ਅਮਰੀਕਾ 'ਚ ਸਥਿਤ ਰੈੱਡਵੁੱਡ ਕਲੈਕਟਿਵ, ਇੱਕ ਵੈਂਚਰ ਕੈਪਟਲ ਫੰਡ, ਨਿਵੇਸ਼ ਇਕੱਠਾ ਕਰਨ ਦੀ ਗੱਲਬਾਤ ਸ਼ੁਰੂ ਕਰਨ ਤੋਂ ਬਾਅਦ ਆਪਣਾ ਦੂਜਾ ਫੰਡ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਪਹਿਲਾ ਫੰਡ 2022 ਵਿੱਚ ਲਾਂਚ ਕੀਤਾ ਗਿਆ ਸੀ, ਜਿਸ ਨਾਲ ਗਰੁੱਪ ਨੇ ਐਜਵੁੱਡ ਨਾਂਅ ਹੇਠ ਇੱਕ ਪਰਿਵਾਰਕ ਦਫ਼ਤਰ ਤੋਂ ਬਾਹਰੀ ਪੂੰਜੀ ਦਾ ਪ੍ਰਬੰਧਨ ਕਰਨਾ ਸ਼ੁਰੂ ਕੀਤਾ।
ਜਨਰਲ ਪਾਰਟਨਰ ਵਿਸ਼ਾਲ ਵਰਮਾ ਨੇ ਪੁਸ਼ਟੀ ਕੀਤੀ ਕਿ ਫੰਡ II ਸੰਭਾਵੀ ਤੌਰ 'ਤੇ 2025–2026 ਦੀ ਨਿਵੇਸ਼ ਮਿਆਦ ਨੂੰ ਕਵਰ ਕਰੇਗਾ ਅਤੇ ਵਿਭਿੰਨ, ਵੈਂਚਰ ਫੰਡਾਂ ਵਿੱਚ ਗਲੋਬਲ ਪੱਧਰ 'ਤੇ ਨਿਵੇਸ਼ ਕਰਨ ਦੀ ਰੈੱਡਵੁੱਡ ਦੀ ਰਣਨੀਤੀ ਨੂੰ ਜਾਰੀ ਰਖੇਗਾ।
ਨਿਊ ਇੰਡੀਆ ਅਬਰੋਡ ਦੇ ਲਲਿਤ ਕੇ. ਝਾਅ ਨਾਲ ਇਕ ਵਿਸ਼ੇਸ਼ ਇੰਟਰਵਿਊ ਵਿੱਚ, ਵਰਮਾ ਨੇ ਰੈੱਡਵੁੱਡ ਕਲੈਕਟਿਵ ਦੀ ਨਿਵੇਸ਼ ਨੀਤੀ, ਏ.ਆਈ. ਅਤੇ ਖੇਤਰਕ ਰੁਝਾਨਾਂ ਦੀ ਭੂਮਿਕਾ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਭਾਰਤ ਨੂੰ ਅਜੇ ਵੀ ਆਪਣੇ “ਭਾਰਤ ਦੀ ਸਿਲੀਕਨ ਵੈਲੀ” ਦੇ ਸੁਪਨੇ ਤੋਂ ਅੱਗੇ ਜਾਣ ਦੀ ਲੋੜ ਹੈ। ਇੰਟਰਵਿਊ ਦੀ ਸ਼ੁਰੂਆਤ ਰੈੱਡਵੁੱਡ ਕਲੈਕਟਿਵ ਦੇ ਵੈਂਚਰ ਪਾਰਟਨਰ ਦੀਨੇਸ਼ ਸਾਸਤਰੀ ਦੀਆਂ ਟਿੱਪਣੀਆਂ ਨਾਲ ਹੋਈ।
ਪ੍ਰਸ਼ਨ: ਕੀ ਤੁਸੀਂ ਸਾਨੂੰ ਫੰਡ ਪ੍ਰਪੋਜ਼ਲ ਬਾਰੇ ਦੱਸ ਸਕਦੇ ਹੋ?
