ADVERTISEMENTs

ਯੂਟਾਹ 'ਚ ਕ੍ਰਿਸ਼ਨਾ ਮੰਦਰ 'ਤੇ ਗੋਲੀਬਾਰੀ, ਜਾਂਚ ਵਿੱਚ ਮੰਗਿਆ ਗਿਆ ਸਹਿਯੋਗ

ਕ੍ਰਿਸ਼ਨਾ ਮੰਦਰ ਅਤੇ ਆਲੇ-ਦੁਆਲੇ ਦੀ ਜਾਇਦਾਦ 'ਤੇ ਕਈ ਰਾਤਾਂ ਦੌਰਾਨ ਲਗਭਗ 20 ਤੋਂ 30 ਗੋਲੀਆਂ ਚਲਾਈਆਂ ਗਈਆਂ

ਯੂਟਾਹ 'ਚ ਕ੍ਰਿਸ਼ਨਾ ਮੰਦਰ 'ਤੇ ਗੋਲੀਬਾਰੀ / Utah County Sherrif

ਯੂਟਾਹ ਕਾਉਂਟੀ ਸ਼ੈਰਿਫ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਯੂਟਾਹ ਦੇ ਸਪੈਨਿਸ਼ ਫੋਰਕ ਵਿੱਚ ਸਥਿਤ ਇਸਕੌਨ ਸ਼੍ਰੀ ਸ਼੍ਰੀ ਰਾਧਾ ਕ੍ਰਿਸ਼ਨਾ ਮੰਦਰ 'ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ। ਨਾਲ ਹੀ ਉਹਨਾਂ ਕਿਹਾ ਕਿ  ਮੰਦਰ 'ਤੇ ਗੋਲੀਆਂ ਚਲਾਏ ਜਾਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਭੰਨ-ਤੋੜ ਦੀਆਂ ਘਟਨਾਵਾਂ ਕੁਝ ਹਫ਼ਤੇ ਪਹਿਲਾਂ ਸ਼ੁਰੂ ਹੋਈਆਂ ਸਨ ਅਤੇ ਡਿਪਟੀਜ਼ ਨੇ ਸਟੇਟ ਸਟ੍ਰੀਟ ਅਤੇ 8500 ਸਾਊਥ ਨੇੜੇ ਸਥਿਤ ਘਟਨਾ ਵਾਲੀ ਥਾਂ ਤੋਂ ਕਈ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ।

ਯੂਟਾਹ ਕਾਉਂਟੀ ਸ਼ੈਰਿਫ ਦਫ਼ਤਰ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਕਿਹਾ, "ਸਾਡੇ ਦਫ਼ਤਰ ਨੂੰ ਕ੍ਰਿਸ਼ਨਾ ਮੰਦਰ 'ਤੇ ਭੰਨ-ਤੋੜ ਦੀਆਂ ਕਈ ਕਾਰਵਾਈਆਂ ਬਾਰੇ ਸੂਚਿਤ ਕੀਤਾ ਗਿਆ ਸੀ।" "ਕਾਰਵਾਈ ਉਪਰੰਤ ਸਬੂਤ ਵਜੋਂ ਵੱਖ-ਵੱਖ ਚੀਜ਼ਾਂ ਬਰਾਮਦ ਕੀਤੀਆਂ ਗਈਆਂ, ਜਿਸ ਵਿੱਚ ਮੰਦਰ 'ਤੇ ਚਲਾਈਆਂ ਗਈਆਂ ਗੋਲੀਆਂ ਦੇ ਖੋਲ ਵੀ ਸ਼ਾਮਲ ਹਨ।"

ਇਹ ਮਾਮਲਾ ਵਿਭਾਗ ਦੇ ਇਨਵੈਸਟੀਗੇਸ਼ਨ ਡਿਵੀਜ਼ਨ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਦਫ਼ਤਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਵੀ ਇਸ ਇਲਾਕੇ ਵਿੱਚ ਕੋਈ ਸ਼ੱਕੀ ਗਤਿਵਿਧੀ ਦੇਖੀ ਹੋਵੇ, ਤਾਂ ਕੇਂਦਰੀ ਕੰਟਰੋਲ 'ਤੇ ਫੋਨ ਕਰਕੇ ਜਾਣਕਾਰੀ ਦੇਣ। "ਤੁਸੀਂ ਆਪਣੀ ਪਛਾਣ ਗੁਪਤ ਰੱਖ ਸਕਦੇ ਹੋ," ਪੋਸਟ ਵਿੱਚ ਲਿਖਿਆ ਗਿਆ।

