਐਸਟੀ ਲਾਗੂ ਹੋਣ ਤੋਂ ਬਾਅਦ ਘਟੇਗੀ।
ਨਮਕੀਨ, ਬਿਸਕਟ, ਸਨੈਕਸ: ਅਜੇ 12% ਜਾਂ 18% ਜੀਐਸਟੀ ਲਾਗੂ ਹ ਜੋ 5% ਤੱਕ ਘੱਟ ਕੀਤਾ ਜਾ ਸਕਦਾ ਹੈ। ਛੋਟੇ ਪੈਕ (5-10 ਰੁਪਏ) ਵਿੱਚ ਮਾਤਰਾ ਵੱਧ ਸਕਦੀ ਹੈ।
ਰਸੋਈ ਦੇ ਤੇਲ, ਚੀਨੀ, ਚਾਹ: ਅਜੇ 12% ਸਲੈਬ ਵਿੱਚ ਹਨ, ਪਰ 5% ਵਿੱਚ ਆ ਸਕਦੇ ਹਨ। ਇਸ ਨਾਲ ਲੋਕਾਂ ਦੇ ਖਰਚੇ ਘਟਣਗੇ।
ਕੱਪੜੇ ਅਤੇ ਜੁੱਤੇ: 1,000 ਰੁਪਏ ਤੋਂ ਵੱਧ ਦੇ ਬ੍ਰਾਂਡਡ ਕੱਪੜੇ: ਅਜੇ ਇਨ੍ਹਾਂ 'ਤੇ 12% ਜੀਐਸਟੀ ਲਾਗੂ ਹੈ, ਜਿਸਨੂੰ ਘਟਾ ਕੇ 5% ਕੀਤਾ ਜਾ ਸਕਦਾ ਹੈ। 2017 ਤੋਂ ਬਾਅਦ ਇਹ ਪਹਿਲੀ ਵਾਰੀ ਹੋਵੇਗਾ ਕਿ ਇਨ੍ਹਾਂ ਦੀਆਂ ਕੀਮਤਾਂ ਘਟਣਗੀਆਂ। 1,000 ਤੋਂ 5,000 ਰੁਪਏ ਦੇ ਜੁੱਤੇ: ਇਹ ਅਜੇ 12% ਸਲੈਬ ਵਿੱਚ ਹਨ ਅਤੇ 5% ਵਿੱਚ ਲਿਆਂਦੇ ਜਾ ਸਕਦੇ ਹਨ, ਜਿਸ ਨਾਲ ਬ੍ਰਾਂਡਡ ਜੁੱਤਿਆਂ ਦੀ ਕੀਮਤ ਪਹਿਲੀ ਵਾਰੀ ਘਟੇਗੀ।
ਇਲੈਕਟ੍ਰੋਨਿਕਸ ਅਤੇ ਘਰੇਲੂ ਉਪਕਰਨ: ਏਸੀ, 32 ਇੰਚ ਤੋਂ ਵੱਡੇ ਟੀਵੀ, ਡਿਸ਼ਵਾਸ਼ਰ: ਇਹ ਅਜੇ 28% ਸਲੈਬ ਵਿੱਚ ਹਨ ਅਤੇ 18% ਵਿੱਚ ਆ ਸਕਦੇ ਹਨ। ਉਦਾਹਰਨ ਵਜੋਂ, ਏਸੀ ਦੀ ਕੀਮਤ ਵਿੱਚ 1,500 ਤੋਂ 2,500 ਰੁਪਏ ਤੱਕ ਦੀ ਕਮੀ ਆ ਸਕਦੀ ਹੈ। ਇਹ ਵੀ 2017 ਤੋਂ ਬਾਅਦ ਪਹਿਲੀ ਵਾਰੀ ਹੋਵੇਗਾ। ਮੋਬਾਈਲ ਫੋਨ: 18% ਤੋਂ ਘਟਾ ਕੇ 5% ਵਿੱਚ ਲਿਆਂਦਾ ਜਾ ਸਕਦਾ ਹੈ। ਇਹ ਵੀ 2017 ਤੋਂ ਬਾਅਦ ਪਹਿਲੀ ਵਾਰੀ ਹੋਵੇਗਾ। ਫਰਿੱਜ, ਵਾਸ਼ਿੰਗ ਮਸ਼ੀਨ: 28% ਤੋਂ 18% ਵਿੱਚ ਲਿਆਂਦੇ ਜਾਣ ਨਾਲ ਇਹ ਚੀਜ਼ਾਂ ਕਾਫੀ ਸਸਤੀਆਂ ਹੋ ਜਾਣਗੀਆਂ।
