ਇੰਗਲੈਂਡ ਵਿੱਚ ਵਾਪਰੀ ਇੱਕ ਘਟਨਾ ਵਿੱਚ ਭਾਰਤੀ ਮੂਲ ਦੇ ਰੈਸਟੋਰੈਂਟ ਮਾਲਕ ਦੀ ਬੈਂਕ ਦੇ ਅੰਦਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਇਸ ਘਟਨਾ ਨੂੰ ਲੈਕੇ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਕਤਲ ਦੇ ਦੋਸ਼ ਵਿੱਚ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਮ੍ਰਿਤਕ ਦਾ ਨਾਮ ਗੁਰਵਿੰਦਰ ਸਿੰਘ ਜੌਹਲ ਸੀ, ਜਿਸਦੀ ਉਮਰ 37 ਸਾਲ ਸੀ। ਉਸ 'ਤੇ 6 ਮਈ ਦੀ ਦੁਪਹਿਰ ਨੂੰ ਲੋਇਡਜ਼ ਬੈਂਕ, ਸੇਂਟ ਪੀਟਰਜ਼ ਸਟਰੀਟ ਸ਼ਾਖਾ ਦੇ ਅੰਦਰ ਹਮਲਾ ਕੀਤਾ ਗਿਆ। ਪੈਰਾਮੈਡਿਕਸ ਅਤੇ ਏਅਰ ਐਂਬੂਲੈਂਸ ਟੀਮ ਮੌਕੇ 'ਤੇ ਪਹੁੰਚੀ, ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਨੌਰਮਨਟਨ ਦੀ 47 ਸਾਲਾ ਹਾਇਬੇ ਨੂਰ ਕਬਦੀਰਾਖਮਨ 'ਤੇ 8 ਮਈ ਨੂੰ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਇਹ ਫੈਸਲਾ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀਪੀਐਸ) ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ ਗਿਆ। ਦੋਸ਼ੀ ਦੀ ਅਸਲ ਪਛਾਣ ਸੋਮਾਲੀਆ ਨਾਲ ਜੁੜੀ ਹੋਈ ਹੈ।
ਸਕਾਈ ਨਿਊਜ਼ ਦੇ ਅਨੁਸਾਰ, ਦੋਸ਼ੀ, ਕਬਦੀਰਾਖਮਨ, ਦੱਖਣੀ ਡਰਬੀਸ਼ਾਇਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਵੀਡੀਓ ਲਿੰਕ ਰਾਹੀਂ ਪੇਸ਼ ਹੋਇਆ ਅਤੇ ਆਪਣੀ ਪਛਾਣ ਦੀ ਪੁਸ਼ਟੀ ਕੀਤੀ। ਇਸ ਲਈ ਉਸਨੂੰ ਸੋਮਾਲੀ ਦੁਭਾਸ਼ੀਏ ਦੀ ਮਦਦ ਲੈਣੀ ਪਈ। ਅਦਾਲਤ ਨੇ ਉਸਨੂੰ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਤੇ ਉਹ 8 ਮਈ ਨੂੰ ਡਰਬੀ ਕਰਾਊਨ ਕੋਰਟ ਵਿੱਚ ਦੁਬਾਰਾ ਪੇਸ਼ ਹੋਵੇਗਾ।
ਗੁਰਵਿੰਦਰ ਸਿੰਘ ਜੌਹਲ ਆਪਣੇ ਦੋਸਤਾਂ ਅਤੇ ਗਾਹਕਾਂ ਵਿੱਚ "ਡੈਨੀ" ਵਜੋਂ ਜਾਣੇ ਜਾਂਦੇ ਸਨ। ਉਹ ਸ਼ੈਲਟਨ ਲੌਕਸ ਵਿੱਚ "ਹੈਨ ਐਂਡ ਚਿਕਨਜ਼ ਬਾਰ ਐਂਡ ਗ੍ਰਿੱਲ" ਨਾਮ ਦਾ ਇੱਕ ਰੈਸਟੋਰੈਂਟਚਲਾਉਂਦੇ ਸੀ। ਉਨ੍ਹਾਂ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਉਹਨਾਂ ਦੇ ਰੈਸਟੋਰੈਂਟ ਦੀ ਇੱਕ ਪੋਸਟ ਵਿੱਚ ਲੋਕਾਂ ਨੂੰ "ਪਲੀਜ ਬੀ ਕਾਈਂਡ" ਦੀ ਅਪੀਲ ਕੀਤੀ ਗਈ ਹੈ ਕਿਉਂਕਿ ਉਸਦੇ ਪਰਿਵਾਰ ਅਤੇ ਸਟਾਫ ਨੂੰ ਸਦਮੇ ਤੋਂ ਉਭਰਨ ਲਈ ਸਮਾਂ ਲੱਗੇਗਾ।
ਲੌਇਡਜ਼ ਬੈਂਕ ਨੇ ਇਸ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਪੁਲਿਸ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ।
ਪੁਲਿਸ ਨੇ ਇਸਨੂੰ ਇੱਕ ਅਲੱਗ-ਥਲੱਗ ਘਟਨਾ ਦੱਸਿਆ ਹੈ ਅਤੇ ਕਿਹਾ ਹੈ ਕਿ ਆਮ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਹੈ। ਨਾਲ ਹੀ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਘਟਨਾ ਨਾਲ ਸਬੰਧਤ ਕੋਈ ਜਾਣਕਾਰੀ, ਸੀਸੀਟੀਵੀ ਫੁਟੇਜ ਜਾਂ ਮੋਬਾਈਲ ਵੀਡੀਓ ਹੈ, ਤਾਂ ਉਹ ਅੱਗੇ ਆ ਕੇ ਪੁਲਿਸ ਦੀ ਮਦਦ ਕਰਨ।
Comments
Start the conversation
Become a member of New India Abroad to start commenting.
Sign Up Now
Already have an account? Login