ADVERTISEMENTs

CAPAC ਨੇ ਬਹੁ-ਭਾਸ਼ਾਈ ਸੇਵਾਵਾਂ 'ਚ ਕਟੌਤੀ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਦੀ ਕੀਤੀ ਆਲੋਚਨਾ

CAPAC ਨੇ ਸਰਕਾਰ ਦੇ ਇਸ ਕਦਮ ਨੂੰ ਪ੍ਰਵਾਸੀਆਂ ਲਈ ਵਿਤਕਰੇ ਵਾਲਾ ਅਤੇ ਨੁਕਸਾਨਦੇਹ ਕਰਾਰ ਦਿੱਤਾ ਹੈ।

The Congressional Asian Pacific American Caucus (CAPAC) / courtesy photo

ਕਾਂਗਰੈਸ਼ਨਲ ਏਸ਼ੀਅਨ ਪੈਸੀਫਿਕ ਅਮਰੀਕਨ ਕਾਕਸ (The Congressional Asian Pacific American Caucus, CAPAC) ਨੇ ਟਰੰਪ ਪ੍ਰਸ਼ਾਸਨ ਦੀ ਫੈਡਰਲ ਪ੍ਰੋਗਰਾਮਾਂ ਵਿੱਚ ਬਹੁ-ਭਾਸ਼ਾਈ ਸੇਵਾਵਾਂ ਤੱਕ ਪਹੁੰਚ ਘਟਾਉਣ ਲਈ ਸਖ਼ਤ ਆਲੋਚਨਾ ਕੀਤੀ ਹੈ। CAPAC ਨੇ ਇਸ ਕਦਮ ਨੂੰ ਪ੍ਰਵਾਸੀਆਂ ਲਈ ਵਿਤਕਰੇ ਵਾਲਾ ਅਤੇ ਨੁਕਸਾਨਦੇਹ ਕਰਾਰ ਦਿੱਤਾ ਹੈ।

ਇੱਕ ਅਧਿਕਾਰਤ ਬਿਆਨ ਵਿੱਚ CAPAC ਦੀ ਲੀਡਰਸ਼ਿਪ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਵੱਲੋਂ “ਰਾਸ਼ਟਰੀ ਏਕਤਾ” ਦੇ ਨਾਂ ਹੇਠ ਭਾਸ਼ਾਈ ਪਹੁੰਚ ਨੂੰ ਸੀਮਤ ਕਰਨ ਦੇ ਹਾਲੀਆ ਯਤਨ, ਘੱਟ ਅੰਗਰੇਜ਼ੀ ਮੁਹਾਰਤ ਵਾਲੇ ਭਾਈਚਾਰਿਆਂ 'ਤੇ ਸਿੱਧਾ ਹਮਲਾ ਹਨ। ਇਹ ਆਲੋਚਨਾ ਇੱਕ ਨਵੇਂ ਪ੍ਰਸ਼ਾਸਨ ਦੇ ਮੈਮੋ ਦੇ ਜਵਾਬ ਵਿੱਚ ਆਈ ਹੈ ਜਿਸ ਰਾਹੀਂ ਫੈਡਰਲ ਏਜੰਸੀਆਂ ਨੂੰ ਬਹੁ-ਭਾਸ਼ਾਈ ਸੇਵਾਵਾਂ ਘਟਾਉਣ ਜਾਂ ਖਤਮ ਕਰਨ ਲਈ ਕਿਹਾ ਗਿਆ ਹੈ।

ਬਿਆਨ ਵਿੱਚ ਕਿਹਾ ਗਿਆ: “ਹਰੇਕ ਵਿਅਕਤੀ ਨੂੰ ਭਾਵੇਂ ਉਹ ਕਿਸੇ ਵੀ ਭਾਸ਼ਾ ਵਿੱਚ ਗੱਲ ਕਰਦਾ ਹੋਵੇ, ਫੈਡਰਲ ਪ੍ਰੋਗਰਾਮਾਂ ਤੱਕ ਪੂਰੀ ਅਤੇ ਬਰਾਬਰ ਪਹੁੰਚ ਮਿਲਣੀ ਚਾਹੀਦੀ ਹੈ। ਪਰ ਰਾਸ਼ਟਰਪਤੀ ਟਰੰਪ ‘ਰਾਸ਼ਟਰੀ ਏਕਤਾ’ ਦੇ ਨਾਂ ‘ਤੇ ਲੱਖਾਂ ਪ੍ਰਵਾਸੀਆਂ ਅਤੇ ਘੱਟ ਅੰਗਰੇਜ਼ੀ ਮੁਹਾਰਤ ਵਾਲੇ ਲੋਕਾਂ ਤੋਂ ਇਹ ਸੇਵਾਵਾਂ ਖੋਹਣਾ ਚਾਹੁੰਦੇ ਹਨ।”