ਦੀਨੇਸ਼ ਸਾਸਤਰੀ, ਵੈਂਚਰ ਪਾਰਟਨਰ, ਰੈੱਡਵੁੱਡ ਕਲੈਕਟਿਵ: ਹਿਤੇਸ਼ ਛਤਰਾਲਾ ਅਤੇ ਵਿਸ਼ਾਲ ਵਰਮਾ ਜਨਰਲ ਪਾਰਟਨਰ ਹਨ। ਉਹ ਫੰਡ ਚਲਾਉਂਦੇ ਹਨ। ਮੈਂ ਵੈਂਚਰ ਪਾਰਟਨਰ ਹਾਂ। ਕ੍ਰਿਸ ਕੈਨੇਡੀ - ਜੋ ਕਿ ਕੈਨੇਡੀ ਭਰਾਵਾਂ ਦੇ ਪੋਤੇ ਹਨ, ਉਹ ਵੀ ਵੈਂਚਰ ਪਾਰਟਨਰ ਹਨ। ਜੌਨ ਚੈਂਗ, ਜੋ ਕਿ ਕੈਲਿਫੋਰਨੀਆ ਰਾਜ ਦੇ ਖ਼ਜ਼ਾਨਚੀ ਅਤੇ ਕੰਟਰੋਲਰ ਰਹਿ ਚੁੱਕੇ ਹਨ, ਵੈਂਚਰ ਐਡਵਾਈਜ਼ਰ ਹਨ। ਇਹ ਸਾਰੇ ਫੰਡ ਦਾ ਹਿੱਸਾ ਹਨ।
ਮੈਂ ਭਾਰਤ, ਏਸ਼ੀਆ ਅਤੇ ਖਾਸ ਕਰਕੇ ਸੰਯੁਕਤ ਰਾਜ ਅਮਰੀਕਾ ਦੇ ਸਿਲੀਕਨ ਵੈਲੀ ਅਤੇ ਈਸਟ ਕੋਸਟ ਵਿੱਚ ਵੱਡੀ ਨਿੱਜੀ ਪੂੰਜੀ ਵਾਲੇ ਵਿਅਕਤੀਆਂ ਅਤੇ ਕੁਝ ਸੰਸਥਾਵਾਂ ਨਾਲ ਸੰਪਰਕ ਕਰ ਰਿਹਾ ਹਾਂ ਜੋ ਆਮ ਤੌਰ 'ਤੇ ਇਨ੍ਹਾਂ ਕਿਸਮਾਂ ਦੇ ਸਿਲੀਕਨ ਵੈਲੀ ਫੰਡਾਂ 'ਤੇ ਧਿਆਨ ਨਹੀ ਦਿੰਦੇ। ਸੋ ਇਹ ਮੇਰੀ ਭੂਮਿਕਾ ਹੈ। ਮੈਂ ਖੁਦ ਨਿਵੇਸ਼ਕ ਨਹੀਂ ਹਾਂ, ਪਰ ਫੰਡ ਲਈ ਪੂੰਜੀ ਇਕੱਠੀ ਕਰਨ ਦੀ ਪ੍ਰਕਿਰਿਆ ਦਾ ਆਯੋਜਕ ਹਾਂ।
ਸਵਾਲ: ਤਾਂ ਹੁਣ ਮੁੱਖ ਧਿਆਨ ਕਿਥੇ ਹੈ? ਤੁਸੀਂ ਕਿਹੜੀ ਦਿਸ਼ਾ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ - ਸ਼ੁਰੂਆਤੀ ਨਿਵੇਸ਼ਕਾਂ, ਤੇਜ਼ ਤਕਨੀਕਾਂ ਜਾਂ ਫਾਰਮਾ, ਆਈ.ਟੀ.? ਪਿਛਲੇ ਤਿੰਨ ਸਾਲਾਂ ਵਿੱਚ ਕੁਝ ਗਲੋਬਲ ਉਥਲ-ਪੁਥਲ ਹੋਈਆਂ ਹਨ। ਇਸ ਦਾ ਸਟਾਰਟਅੱਪ ਅਤੇ ਵੀਸੀ ਮਾਰਕੀਟ 'ਤੇ ਕੀ ਅਸਰ ਪੈ ਰਿਹਾ ਹੈ?
