ADVERTISEMENTs

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੀ ਨੈੱਟਫਲਿਕਸ 'ਤੇ ਵਾਪਸੀ 

ਤੀਜਾ ਸੀਜ਼ਨ 21 ਜੂਨ, 2025 ਨੂੰ ਹਰ ਸ਼ਨੀਵਾਰ ਰਾਤ 8:00 ਵਜੇ (ਸਥਾਨਕ ਸਮੇਂ) ਨਵੇਂ ਐਪੀਸੋਡਾਂ ਦੇ ਨਾਲ ਪ੍ਰੀਮੀਅਰ ਲਈ ਤਿਆਰ ਹੈ।

ਨੈੱਟਫਲਿਕਸ ਨੇ ਕਾਮੇਡੀਅਨ ਕਪਿਲ ਸ਼ਰਮਾ ਦੁਆਰਾ ਹੋਸਟ ਕੀਤੇ ਜਾਣ ਵਾਲੇ ਪ੍ਰਸਿੱਧ ਕਾਮੇਡੀ ਟਾਕ ਸ਼ੋਅ, ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੀ ਵਾਪਸੀ ਦਾ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ।

ਤੀਜਾ ਸੀਜ਼ਨ 21 ਜੂਨ, 2025 ਨੂੰ ਹਰ ਸ਼ਨੀਵਾਰ ਰਾਤ 8:00 ਵਜੇ (ਸਥਾਨਕ ਸਮੇਂ) ਨਵੇਂ ਐਪੀਸੋਡਾਂ ਦੇ ਨਾਲ ਪ੍ਰੀਮੀਅਰ ਲਈ ਤਿਆਰ ਹੈ।

ਆਪਣੇ ਪਿਛਲੇ ਸੀਜ਼ਨਾਂ ਦੀ ਸਫਲਤਾ ਦੇ ਆਧਾਰ 'ਤੇ, ਸ਼ੋਅ ਕਾਮੇਡੀ ਸਕੈਚਾਂ ਅਤੇ ਸੇਲਿਿਬ੍ਰਟੀ ਇੰਟਰਵਿਊਆਂ ਦਾ ਮਿਸ਼ਰਣ ਪੇਸ਼ ਕਰਦਾ ਹੈ, ਜੋ ਭਾਰਤ ਦੇ ਸਭ ਤੋਂ ਪਿਆਰੇ ਮਨੋਰੰਜਨ ਫਾਰਮੈਟਾਂ ਵਿੱਚੋਂ ਇੱਕ ਵਜੋਂ ਆਪਣੀ ਸਾਖ ਨੂੰ ਬਰਕਰਾਰ ਰੱਖ ਰਿਹਾ ਹੈ।

ਸ਼ਰਮਾ ਦੇ ਨਾਲ ਵਾਪਸੀ ਕਰਦੇ ਹੋਏ ਸੁਨੀਲ ਗਰੋਵਰ, ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ ਅਤੇ ਅਰਚਨਾ ਪੂਰਨ ਸਿੰਘ, ਦਰਸ਼ਕਾਂ ਨੂੰ ਹਾਸੇ ਅਤੇ ਦਿਲਚਸਪ ਗੱਲਬਾਤ ਦੇ ਇੱਕ ਹੋਰ ਸੀਜ਼ਨ ਦਾ ਵਾਅਦਾ ਕਰ ਰਹੇੇ ਹਨ।

ਇਹ ਸੀਜ਼ਨ ਸੁਪਰਫੈਨਜ਼ ਨੂੰ ਸ਼ੋਅ ਦਾ ਹਿੱਸਾ ਬਣਾਉਣ ਲਈ ਇੱਕ ਨਵਾਂ ਫਾਰਮਟ ਪੇਸ਼ ਕਰ ਰਿਹਾ ਹੈ, ਜਿਸਦੇ ਨਾਲ ਫੈਨਜ਼ ਚੋਣਵੇਂ ਐਪੀਸੋਡਾਂ ਵਿੱਚ ਹਿੱਸਾ ਲੈ ਸਕਣਗੇ।

ਨੈੱਟਫਲਿਕਸ ਇੰਡੀਆ ਦੀ ਮੁਖੀ, ਤਾਨਿਆ ਬਾਮੀ ਨੇ ਪਲੇਟਫਾਰਮ ਦੀ ਵਿਿਭੰਨ ਅਤੇ ਦਿਲਚਸਪ ਸਮੱਗਰੀ ਪ੍ਰਦਾਨ ਕਰਨ ਲਈ ਨਿਰੰਤਰ ਵਚਨਬੱਧਤਾ ਬਾਰੇ ਗੱਲ ਕੀਤੀ। ਉਸਨੇ ਜ਼ੋਰ ਦੇ ਕੇ ਕਿਹਾ ਕਿ ਨਵਾਂ ਸੀਜ਼ਨ ਨਵੇਂ ਦ੍ਰਿਸ਼ਟੀਕੋਣਾਂ ਅਤੇ ਮਨੋਰੰਜਨ ਦੀ ਪੇਸ਼ਕਸ਼ ਕਰਕੇ ਸ਼ੋਅ ਦੇ ਵਿਸ਼ਵਵਿਆਪੀ ਦਰਸ਼ਕਾਂ ਨਾਲ ਸਬੰਧ ਨੂੰ ਮਜ਼ਬੂਤ ਕਰੇਗਾ।

“ਪਹਿਲੀ ਵਾਰ, ਅਸੀਂ ਨੈੱਟਫਲਿਕਸ ‘ਤੇ ਕਪਿਲ ਦੇ ਪ੍ਰਸ਼ੰਸਕਾਂ ਨੂੰ ਸ਼ੋਅ ਵਿੱਚ ਸੱਦਾ ਦੇ ਰਹੇ ਹਾਂ ਤਾਂ ਜੋ ਉਹ ਸਪਾਟਲਾਈਟ ਨੂੰ ਸਾਂਝਾ ਕਰ ਸਕਣ ਅਤੇ ਮੌਜ-ਮਸਤੀ, ਹਾਸੇ-ਮਜ਼ਾਕ ਅਤੇ ਮਨੋਰੰਜਨ ਵਿੱਚ ਵਾਧਾ ਕਰ ਸਕਣ। ਅਸੀਂ ਉਸ ਉਤਸ਼ਾਹ ਅਤੇ ਪ੍ਰਤਿਭਾ ਨੂੰ ਦੇਖਣ ਲਈ ਉਤਸੁਕ ਹਾਂ, ਜੋ ਸਾਡੇ ਦਰਸ਼ਕ ਸਕ੍ਰੀਨ 'ਤੇ ਲਿਆਉਣਗੇ,” ਬਾਮੀ ਨੇ ਕਿਹਾ,

ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਸੀਜ਼ਨ 3, 190 ਤੋਂ ਵੱਧ ਦੇਸ਼ਾਂ ਵਿੱਚ ਸਟ੍ਰੀਮਿੰਗ ਲਈ ਉਪਲਬਧ ਹੋਵੇਗਾ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video