CAPAC ਨੇ ਦੱਸਿਆ ਕਿ ਜਿੱਥੇ ਪ੍ਰਸ਼ਾਸਨ ਅੰਗਰੇਜ਼ੀ-ਕੇਂਦਰਿਤ ਨੀਤੀ ਨੂੰ ਏਕਤਾ ਨੂੰ ਵਧਾਉਣ ਦੇ ਤਰੀਕੇ ਵਜੋਂ ਪੇਸ਼ ਕਰ ਰਿਹਾ ਹੈ, ਓਥੇ ਹੀ ਉਹ ਅੰਗਰੇਜ਼ੀ ਭਾਸ਼ਾ ਸਿੱਖਣ ਵਾਲੇ ਪ੍ਰੋਗਰਾਮਾਂ ਦੀ ਫੈਡਰਲ ਫੰਡਿੰਗ ‘ਚ ਵੀ ਵੱਡੀ ਕਟੌਤੀ ਕਰ ਰਿਹਾ ਹੈ।

ਬਿਆਨ ਵਿੱਚ ਕਿਹਾ ਗਿਆ, "ਇਹ ਮੈਮੋ ਸਿਰਫ਼ ਪ੍ਰਵਾਸੀਆਂ ਲਈ ਜੀਵਨ ਨੂੰ ਹੋਰ ਮੁਸ਼ਕਲ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਪ੍ਰੋਗਰਾਮਾਂ ਤੋਂ ਵਾਂਝੇ ਕਰਦਾ ਹੈ ਜਿਨ੍ਹਾਂ ਦੇ ਉਹ ਹੱਕਦਾਰ ਹਨ।" CAPAC ਨੇ ਇਸ ਗੱਲ ਨੂੰ ਵੀ ਖ਼ਾਰਜ ਕਰ ਦਿੱਤਾ ਕਿ ਕਿਸੇ ਹੋਰ ਭਾਸ਼ਾ ਨੂੰ ਬੋਲਣ ਨਾਲ ਕਿਸੇ ਦੀ ਅਮਰੀਕੀ ਪਛਾਣ ਘਟ ਜਾਂਦੀ ਹੈ।

“ਅੰਗਰੇਜ਼ੀ ਭਾਵੇਂ ਸਾਡੇ ਦੇਸ਼ ਦੀ ਆਮ ਭਾਸ਼ਾ ਹੋਵੇ, ਪਰ ਕਿਸੇ ਹੋਰ ਭਾਸ਼ਾ ਬੋਲਣ ਨਾਲ ਕੋਈ ਵੀ ਘੱਟ ਅਮਰੀਕੀ ਨਹੀਂ ਬਣ ਜਾਂਦਾ,” CAPAC ਨੇ ਕਿਹਾ। “ਚਾਹੇ ਰਾਸ਼ਟਰਪਤੀ ਟਰੰਪ ਕੁਝ ਵੀ ਸੋਚਦੇ ਹੋਣ, ਉਨ੍ਹਾਂ ਕੋਲ ਇਹ ਫੈਸਲਾ ਕਰਨ ਦਾ ਅਧਿਕਾਰ ਨਹੀਂ ਕਿ ਕੌਣ ਅਸਲ ਵਿੱਚ ਅਮਰੀਕੀ ਹੈ ਤੇ ਕੌਣ ਨਹੀਂ।”
 

Comments

Related

ADVERTISEMENT

 

 

 

ADVERTISEMENT

 

 

E Paper

 

 

 

Video