ਵਿਸ਼ਾਲ ਵਰਮਾ, ਜਨਰਲ ਪਾਰਟਨਰ, ਰੈਡਵੁੱਡ ਕਲੇਕਟਿਵ: ਪਹਿਲੇ ਸਵਾਲ ਦਾ ਜਵਾਬ ਦੇਵਾਂ, ਸਾਡਾ ਨਿਵੇਸ਼ ਕਾਫ਼ੀ ਸਿੱਧਾ ਹੈ। ਅਸੀਂ ਅਮਰੀਕੀ ਫੰਡਾਂ ਵਿੱਚ ਨਿਵੇਸ਼ ਕਰਦੇ ਹਾਂ, ਅਤੇ ਅਸੀਂ ਨਾ ਤਾਂ ਕਿਸੇ ਖਾਸ ਖੇਤਰ ਨਾਲ ਬੱਝੇ ਹੋਏ ਹਾਂ ਅਤੇ ਨਾ ਹੀ ਕਿਸੇ ਖਾਸ ਭੂਗੋਲ ਨਾਲ। ਜਦੋਂ ਤੱਕ ਵੈਂਚਰ ਫੰਡ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਕਰ ਰਹੇ ਹੋਣ, ਅਸੀਂ ਉਨ੍ਹਾਂ ਵਿੱਚ ਨਿਵੇਸ਼ ਕਰ ਸਕਦੇ ਹਾਂ।
ਤਕਨਾਲੋਜੀ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹ ਫੈਸ਼ਨ ਵਰਗੀ ਹੈ, ਆਉਂਦੀ ਜਾਂਦੀ ਰਹਿੰਦੀ ਹੈ। ਅੱਜਕੱਲ੍ਹ ਹਰ ਕੋਈ ਏ.ਆਈ. ਬਾਰੇ ਗੱਲ ਕਰ ਰਿਹਾ ਹੈ। ਦੋ ਸਾਲ ਪਹਿਲਾਂ ਕਰਿਪਟੋਕਰੰਸੀ ਸੀ। ਲੋਕ Sandbox ਵਿੱਚ Snoop Dogg ਦੇ ਨਾਲ ਡਿਜੀਟਲ ਜਾਇਦਾਦ $1.2 ਮਿਲੀਅਨ ਵਿੱਚ ਖਰੀਦਣ ਦੀ ਗੱਲ ਕਰਦੇ ਸਨ। ਉਹ ਅਜੇ ਵੀ ਮੌਜੂਦ ਹੈ, ਪਰ ਸ਼ੁਰੂਆਤੀ ਨਿਵੇਸ਼ ਮੂਲ ਤੌਰ 'ਤੇ ਬਦਲ ਚੁੱਕੇ ਹਨ।
ਜਦੋਂ ਮੈਂ 1990 ਦੇ ਅਖੀਰ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਲੋਕ ਹੈਰਾਨ ਹੋ ਜਾਂਦੇ ਸਨ ਕਿ ਤੁਸੀਂ ਇਕ ਵੈੱਬਸਾਈਟ ਬਣਾਉਂਦੇ ਹੋ। ਜਿਹੜੇ ਲੋਕ HTML ਸਹੀ ਲਿਖ ਸਕਦੇ ਸਨ, ਉਹ $400 ਪ੍ਰਤੀ ਘੰਟਾ ਲੈ ਰਹੇ ਸਨ। ਅੱਜ ਤੁਸੀਂ Wix ਤੇ ਸਾਲਾਨਾ $250 ਵਿੱਚ ਸਾਈਟ ਬਣਾ ਸਕਦੇ ਹੋ। ਫਿਰ ਆਇਆ ਈ-ਕਾਮਰਸ - ਲੋਕ ਵਿਸ਼ਵਾਸ ਨਹੀਂ ਕਰਦੇ ਸਨ ਕਿ ਤੁਸੀਂ ਇੰਟਰਨੈੱਟ 'ਤੇ ਕਰੈਡਿਟ ਕਾਰਡ ਪਾ ਸਕਦੇ ਹੋ। ਹੁਣ ਏ.ਆਈ. ਆ ਗਿਆ। ਮੇਰਾ ਮਜ਼ਾਕ ਸਿੱਧਾ ਹੈ - ਜਿਹੜਾ ਵੀ ਏ.ਆਈ. ਲਿਖ ਸਕਦਾ ਹੈ, ਉਹ ਆਪਣੇ ਆਪ ਨੂੰ ਮਾਹਿਰ ਕਹਿੰਦਾ ਹੈ।
ਅਸੀਂ ਸਿਰਫ ਏ.ਆਈ. ਜਾਂ ਸੋਲਰ ਫੰਡਾਂ ਵਿੱਚ ਨਿਵੇਸ਼ ਨਹੀਂ ਕਰ ਰਹੇ। ਅਸੀਂ Sequoia ਅਤੇ Lightspeed ਵਰਗੇ ਫੰਡਾਂ ਵਿੱਚ ਨਿਵੇਸ਼ ਕਰਦੇ ਹਾਂ ਜੋ ਹਰ ਖੇਤਰ 'ਤੇ ਧਿਆਨ ਦਿੰਦੇ ਹਨ - ਸਿਹਤ ਤੋਂ ਲੈ ਕੇ ਏ.ਆਈ. ਤੱਕ। ਏ.ਆਈ. ਇਕ ਤਕਨੀਕੀ ਪਰਤ ਹੈ, ਖੇਤਰ ਨਹੀਂ। ਇਹ ਕਾਨੂੰਨ, ਸਿੱਖਿਆ, ਸਿਹਤ ਖੇਤਰ ਵਿੱਚ ਵਰਤੀ ਜਾਂਦੀ ਹੈ।
