ਯੂਐਸ-ਇੰਡੀਆਂ ਸਟਰੈਟੇਜਿਕ ਪਾਰਟਨਰਸ਼ਿਪ ਫੋਰਮ (USISPF) ਨੇ ਭਾਰਤ ਦੇ ਤਜਰਬੇਕਾਰ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੂੰ ਬੋਰਡ ਦੇ ਸਲਾਹਕਾਰ ਅਤੇ ਆਪਣੇ ਜੀਓਪੋਲੀਟੀਕਲ ਇੰਸਟੀਚਿਊਟ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਹੈ।
ਲਗਭਗ ਚਾਰ ਦਹਾਕਿਆਂ ਦੇ ਆਪਣੇ ਕਰੀਅਰ ਦੌਰਾਨ, ਸੰਧੂ ਨੇ ਪਹਿਲਾਂ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਕੰਮ ਕੀਤਾ ਅਤੇ ਭਾਰਤ-ਅਮਰੀਕਾ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਕੇਂਦਰੀ ਭੂਮਿਕਾ ਨਿਭਾਈ।
ਆਪਣੀ ਨਵੀਂ ਭੂਮਿਕਾ ਵਿੱਚ, ਸੰਧੂ USISPF ਦੀਆਂ ਪ੍ਰਮੁੱਖ ਜੀਓਪੋਲੀਟੀਕਲ ਪਹਿਲਕਦਮੀਆਂ 'ਤੇ ਰਣਨੀਤਕ ਫੋਕਸ ਦੀ ਅਗਵਾਈ ਕਰਨਗੇ, ਜਿਸ ਵਿੱਚ ਇੰਡੀਆ-ਮਿਡਲ ਈਸਟ-ਯੂਰਪ ਆਰਥਿਕ ਕੌਰੀਡੋਰ (IMEC), ਕਵਾਡ (ਇੰਡੋ-ਪੈਸੀਫਿਕ ਕਵਾਡ੍ਰਿਲੈਟਰਲ ਡਾਇਲਾਗ), ਅਤੇ I2U2 (ਭਾਰਤ, ਇਜ਼ਰਾਈਲ, ਅਮਰੀਕਾ, ਅਤੇ ਸੰਯੁਕਤ ਅਰਬ ਅਮੀਰਾਤ) ਸ਼ਾਮਲ ਹਨ।
ਆਪਣੀ ਨਿਯੁਕਤੀ 'ਤੇ ਟਿੱਪਣੀ ਕਰਦੇ ਹੋਏ ਸੰਧੂ ਨੇ ਕਿਹਾ, “ਮੈਨੂੰ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਭਾਰਤ-ਅਮਰੀਕਾ ਦੀ ਕਹਾਣੀ 'ਤੇ ਕੰਮ ਕਰਨ ਅਤੇ ਇਸਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ ਹੈ। ਇਹ ਰਿਸ਼ਤਾ ਵਿਸ਼ਵਵਿਆਪੀ ਰਣਨੀਤਕ ਭਾਈਚਾਰੇ ਵਿੱਚ ਤਬਦੀਲ ਹੋ ਚੁੱਕਾ ਹੈ, ਜੋ ਸਾਂਝੀਆਂ ਕਦਰਾਂ-ਕੀਮਤਾਂ ਅਤੇ ਹਿੱਤਾਂ 'ਤੇ ਅਧਾਰਤ ਹੈ।”
ਸੰਧੂ ਦੀ ਅਗਵਾਈ ਹੇਠ ਭਾਰਤ-ਅਮਰੀਕਾ ਦੋ-ਪੱਖੀ ਸੰਬੰਧ ਨਵੇਂ ਸ਼ਿਖਰਾਂ 'ਤੇ ਪਹੁੰਚੇ, ਜਿਸ ਦੌਰਾਨ ਕਈ ਇਤਿਹਾਸਕ ਪਲ ਵਾਪਰੇ — ਜਿਵੇਂ ਕਿ 2023 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ, ਰਾਸ਼ਟਰਪਤੀ ਜੋਅ ਬਾਈਡਨ ਦੀ ਨਵੀਂ ਦਿੱਲੀ ਵਿੱਚ G20 ਸਿਖਰ ਸੰਮੇਲਨ 'ਚ ਹਾਜ਼ਰੀ ਅਤੇ 2020 ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰਾ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਵਾਸ਼ਿੰਗਟਨ ਵਿੱਚ MEA ਜੈਸ਼ੰਕਰ ਦੇ ਡਿਪਟੀ ਚੀਫ਼ ਆਫ਼ ਮਿਸ਼ਨ ਵਜੋਂ ਸੇਵਾ ਨਿਭਾਈ ਸੀ ਅਤੇ ਮੋਦੀ ਦੇ 2014 ਦੇ ਮੈਡੀਸਨ ਸਕੁਏਅਰ ਗਾਰਡਨ ਦੇ ਇਤਿਹਾਸਕ ਭਾਸ਼ਣ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਸੀ।
USISPF ਦੇ ਪ੍ਰਧਾਨ ਮੁਕੇਸ਼ ਅਘੀ ਨੇ ਸੰਧੂ ਦੇ ਵਿਸ਼ਾਲ ਅਨੁਭਵ ਅਤੇ ਰਣਨੀਤਕ ਦ੍ਰਿਸ਼ਟੀਕੋਣ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ "ਵਾਸ਼ਿੰਗਟਨ ਲਈ ਨਵੀਂ ਦਿੱਲੀ ਵੱਲੋਂ ਭੇਜੇ ਗਏ ਸਭ ਤੋਂ ਪ੍ਰਭਾਵਸ਼ਾਲੀ ਦਿਮਾਗਾਂ ਵਿੱਚੋਂ ਇੱਕ" ਕਰਾਰ ਦਿੱਤਾ। ਅਘੀ ਨੇ ਕਿਹਾ, “ਰਾਜਦੂਤ ਸੰਧੂ ਨਾਲ ਉਨ੍ਹਾਂ ਦੇ ਕੂਟਨੀਤਕ ਦਿਨਾਂ ਦੌਰਾਨ ਨੇੜਿਓਂ ਕੰਮ ਕਰਨ ਤੋਂ ਬਾਅਦ, ਮੈਂ ਉਨ੍ਹਾਂ ਨਾਲ ਇਸ ਨਵੇਂ ਰੂਪ ਵਿੱਚ, USISPF ਦੀ ਭੂਮਿਕਾ ਵਿੱਚ ਜੁੜਨ ਲਈ ਉਤਸੁਕ ਹਾਂ।"
ਸੰਧੂ ਹੁਣ USISPF ਦੇ ਮਲਟੀਲੇਟਰਲ ਸੈਟਿੰਗਾਂ, ਸਪਲਾਈ ਚੇਨ, ਐਨਰਜੀ ਸਕਿਓਰਟੀ, ਅਤੇ ਲੋਕ ਦਰ ਲੋਕ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਦੀ ਅਗਵਾਈ ਨਾਲ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਾਂ ਵਿਚਕਾਰ ਰਣਨੀਤਕ ਸੰਬਧ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login