ADVERTISEMENTs

ਮਨੁੱਖੀ ਜੀਵਨ ਖ਼ਤਮ ਕਰ ਦੇਵੇਗਾ ਇਹ ਫੰਗਸ, ਅਮਰੀਕਾ 'ਚ ਮਚੀ ਹਲਚਲ

ਕੁਝ ਮਾਹਿਰਾਂ ਨੇ ਤਾਂ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਫੰਗਸ ਵਿੱਚ ਪੂਰੀ ਮਨੁੱਖੀ ਸਭਿਅਤਾ ਨੂੰ ਤਬਾਹ ਕਰਨ ਦੀ ਸਮਰੱਥਾ ਹੈ।

ਅਮਰੀਕਾ 'ਚ ਇੱਕ ਖ਼ਤਰਨਾਕ ਫੰਗਸ ਤੇਜ਼ੀ ਨਾਲ ਫੈਲ ਰਿਹਾ ਹੈ / Scientific American

ਫੰਗਸ (Fungus) ਨੂੰ ਲੈਕੇ ਵਿਗਿਆਨੀ ਪਹਿਲਾਂ ਹੀ ਚੇਤਾਵਨੀਆਂ ਜਾਰੀ ਕਰ ਚੁੱਕੇ ਹਨ। ਖੋਜਕਰਤਾਵਾਂ ਦੇ ਅਨੁਸਾਰ, ਫੰਗਸ ਦੀਆਂ ਕੁਝ ਕਿਸਮਾਂ ਮਨੁੱਖਾਂ ਲਈ ਬਹੁਤ ਖਤਰਨਾਕ ਹੋ ਸਕਦੀਆਂ ਹਨ। ਕੁਝ ਮਾਹਿਰਾਂ ਨੇ ਤਾਂ ਇਹ ਵੀ ਭਵਿੱਖਬਾਣੀ ਕੀਤੀ ਕਿ ਫੰਗਸ ਵਿੱਚ ਪੂਰੀ ਮਨੁੱਖੀ ਸਭਿਅਤਾ ਨੂੰ ਤਬਾਹ ਕਰਨ ਦੀ ਸਮਰੱਥਾ ਹੈ। ਅਜਿਹੀ ਸਥਿਤੀ 'ਚ, ਇਸ ਖ਼ਬਰ ਨੇ ਪੂਰੀ ਦੁਨੀਆ 'ਚ ਹਲਚਲ ਮਚਾ ਦਿੱਤੀ ਹੈ। ਦਰਅਸਲ, ਇਨ੍ਹੀਂ ਦਿਨੀਂ ਅਮਰੀਕਾ 'ਚ ਇੱਕ ਖ਼ਤਰਨਾਕ ਫੰਗਸ ਤੇਜ਼ੀ ਨਾਲ ਫੈਲ ਰਿਹਾ ਹੈ। ਸੱਤ ਰਾਜਾਂ ਵਿੱਚ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਅਧਿਕਾਰੀ ਇਸ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਫੰਗਸ ਦਾ ਨਾਮ ਐਸਪਰਗਿਲਸ ਫਿਊਮੀਗੈਟਸ (Aspergillus fumigatus) ਹੈ। ਇਹ ਫੰਗਸ ਪੂਰੇ ਅਮਰੀਕਾ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਗਰਮ ਹੋਣ ਦੇ ਨਾਲ ਸਥਿਤੀ ਹੋਰ ਵੀ ਵਿਗੜ ਸਕਦੀ ਹੈ। ਇਹ ਫੰਗਸ ਹਵਾ ਰਾਹੀਂ ਫੈਲਦੀ ਹੈ ਅਤੇ ਇਸ ਤੋਂ ਬਚਣਾ ਲਗਭਗ ਅਸੰਭਵ ਹੈ। ਇਸਦੇ ਤੱਤ ਇੰਨੇ ਛੋਟੇ ਹਨ ਕਿ ਇਹ ਸਾਹ ਰਾਹੀਂ ਮਨੁੱਖੀ ਸਰੀਰ 'ਚ ਦਾਖਲ ਹੁੰਦੇ ਹਨ ਅਤੇ ਮਨੁੱਖੀ ਸੈੱਲਾਂ ਨੂੰ ਵੀ ਪਿਘਲਾ ਸਕਦੇ ਹਨ।

ਸੰਪਰਕ ਵਿੱਚ ਆਉਣ 'ਤੇ, ਇਹ ਫੇਫੜਿਆਂ ਦੀ ਲਾਗ ਦਾ ਕਾਰਨ ਬਣ ਸਕਦਾ ਹੈ ਜਿਸਨੂੰ ਐਸਪਰਗਿਲੋਸਿਸ ਕਿਹਾ ਜਾਂਦਾ ਹੈ। ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਵਿੱਚ, ਇਹ ਅੰਗ ਫੇਲ੍ਹ ਕਰਨ ਅਤੇ ਅੰਤ ਵਿੱਚ ਮੌਤ ਦਾ ਕਾਰਨ ਬਣ ਸਕਦਾ ਹੈ।ਕੈਂਸਰ, ਦਮਾ ਜਾਂ ਐੱਚਆਈਵੀ ਤੋਂ ਪੀੜਤ ਲੋਕਾਂ ਨੂੰ ਇਸ ਦਾ ਖ਼ਤਰਾ ਵਧੇਰੇ ਹੁੰਦਾ ਹੈ। ਵਿਗਿਆਨੀ ਦਾ ਕਹਿਣਾ ਹੈ ਕਿ ਇਹ ਫੰਗਸ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਫੈਲ ਰਹੀ ਹੈ। ਫਲੋਰੀਡਾ, ਲੁਈਸਿਆਨਾ, ਟੈਕਸਾਸ, ਜਾਰਜੀਆ ਅਤੇ ਕੈਲੀਫੋਰਨੀਆ ਵਰਗੇ ਗਰਮ ਰਾਜਾਂ ਵਿੱਚ ਇਨਫੈਕਸ਼ਨ ਵੱਧ ਰਹੀ ਹੈ। 

ਡਾਕਟਰਾਂ ਨੇ ਕਮਜ਼ੋਰ ਇਮਿਊਨਿਟੀ ਸਿਸਟਮ ਵਾਲੇ ਲੋਕਾਂ ਨੂੰ ਮਿੱਟੀ ਅਤੇ ਧੂੜ ਤੋਂ ਬਚਣ ਦੀ ਸਲਾਹ ਦਿੱਤੀ ਹੈ। ਲੋਕਾਂ ਨੂੰ ਧੂੜ ਭਰੇ ਇਲਾਕਿਆਂ ਵਿੱਚ ਮਾਸਕ ਪਹਿਨਣ ਅਤੇ ਆਪਣੇ ਘਰਾਂ ਨੂੰ ਸਾਫ਼ ਰੱਖਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਨੇ ਡਾਕਟਰਾਂ ਅਤੇ ਨਰਸਾਂ ਲਈ ਤੇਜ਼ ਕਾਰਵਾਈ ਅਤੇ ਬਿਹਤਰ ਦਵਾਈਆਂ, ਤੇਜ਼ ਟੈਸਟਾਂ ਅਤੇ ਸਿਖਲਾਈ ਵਧਾਉਣ ਦੀ ਮੰਗ ਕੀਤੀ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video