ਅਸੀਂ ਪਰਿਵਾਰਿਕ, ਦਫਤਰ ਅਤੇ ਰੈਡਵੁੱਡ ਕਲੇਕਟਿਵ ਤੋਂ ਪੂੰਜੀ ਦਾ ਲਗਭਗ 60 ਤੋਂ 70 ਫੀਸਦੀ ਹਿੱਸਾ ਲੇਟਰ-ਸਟੇਜ ਵੈਂਚਰ ਫੰਡਾਂ ਵਿੱਚ ਪਾ ਰਹੇ ਹਾਂ। ਇਹ ਕੰਪਨੀਆਂ ਪਹਿਲਾਂ ਹੀ ਰੇਵਨਿਊ, ਉਤਪਾਦ ਅਤੇ ਗਾਹਕ ਰੱਖਦੀਆਂ ਹਨ। ਆਈਡੀਆ-ਸਟੇਜ ਸਟਾਰਟਅੱਪ ਨਾਲ ਤੁਲਨਾ ਕਰੀਏ ਤਾਂ ਖ਼ਤਰਾ ਘੱਟ ਹੈ।
ਹਾਂ, ਮੁੱਲਾਂਕਣ ਉੱਚਾ ਹੈ, ਪਰ ਸਫਲਤਾ ਦੀ ਸੰਭਾਵਨਾ ਵੱਧ ਹੈ। ਜੇਕਰ ਤੁਸੀਂ ਕਿਸੇ ਅਸਧਾਰਣ Google ਵਰਗੇ ਸਟਾਰਟਅੱਪ ਵਿੱਚ ਨਹੀਂ ਨਿਵੇਸ਼ ਕਰ ਰਹੇ ਹੋ, ਤਾਂ ਔਸਤ ਵੈਂਚਰ ਫੰਡ ਦੀ ਵਾਪਸੀ 10 ਸਾਲਾਂ ਵਿੱਚ ਲਗਭਗ 3 ਤੋਂ 4 ਗੁਣਾਂ ਹੁੰਦੀ ਹੈ। ਇਹ ਲਗਭਗ 30–35% ਸਾਲਾਨਾ ਵਾਪਸੀ ਹੈ। ਪਰ ਮੈਂ ਸਿਰਫ IRR ਨਹੀਂ ਵੇਖਦਾ। ਮੈਨੂੰ DPI ਚਾਹੀਦਾ ਹੈ - ਅਸਲ ਵਿੱਚ ਕਿੰਨਾ ਪੈਸਾ ਵਾਪਸ ਆਇਆ। 3 ਤੋਂ 5 ਗੁਣਾ DPI ਬਹੁਤ ਵਧੀਆ ਹੈ।
ਸਵਾਲ: ਹੁਣ ਦੂਜੇ ਸਵਾਲ ਵੱਲ ਆਈਏ, ਜੰਗਾਂ, ਸਿਹਤ ਸੰਕਟ, ਰਾਜਨੀਤਕ ਹਲਚਲ, ਆਦਿ ਕੁਝ ਗਲੋਬਲ ਉਥਲ-ਪੁਥਲ ਹੋਈਆਂ - ਇਸ ਦਾ ਸਟਾਰਟਅੱਪ ਅਤੇ ਵੀਸੀ ਮਾਰਕੀਟ 'ਤੇ ਕੀ ਅਸਰ ਪੈ ਰਿਹਾ ਹੈ?
ਉੱਤਰ: ਇਹ ਛੋਟੇ ਸਮੇਂ ਲਈ ਅਸਰ ਪਾਂਦੇ ਹਨ - ਖਾਸ ਕਰਕੇ ਰੀਟੇਲ ਨਿਵੇਸ਼ਕਾਂ ਲਈ। ਪਬਲਿਕ ਮਾਰਕੀਟ ਤੁਰੰਤ ਪ੍ਰਭਾਵਤ ਹੁੰਦੀ ਹੈ। ਤਾਜ਼ਾ ਇਰਾਨ-ਇਜ਼ਰਾਈਲ ਟਕਰਾਅ ਵੇਖੋ - ਮਾਰਕੀਟ ਡਿੱਗੀ, ਫਿਰ ਉੱਪਰ ਚੜ੍ਹ ਗਈ। ਪਰ ਪ੍ਰਾਈਵੇਟ ਮਾਰਕੀਟ ਵਿੱਚ, ਜਿੱਥੇ ਅਸੀਂ 3–5 ਸਾਲਾਂ ਦੇ ਦ੍ਰਿਸ਼ਟਿਕੋਣ ਨਾਲ ਕੰਮ ਕਰਦੇ ਹਾਂ, ਇਹ ਘਟਨਾਵਾਂ ਜ਼ਿਆਦਾ ਅਸਰ ਨਹੀਂ ਪਾਉਦੀਆਂ।
ਸਭ ਤੋਂ ਦਿਲਚਸਪ ਗੱਲ ਵੱਡੇ ਫੰਡਾਂ ਵਿੱਚ ਵਧ ਰਹੀ FOMO ਹੈ। Lightspeed 2000 ਵਿੱਚ $400 ਮਿਲੀਅਨ ਦਾ ਫੰਡ ਸੀ, ਜੋ 2022 ਵਿੱਚ $7.25 ਬਿਲੀਅਨ ਬਣ ਗਿਆ। ਹੁਣ ਉਹ ਹੋਰ ਵੱਡਾ ਫੰਡ ਲਿਆ ਰਹੇ ਹਨ। General Catalyst ਨੇ ਤਾਜ਼ਾ ਹੀ $8 ਬਿਲੀਅਨ ਬੰਦ ਕੀਤਾ।
ਅਰਥ ਹੈ ਕਿ ਹੁਣ ਫੰਡ ਮੈਨੇਜਰ ਵਿਦੇਸ਼ੀ ਮਾਰਕੀਟਾਂ ਵਿੱਚ ਜਾ ਰਹੇ ਹਨ - ਬ੍ਰਾਜ਼ੀਲ, ਲੈਟਿਨ ਅਮਰੀਕਾ, ਅਤੇ ਹਾਂ, ਭਾਰਤ ਵੀ।
ਸਵਾਲ: ਭਾਰਤ ਬਾਰੇ ਤੁਹਾਡਾ ਕੀ ਤਜਰਬਾ ਹੈ? ਤੁਸੀਂ ਇਸ ਮਾਰਕੀਟ ਨੂੰ ਕਿਵੇਂ ਵੇਖਦੇ ਹੋ?