ਮੰਦਰ ਦੀ ਸਹਿ-ਸੰਸਥਾਪਕ ਵੈਭਵੀ ਦੇਵੀ ਦਾਸੀ ਅਨੁਸਾਰ, ਕ੍ਰਿਸ਼ਨਾ ਮੰਦਰ ਅਤੇ ਆਲੇ-ਦੁਆਲੇ ਦੀ ਜਾਇਦਾਦ 'ਤੇ ਕਈ ਰਾਤਾਂ ਦੌਰਾਨ ਲਗਭਗ 20 ਤੋਂ 30 ਗੋਲੀਆਂ ਚਲਾਈਆਂ ਗਈਆਂ। ਹਮਲਿਆਂ ਕਾਰਨ ਇਮਾਰਤ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ, ਜਿਸ ਵਿੱਚ ਹੱਥਾਂ ਨਾਲ ਬਣਾਈਆਂ ਗਈਆਂ ਛੱਜੀਆਂ (arches) ਅਤੇ ਮੰਦਰ ਦੀ ਇੱਕ ਖਿੜਕੀ ਵਿੱਚ ਗੋਲੀਆਂ ਦੇ ਨਿਸ਼ਾਨ ਸ਼ਾਮਲ ਹਨ। ਇੱਕ ਗੋਲੀ ਮੁੱਖ ਪੂਜਾ ਸਥਾਨ ਦੀ ਕੰਧ ਵਿੱਚ ਵੱਜੀ, ਜਦੋਂ ਸ਼ਰਧਾਲੂ ਅਤੇ ਮਹਿਮਾਨ ਮੰਦਰ ਦੇ ਅੰਦਰ ਮੌਜੂਦ ਸਨ।

ਇੱਕ ਪਿਕਅੱਪ ਟਰੱਕ ਨੂੰ ਗੋਲੀਬਾਰੀ ਦੇ ਸਮੇਂ ਮੰਦਰ ਦੇ ਨੇੜੇ ਨਿਗਰਾਨੀ ਕੈਮਰੇ ਵਿੱਚ ਦੇਖਿਆ ਗਿਆ, ਪਰ ਅਜੇ ਤੱਕ ਕਿਸੇ ਸ਼ੱਕੀ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। 

ਮਾਊਂਟ ਨੇਬੋ ਕਮਿਊਨੀਕੇਸ਼ਨ ਕੌਂਸਲ ਦੀ ਅਸਿਸਟੈਂਟ ਡਾਇਰੈਕਟਰ ਅਤੇ ਕ੍ਰਿਸ਼ਨਾ ਕਮਿਊਨਟੀ ਦੀ ਦੋਸਤ ਮੋਨਿਕਾ ਬੈਂਬਰੌ ਨੇ ਕਿਹਾ, "ਸਾਨੂੰ ਸਪੈਨਿਸ਼ ਫੋਰਕ ਕ੍ਰਿਸ਼ਨਾ ਮੰਦਰ ਵਿੱਚ ਸਾਡੇ ਦੋਸਤਾਂ 'ਤੇ ਹੋਏ ਹਾਲ ਹੀ ਦੇ ਹਿੰਸਕ ਹਮਲਿਆਂ ਦੀ ਖ਼ਬਰ ਸੁਣ ਕੇ ਦੁੱਖ ਹੋਇਆ।" "ਇਨ੍ਹਾਂ ਬੇਲੋੜੀਆਂ ਕਾਰਵਾਈਆਂ ਦਾ ਸਾਡੇ ਭਾਈਚਾਰਿਆਂ ਵਿੱਚ ਕੋਈ ਸਥਾਨ ਨਹੀਂ ਹੈ।"

ਸ਼ੈਰਿਫ ਦਫ਼ਤਰ ਨੇ ਇਲਾਕੇ ਵਿੱਚ ਗਸ਼ਤ ਵਧਾ ਦਿੱਤੀ ਹੈ। ਇਸ ਦੌਰਾਨ, ਮੰਦਰ ਵੀ ਆਪਣੀ ਸੁਰੱਖਿਆ ਨੂੰ ਵਧਾ ਰਿਹਾ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰਵਾਉਣ ਲਈ ਕਿਸੇ ਵੀ ਤਰਾਂ ਦੀ ਜਾਣਕਾਰੀ ਦੇਣ ਵਾਲੇ ਲਈ $1,000 ਇਨਾਮ ਦੀ ਘੋਸ਼ਣਾ ਕੀਤੀ ਗਈ ਹੈ।

CoHNA ਨੇ X 'ਤੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ, “ਹਿੰਦੂ ਮੰਦਰਾਂ 'ਤੇ ਹਮਲੇ ਲਗਾਤਾਰ ਜਾਰੀ ਹਨ। ਅਸੀਂ ਸਥਾਨਕ ਪੁਲਿਸ ਅਤੇ ਰਾਜ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਦੀ ਜਾਂਚ ਤਰਜੀਹ ਦੇ ਅਧਾਰ 'ਤੇ ਕੀਤੀ ਜਾਵੇ।”

Comments

Related

ADVERTISEMENT

 

 

 

ADVERTISEMENT

 

 

E Paper

 

 

 

Video