ਭਾਰਤੀ-ਅਮਰੀਕੀ ਪ੍ਰੋਫੈਸਰ ਡਾ. ਰਾਜੇਸ਼ਵਰੀ ਅਈਅਰ ਨੇ ਆਪਣੀ ਇਕ ਪੋਸਟ ਨਾਲ ਸੋਸ਼ਲ ਮੀਡੀਆ ਸਾਈਟ 'ਤੇ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦੇ ਬਿਆਨ 'ਤੇ ਸੋਸ਼ਲ ਮੀਡੀਆ 'ਤੇ ਵਿਵਾਦ ਛਿੜ ਗਿਆ ਹੈ ਅਤੇ ਕਈ ਲੋਕਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਹੈ। ਦਸ ਦਈਏ ਕਿ ਡਾ. ਅਈਅਰ ਨੇ ਅਹਿਮਦਾਬਾਦ 'ਚ ਹੋਏ ਏਅਰ ਇੰਡੀਆ ਦੇ ਜਹਾਜ਼ ਹਾਦਸੇ ਲਈ 'ਰਾਖਵਾਂਕਰਨ' (Reservation) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਹਾਦਸੇ 'ਚ ਜਹਾਜ਼ ਵਿੱਚ ਸਵਾਰ ਅਤੇ ਉਸ ਦੀ ਲਪੇਟ ਵਿੱਚ ਆਏ ਘੱਟੋ-ਘੱਟ 265 ਲੋਕਾਂ ਦੀ ਜਾਨ ਚਲੀ ਗਈ ਸੀ।
ਭਾਰਤਵੰਸ਼ੀ ਡਾ. ਅਈਅਰ ਨੇ ਏਅਰਪੋਰਟਸ ਅਥਾਰਟੀ ਆਫ਼ ਇੰਡੀਆ (Airports Authority of India (AAI) ਵੱਲੋਂ ਏਅਰ ਟ੍ਰੈਫਿਕ ਕੰਟਰੋਲ (Air Traffic Control) ਦੇ ਅਹੁਦਿਆਂ ਲਈ ਜਾਰੀ ਕੀਤੀ ਗਈ ਭਰਤੀ ਸੂਚਨਾ ਸਾਂਝੀ ਕੀਤੀ ਹੈ। ਉਨ੍ਹਾਂ ਤਰਕ ਦਿੱਤਾ ਕਿ ਭਾਰਤ ਵਿੱਚ ਸੁਰੱਖਿਆ ਨਾਲੋਂ "ਮੁਫ਼ਤਖੋਰਾਂ" ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ।
ਡਾ. ਅਈਅਰ ਨੇ AAI ਦੀ ਭਰਤੀ ਸੂਚਨਾ ਸਾਂਝੀ ਕਰਦਿਆਂ ਲਿਖਿਆ, "ਭਾਰਤ ਵਿੱਚ ਮੁਫ਼ਤਖੋਰ, ਸੁਰੱਖਿਆ ਤੋਂ ਜ਼ਿਆਦਾ ਮਹੱਤਵਪੂਰਨ ਹਨ। ਭਾਰਤੀ ਨਾਗਰਿਕਾਂ ਸਮੇਤ ਅਸੀਂ ਕਈ ਬ੍ਰਿਟਿਸ ਨਾਗਰਿਕਾਂ ਨੂੰ ਵੀ ਗੁਆ ਦਿੱਤਾ, ਜਹਾਜ਼ ਦੁਰਘਟਨਾ ਵਿੱਚ 241 ਲੋਕ ਮਾਰੇ ਗਏ।"