ਉੱਤਰ: ਭਾਰਤ ਸ਼ਾਨਦਾਰ ਮਾਰਕੀਟ ਹੈ। ਅਸੀਂ ਕਹਿੰਦੇ ਹਾਂ ਕਿ 1.25 ਬਿਲੀਅਨ ਲੋਕ ਹਨ, ਪਰ ਮੈਂ ਤਾਂ ਗਿਣਤੀ ਵਧਾ ਕੇ 1.5 ਬਿਲੀਅਨ ਕਰ ਦਿੰਦਾ ਹਾਂ।
ਮੈਂ ਭਾਰਤ ਨੂੰ ਉਸ ਤਰ੍ਹਾਂ ਵੇਖਦਾ ਹਾਂ ਜਿਵੇਂ ਅਮਰੀਕਾ ਇਜ਼ਰਾਈਲ ਨੂੰ ਵੇਖਦਾ ਹੈ। ਦੋਹਾਂ ਦੇ ਨਾਮ "I" ਨਾਲ ਸ਼ੁਰੂ ਹੁੰਦੇ ਹਨ ਮਜ਼ਾਕ ਸੀ - ਪਰ ਅਸਲ ਤੁਲਨਾ ਇਨੋਵੇਸ਼ਨ ਮਾਡਲ ਨਾਲ ਹੈ। ਇਜ਼ਰਾਈਲ ਦੁਨੀਆ ਲਈ ਬਣਾਉਂਦਾ ਹੈ। ਭਾਰਤ ਨੂੰ ਵੀ ਇਹ ਮਾਡਲ ਅਪਣਾਉਣਾ ਚਾਹੀਦਾ ਹੈ। ਸਾਡੇ ਕੋਲ ਟੈਲੰਟ ਹੈ - ਬੇਹਤਰੀਨ ਇੰਜੀਨੀਅਰ ਅਤੇ ਸੋਚਣ ਵਾਲੇ - ਪਰ ਦੇਸੀ ਮਾਰਕੀਟ ਕੁਝ ਖੇਤਰਾਂ ਵਿੱਚ ਹਾਲੇ ਵੀ ਪੱਕੀ ਨਹੀਂ ਹੋਈ।
ਮੈਂ ਪੰਜ ਸਾਲ ਬੈਂਗਲੁਰੂ ਵਿਚ ਰਿਹਾ। ਲੋਕ ਇਸਨੂੰ "ਇੰਡੀਆ ਸਿਲਿਕਨ ਵੈਲੀ" ਕਹਿੰਦੇ ਸਨ। ਮੈਂ ਸਹਿਮਤ ਨਹੀਂ। ਇਹ ਸੇਵਾ ਕੈਪੀਟਲ ਹੈ। ਇਹ ਉਦੋਂ ਸਿਲਿਕਨ ਵੈਲੀ ਬਣੇਗਾ ਜਦੋਂ ਅਸੀਂ "Zomato is the Yelp of India" ਜਾਂ "Flipkart is the Amazon of India" ਕਹਿਣਾ ਛੱਡ ਦਿਆਂਗੇ। ਭਾਰਤ ਨੂੰ ਅਸਲ, ਗਲੋਬਲ-ਫਸਟ ਤਕਨੀਕ ਚਾਹੀਦੀ ਹੈ - ਨਕਲ ਨਹੀਂ। ਇਹ ਸਿਰਫ ਭਾਰਤ ਦੀ ਗੱਲ ਨਹੀਂ - ਇਹ ਲੈਟਿਨ ਅਮਰੀਕਾ ਅਤੇ ਯੂਰਪ ਦੇ ਕੁਝ ਹਿੱਸਿਆਂ ਵਿੱਚ ਵੀ ਹੁੰਦਾ ਹੈ।
ਚੀਨ ਚੰਗੀ ਮਿਸਾਲ ਹੈ। TikTok ਨੂੰ ਦੇਖੋ - ਇੱਕ ਅਰਬ ਤੋਂ ਵੱਧ ਯੂਜ਼ਰ। ਇਹ ਸਿੱਧਾ ਸਿਲਿਕਨ ਵੈਲੀ ਨਾਲ ਮੁਕਾਬਲਾ ਕਰ ਰਿਹਾ ਹੈ। ਭਾਰਤ ਨੂੰ ਵੀ ਇਹੀ ਲੀਹ ਫੜਨੀ ਚਾਹੀਦੀ ਹੈ।
ਸਵਾਲ: ਭਾਰਤ ਵਿੱਚ ਨਿਵੇਸ਼ ਕਰਦੇ ਸਮੇਂ ਤੁਹਾਨੂੰ ਕਿਹੜੀਆਂ ਮੁਸ਼ਕਿਲਾਂ ਦਿਸਦੀਆਂ ਹਨ? ਤੁਸੀਂ ਕਿਹੜੇ ਮਾਪਦੰਡ ਵੇਖਦੇ ਹੋ?