ਕਾਰਾਂ ਦੀਆਂ ਕੀਮਤਾਂ 'ਚ ਕਟੌਤੀ: ਛੋਟੀ ਕਾਰਾਂ (4 ਮੀਟਰ ਤੋਂ ਘੱਟ, 1200cc ਤੋਂ ਘੱਟ ਪੈਟ੍ਰੋਲ ਇੰਜਣ): ਮੌਜੂਦਾ 28% ਜੀਐਸਟੀ + 1% ਸੈੱਸ ਤੋਂ ਘਟਾ ਕੇ 18% + 1% ਕੀਤਾ ਜਾ ਸਕਦਾ ਹੈ। ਉਦਾਹਰਨ ਵਜੋਂ, ਮਾਰੁਤੀ ਵੈਗਨ ਆਰ ਦੀ ਕੀਮਤ ਵਿੱਚ 60,000 ਅਤੇ ਬਲੇਨੋ ਵਿੱਚ 75,000 ਤੱਕ ਦੀ ਕਮੀ ਆ ਸਕਦੀ ਹੈ। ਟੂ-ਵ੍ਹੀਲਰਸ (100-150cc ਦੀਆਂ ਬਾਈਕਾਂ): 28% ਤੋਂ ਘਟਾ ਕੇ 18% ਸਲੈਬ ਵਿੱਚ ਲਿਆਂਦੇ ਜਾਣ ਨਾਲ 10,000 ਤੋਂ 20,000 ਤੱਕ ਦੀ ਕਮੀ ਹੋ ਸਕਦੀ ਹੈ। ਕੰਪੈਕਟ SUV (ਟਾਟਾ ਨੇਕਸਨ, ਹੁੰਡਈ ਵੇਨੂ): 28% ਤੋਂ 18% ਸਲੈਬ ਵਿੱਚ ਆਉਣ ਨਾਲ ਕੀਮਤਾਂ 50,000 ਤੋਂ 80,000 ਤੱਕ ਘਟ ਸਕਦੀਆਂ ਹਨ।
ਘਰ ਬਣਾਉਣ ਵਾਲੀਆਂ ਚੀਜ਼ਾਂ ਸੀਮੈਂਟ, ਪੇਂਟ, ਸਟੀਲ, ਟਾਈਲਾਂ: ਇਹ 28% ਤੋਂ 18% ਵਿੱਚ ਆ ਸਕਦੀਆਂ ਹਨ। ਇਸ ਨਾਲ ਘਰ ਬਣਾਉਣ ਦੀ ਲਾਗਤ ਘਟੇਗੀ। ਸੈਨਟਰੀ ਵੇਅਰ: 28% ਤੋਂ 18% ਵਿੱਚ ਲਿਆਂਦੇ ਜਾਣ ਨਾਲ ਬਾਥਰੂਮ ਫਿਟਿੰਗਸ ਸਸਤੀਆਂ ਹੋਣਗੀਆਂ।
ਇਸਦੇ ਨਾਲ ਹੀ ਟੂਥਪੇਸਟ, ਸਾਬਣ, ਸ਼ੈਂਪੂ: ਅਜੇ 18% ਸਲੈਬ ਵਿੱਚ ਹਨ ਅਤੇ 5% ਵਿੱਚ ਆ ਸਕਦੇ ਹਨ। 2017 ਤੋਂ ਬਾਅਦ ਇਹਨਾਂ ਦੀ ਕੀਮਤ ਘਟਣ ਦੀ ਸੰਭਾਵਨਾ ਹੈ।
ਮਿਨਰਲ ਵਾਟਰ, ਸਾਫਟ ਡ੍ਰਿੰਕਸ, ਫਰੂਟ ਜੂਸ: ਇਹ 28% ਤੋਂ ਘਟਾ ਕੇ 18% ਵਿੱਚ ਆ ਸਕਦੇ ਹਨ।
ਇਹਨਾਂ ਤੋਂ ਇਲਾਵਾ ਹੋਰ ਚੀਜ਼ਾਂ ਦੀਆਂ ਕੀਮਤਾਂ ਵੀ ਘਟਣਗੀਆਂ।
Comments
Start the conversation
Become a member of New India Abroad to start commenting.
Sign Up Now
Already have an account? Login