ਡਾ. ਰਾਜੇਸ਼ਵਰੀ ਅਈਅਰ ਦੀ ਇਸ ਪੋਸਟ 'ਤੇ ਲੋਕਾਂ ਨੇ ਸਖ਼ਤ ਪ੍ਰਤੀਕਿਰਿਆਵਾਂ ਦਿੱਤੀਆਂ। ਕੁਝ ਲੋਕਾਂ ਨੇ ਉਨ੍ਹਾਂ ਦੇ ਵਿਚਾਰਾਂ ਦਾ ਸਮਰਥਨ ਕੀਤਾ, ਜਦੋਂ ਕਿ ਕੁਝ ਨੇ ਉਨ੍ਹਾਂ ਨੂੰ ਗਲਤ ਸਿੱਟੇ ਕੱਢਣ ਲਈ ਫਟਕਾਰ ਲਗਾਈ। ਹੌਟਮੇਲ ਦੇ ਸਹਿ-ਸੰਸਥਾਪਕ ਸਬੀਰ ਭਾਟੀਆ ਨੇ ਵੀ ਇਸ ਮੁੱਦੇ 'ਤੇ ਅਸੰਵੇਦਨਸ਼ੀਲ ਟਿੱਪਣੀ ਕੀਤੀ।
ਇੱਕ ਯੂਜ਼ਰ ਨੇ ਲਿਖਿਆ, "ਇਹ ਦੁਰਘਟਨਾ ਬੋਇੰਗ ਡ੍ਰੀਮਲਾਈਨਰ ਵਿੱਚ ਖਰਾਬੀ ਕਾਰਨ ਹੋਈ। ਇਹ ਜਹਾਜ਼ USA ਦੀ ਕੰਪਨੀ ਦੁਆਰਾ ਬਣਾਇਆ ਗਿਆ ਹੈ। ਇਸ ਵਿੱਚ ਥ੍ਰਸਟ ਦਾ ਨੁਕਸਾਨ ਹੋਇਆ ਸੀ। ਇਸ ਵਿੱਚ ਕਰੂ ਦੀ ਕੋਈ ਗਲਤੀ ਨਹੀਂ ਹੈ, ਇਸ ਲਈ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਥੋੜ੍ਹਾ ਸ਼ਾਂਤ ਰਹੋ।"
ਦਸ ਦਈਏ ਕਿ ਵਿਮਾਨ ਹਾਦਸੇ ਤੋਂ ਬਾਅਦ ਏਅਰ ਇੰਡੀਆ ਨੇ ਅੰਤਰਰਾਸ਼ਟਰੀ ਉਡਾਣਾਂ ਲਈ ਵਰਤੇ ਜਾਣ ਵਾਲੇ ਵੱਡੇ ਜਹਾਜ਼ਾਂ ਦੀ ਗਿਣਤੀ ਵਿੱਚ 15% ਤੱਕ ਕਮੀ ਕਰ ਦਿੱਤੀ ਹੈ। ਏਅਰ ਇੰਡੀਆ ਦਾ ਇਹ ਬਦਲਾਅ ਕੁਝ ਹਫ਼ਤਿਆਂ ਤੱਕ ਰਹੇਗਾ। ਕੰਪਨੀ ਨੇ ਇਹ ਫ਼ੈਸਲਾ ਇਸ ਲਈ ਲਿਆ ਹੈ ਤਾਂ ਜੋ ਜੇਕਰ ਕੋਈ ਜਹਾਜ਼ ਖਰਾਬ ਹੋ ਜਾਵੇ ਤਾਂ ਉਸ ਦੀ ਜਗ੍ਹਾ ਦੂਜਾ ਜਹਾਜ਼ ਵਰਤਿਆ ਜਾ ਸਕੇ। ਇਹ ਵਿਵਸਥਾ ਜੁਲਾਈ ਦੇ ਮੱਧ ਤੱਕ ਜਾਰੀ ਰਹੇਗੀ।
ਇਸ ਪੂਰੇ ਮਾਮਲੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਕੁਝ ਲੋਕ ਰਾਖਵਾਂਕਰਨ ਨੂੰ ਦੋਸ਼ੀ ਮੰਨ ਰਹੇ ਹਨ, ਤਾਂ ਕੁਝ ਲੋਕ ਜਹਾਜ਼ ਦੀ ਤਕਨੀਕੀ ਖਰਾਬੀ ਨੂੰ। ਜਾਂਚ ਅਜੇ ਜਾਰੀ ਹੈ ਅਤੇ ਸੱਚ ਕੀ ਹੈ, ਇਹ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login