ਉੱਤਰ: ਸ਼ਾਇਦ ਮੈਂ ਸਭ ਤੋਂ ਵਧੀਆ ਵਿਅਕਤੀ ਨਹੀਂ ਹਾਂ ਇਹ ਸਵਾਲ ਪੁੱਛਣ ਲਈ, ਅਸੀਂ ਭਾਰਤ ਵਿੱਚ ਹੁਣ ਨਿਵੇਸ਼ ਨਹੀਂ ਕਰ ਰਹੇ। 2008 ਤੋਂ 2018 ਤੱਕ ਕੀਤੇ ਸਨ, ਪਰ ਸੱਚ ਕਹੀਏ ਤਾਂ ਅਸੀਂ ਕੁਝ ਜ਼ਿਆਦਾ ਹੀ ਜਲਦੀ ਆ ਗਏ।
ਹੁਣ ਮੈਨੂੰ ਯਕੀਨ ਹੈ ਕਿ ਭਾਰਤ ਦਾਖਲ ਹੋ ਰਿਹਾ ਹੈ। ਮੱਧ ਵਰਗ ਵਧ ਰਿਹਾ ਹੈ। ਉਪਭੋਗਤਾ ਮੰਗ ਵਧ ਰਹੀ ਹੈ। ਇਹ ਕੋਈ ਰਾਜਨੀਤਕ ਪ੍ਰਚਾਰ ਨਹੀਂ - ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨੇ ਇਨੋਵੇਸ਼ਨ ਅਰਥਵਿਵਸਥਾ ਨੂੰ ਸਮਰਥਨ ਦਿੱਤਾ ਹੈ।
ਮੈਨੂੰ ਯਾਦ ਹੈ, ਮੋਦੀ ਤੋਂ ਪਹਿਲਾਂ ਭਾਰਤ ਵਿੱਚ ਸਟਾਰਟਅੱਪ ਲਈ ਭਰਤੀ ਕਰ ਰਿਹਾ ਸੀ। ਲੋਕ ਕਹਿੰਦੇ, “ਮੈਂ ਤੁਹਾਡੇ ਲਈ ਕਿਉਂ ਕੰਮ ਕਰਾਂ? ਮੈਨੂੰ ਮਾਈਕਰੋਸੌਫਟ ਜਾਂ ਗੂਗਲ ਤੋਂ ਆਫਰ ਆਇਆ ਹੈ।” ਇੱਕ ਨੇ ਤਾਂ ਇਹ ਤੱਕ ਕਿਹਾ ਕਿ ਇਹ ਮੇਰੀ ਵਿਆਹ ਦੀ ਸੰਭਾਵਨਾ ਨੂੰ ਖ਼ਤਰੇ ਵਿੱਚ ਪਾ ਦੇਵੇਗਾ। ਹੁਣ ਹਾਲਤ ਬਦਲ ਗਈ ਹੈ। ਹਰ ਕੋਈ ਸਟਾਰਟਅੱਪ ਵਿੱਚ ਕੰਮ ਕਰਨਾ ਚਾਹੁੰਦਾ ਹੈ। ਇਹ ਸਭਿਆਚਾਰਕ ਬਦਲਾਅ ਵੱਡਾ ਹੈ।
ਸਵਾਲ: ਤੁਸੀਂ ਇਹ ਵੀ ਕਿਹਾ ਕਿ ਭਾਰਤ ਚੀਨ ਤੋਂ 10 ਸਾਲ ਪਿੱਛੇ ਹੈ। ਮੋਦੀ ਭਾਰਤ ਨੂੰ ਅਗਲੇ ਪੱਧਰ ਤੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਹੋਰ ਕੀ ਕਰੇ?
ਉੱਤਰ: ਸੱਚ ਕਹਾਂ ਤਾਂ, ਸਰਕਾਰ ਨੂੰ ਦੂਰ ਹੀ ਰਹਿਣਾ ਚਾਹੀਦਾ ਹੈ। ਮੋਦੀ ਨੇ ਇਨੋਵੇਸ਼ਨ ਅਤੇ ਸਟਾਰਟਅੱਪਸ ਨੂੰ ਉਤਸ਼ਾਹਤ ਕਰਨ ਵਿੱਚ ਚੰਗਾ ਕੰਮ ਕੀਤਾ ਹੈ, ਪਰ ਬਹੁਤ ਦਖ਼ਲ ਨਾ ਹੋਵੇ।
ਸਿਲਿਕਨ ਵੈਲੀ ਦੀ ਸਫਲਤਾ ਦੇ ਪਿੱਛੇ ਸਟੈਂਫਰਡ ਅਤੇ ਬਰਕਲੇ ਤੋਂ ਆਏ ਟੈਲੰਟ ਅਤੇ ਸਰਕਾਰੀ R&D ਖਰਚ ਸੀ। ਭਾਰਤ ਨੂੰ ਵੀ ਇਹੀ ਕਰਨਾ ਚਾਹੀਦਾ ਹੈ - ਯੂਨੀਵਰਸਿਟੀ R&D ਉੱਤੇ ਵੱਡੀ ਰਕਮ ਲਗਾਓ, ਅਤੇ ਉਸ ਤਕਨੀਕ ਨੂੰ ਸਟਾਰਟਅੱਪ ਵਿੱਚ ਬਦਲਣ ਦੀ ਪ੍ਰਕਿਰਿਆ ਅਸਾਨ ਬਣਾਓ। ਸਾਨੂੰ ਇੱਕ ਤੋਂ ਵੱਧ ਟੈਕ ਹੱਬ ਚਾਹੀਦੇ ਹਨ। ਬੈਂਗਲੁਰੂ ਭਰ ਚੁੱਕਾ ਹੈ।
ਮੋਦੀ ਦਾ ਗੁਜਰਾਤ ਮਾਡਲ - ਖੇਤਰਾਂ ਵਿੱਚ ਵਿਕਾਸ ਵੰਡਣਾ - ਸਮਝਦਾਰੀ ਹੈ। ਰਾਜਾਂ ਨੂੰ ਚਾਹੀਦਾ ਹੈ ਕਿ ਦੂਜੇ ਦਰਜੇ ਦੇ ਸ਼ਹਿਰਾਂ ਜਿਵੇਂ ਜੈਪੁਰ ਜਾਂ ਲਖਨਊ ਵਿੱਚ ਕੰਪਨੀਆਂ ਬਣਾਉਣ। ਅਸੀਂ ਗੁਜਰਾਤ ਵਿੱਚ $2.5 ਬਿਲੀਅਨ ਦੀ ਸੈਮੀਕੰਡਕਟਰ ਯੋਜਨਾ ਲਿਆਂਦੀ , ਮਨਜ਼ੂਰ ਹੋਈ ਪਰ ਪੈਸਾ ਨਹੀਂ ਮਿਲਿਆ। ਫਿਰ ਵੀ ਇਹ ਦਿਹਾਤੀ ਖੇਤਰ ਸੀ। ਅਸੀਂ ਆਂਧ੍ਰਾ ਗਏ (ਹੁਣ ਤੇਲੰਗਾਣਾ), ਉਨ੍ਹਾਂ ਨੇ ਸਾਨੂੰ ਕਿਹਾ ਕਿ ਬੈਂਗਲੂਰ ਜਾਓ - ਜੋ ਉਚਿਤ ਨਹੀਂ ਸੀ। ਟੈਕਨੋਲੋਜੀ ਨੂੰ ਭੂਗੋਲ ਦੀ ਲੋੜ ਨਹੀਂ। ਜੇ ਵਾਈ-ਫਾਈ ਹੈ, ਤੁਸੀਂ ਕਿਸੇ ਵੀ ਥਾਂ ਤੋਂ ਕੰਮ ਕਰ ਸਕਦੇ ਹੋ।
ਸਵਾਲ: ਕੀ ਤੁਸੀਂ ਚੀਨ, ਭਾਰਤ ਅਤੇ ਅਮਰੀਕਾ ਵਿਚਕਾਰ ਮੁਕਾਬਲਾ ਵੇਖਦੇ ਹੋ ਜਾਂ ਅਮਰੀਕਾ ਅਜੇ ਵੀ ਅਗਵਾਈ ਕਰ ਰਿਹਾ ਹੈ?
ਉੱਤਰ: ਇਨੋਵੇਸ਼ਨ ਦੇ ਮਾਮਲੇ ਵਿੱਚ, ਅਮਰੀਕਾ ਅਜੇ ਵੀ ਅੱਗੇ ਹੈ। ਚੀਨ ਨੇ ਕਾਫ਼ੀ ਵਧੀਆ ਕੰਮ ਕੀਤਾ ਹੈ। TikTok, Shein, Temu, Alibaba - ਇਹ ਗਲੋਬਲ ਦਰਸ਼ਕਾਂ ਲਈ ਕੰਪਨੀਆਂ ਹਨ। ਭਾਰਤ ਹਾਲੇ ਉੱਥੇ ਨਹੀਂ ਪਹੁੰਚਿਆ। ਇਸਨੂੰ ਸਿਰਫ ਦੇਸੀ ਮਾਰਕੀਟ ਲਈ ਬਣਾਉਣ ਤੋਂ ਬਾਹਰ ਆਉਣਾ ਹੋਵੇਗਾ।
ਸਵਾਲ: ਹੋਰ ਕੁਝ ਜੋ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ?
ਉੱਤਰ: ਮੌਜੂਦਾ ਅਮਰੀਕੀ ਪ੍ਰਸ਼ਾਸਨ ਨਾਲ, ਚਾਹੇ ਤੁਹਾਨੂੰ ਪਸੰਦ ਹੋਵੇ ਜਾਂ ਨਾ, ਲੋਕਾਂ ਨੂੰ ਅਜੇ ਵੀ ਲੱਗਦਾ ਹੈ ਕਿ ਇਹ ਕਾਰੋਬਾਰ-ਮਿਤਰ ਹੈ। ਤੁਸੀਂ IPOs ਦੀ ਲਹਿਰ ਦੇਖੋਂਗੇ, Circle ਨੇ ਸੌਂ ਮਿਲੀਅਨ ਵਿੱਚ ਆਉਟ ਕੀਤਾ, Chime $15 ਬਿਲੀਅਨ 'ਤੇ ਹੈ, Kraken $2 ਬਿਲੀਅਨ। ਕੰਪਨੀਆਂ ਹੁਣ ਨਫੇ ਵਾਲੀਆਂ, ਮਜਬੂਤ, ਵਧੀਆ ਵਿੱਤ ਨਾਲ ਪਬਲਿਕ ਹੋ ਰਹੀਆਂ ਹਨ।
2020 ਵਿੱਚ, ਵੈਂਚਰ ਵਿੱਚ $160 ਬਿਲੀਅਨ ਗਿਆ। 2021 ਵਿੱਚ $300 ਬਿਲੀਅਨ। ਹੁਣ ਘਟਿਆ ਹੈ, ਪਰ ਅਜੇ ਵੀ $200 ਬਿਲੀਅਨ ਦੇ ਨੇੜੇ ਹੈ। ਇਹ ਵੱਡੀ ਗਿਣਤੀ ਹੈ। ਅਗਲੇ ਕੁਝ ਸਾਲਾਂ ਵਿੱਚ, ਵੱਡੇ IPOs, M&A ਅਤੇ ਪ੍ਰਾਈਵੇਟ ਮਾਰਕੀਟ ਵਿੱਚ ਵੱਡੀ ਗਤੀਵਿਧੀ ਦੀ ਉਮੀਦ ਕਰੋ।
ਪ੍ਰਾਈਵੇਟ ਕੰਪਨੀ ਦੀ ਸਭ ਤੋਂ ਵੱਡੀ ਵਿਕਰੀ ਵਿੱਚੋਂ ਇੱਕ Wiz ਨੇ $32 ਬਿਲੀਅਨ 'ਤੇ ਐਗਜ਼ਿਟ ਕੀਤਾ। ਖੇਡ ਬਦਲ ਗਈ ਹੈ। ਪਹਿਲਾਂ $500 ਮਿਲੀਅਨ ਦਾ ਪਬਲਿਕ ਹੋਣਾ ਵੱਡੀ ਗੱਲ ਸੀ, ਹੁਣ ਇਹ ਬਿਲੀਅਨਜ਼ ਵਿੱਚ ਹੈ।
ਤੁਹਾਡੇ ਕੋਲ Entropik $4 ਬਿਲੀਅਨ 'ਤੇ ਹੈ। Databricks $4 ਬਿਲੀਅਨ 'ਤੇ। OpenAI $10 ਬਿਲੀਅਨ 'ਤੇ। ਮੈਂ ਰੇਵਨਿਊ ਦੀ ਗੱਲ ਕਰ ਰਿਹਾ ਹਾਂ। ਆਖ਼ਰ ਵਿੱਚ, ਲਿਕਵਿਡਿਟੀ ਹੋਣੀ ਚਾਹੀਦੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਹੁਣ ਕਾਫ਼ੀ ਲਿਕਵਿਡਿਟੀ ਦੇਖਾਂਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login