ਸਿੱਖ ਕੁਲੀਸ਼ਨ ਨੇ ਅੱਜ ਆਪਣੀ ਪ੍ਰਮੁੱਖ ਪਹਿਲਕਦਮੀ, 'ਸਿੱਖ ਸਪੀਕਰਜ਼ ਨੈੱਟਵਰਕ' ਦੀ ਸ਼ੁਰੂਆਤ ਕੀਤੀ, ਜਿਸਦਾ ਉਦੇਸ਼ ਦੁਨੀਆ ਭਰ ਦੇ ਮੁੱਖ ਫੋਰਮਾਂ 'ਤੇ ਸਿੱਖ ਭਾਈਚਾਰੇ ਦੇ ਮਾਹਰਾਂ ਦੀ ਆਵਾਜ਼ ਨੂੰ ਉੱਚਾ ਚੁੱਕਣਾ ਹੈ।
ਨਵੇਂ ਨੈਟਵਰਕ ਵਿੱਚ 50 ਤੋਂ ਵੱਧ ਸਿੱਖ ਸਿੱਖਿਆ ਸ਼ਾਸਤਰੀ, ਨੀਤੀ ਵਿਸ਼ਲੇਸ਼ਕ, ਐਨਜੀਓ ਮੁਖੀ, ਡਾਕਟਰ, ਫੌਜੀ ਅਧਿਕਾਰੀ, ਵਕੀਲ, ਚੁਣੇ ਹੋਏ ਨੁਮਾਇੰਦੇ ਅਤੇ ਸਿੱਖਿਅਕ ਸ਼ਾਮਲ ਹਨ। ਇਨ੍ਹਾਂ ਮਾਹਰਾਂ ਨੂੰ ਮੀਡੀਆ ਇੰਟਰਵਿਊਆਂ, ਪੈਨਲ ਚਰਚਾਵਾਂ, ਕਾਨਫਰੰਸਾਂ ਅਤੇ ਜਨਤਕ ਗੱਲਬਾਤ ਵਿੱਚ ਹਿੱਸਾ ਲੈਣ ਲਈ ਪਲੇਟਫਾਰਮ ਪ੍ਰਦਾਨ ਕੀਤੇ ਜਾਣਗੇ।
'ਸਿੱਖ ਸਪੀਕਰਜ਼ ਨੈੱਟਵਰਕ' ਕੀ ਹੈ?
ਇੱਕ ਅਜਿਹਾ ਪਲੇਟਫਾਰਮ ਜਿੱਥੇ ਸਿੱਖ ਭਾਈਚਾਰੇ ਦੇ ਮਾਹਰ ਆਪਣੇ ਵਿਚਾਰ, ਅਨੁਭਵ ਅਤੇ ਗਿਆਨ ਸਾਂਝਾ ਕਰ ਸਕਦੇ ਹਨ। ਇਹ 20 ਤੋਂ ਵੱਧ ਖੇਤਰਾਂ ਵਿੱਚ ਸਰਗਰਮ ਸਖਸ਼ੀਅਤਾਂ ਨੂੰ ਇੱਕਜੁੱਟ ਕਰ ਰਿਹਾ ਹੈ। ਸਮੇਂ ਦੇ ਨਾਲ ਹੋਰ ਸਖਸ਼ੀਅਤਾਂ ਨੂੰ ਸ਼ਾਮਿਲ ਕਰਕੇੇ ਨੈੱਟਵਰਕ ਦਾ ਲਗਾਤਾਰ ਵਿਸਤਾਰ ਕੀਤਾ ਜਾਵੇਗਾ।
ਸਿੱਖ ਕੁਲੀਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਹਰਮਨ ਸਿੰਘ ਨੇ ਕਿਹਾ, "ਸਿੱਖ ਭਾਈਚਾਰੇ ਦਾ ਤਜਰਬਾ ਬਹੁਤ ਵਿਲੱਖਣ ਅਤੇ ਅਮੀਰ ਹੈ। ਇਹ ਨੈਟਵਰਕ ਮੀਡੀਆ ਅਤੇ ਸਮਾਜ ਵਿੱਚ ਸਿੱਖ ਪ੍ਰੋਫਾਈਲ ਨੂੰ ਮਜ਼ਬੂਤ ਕਰਨ ਲਈ ਸਾਡੇ ਮਾਹਰਾਂ ਨੂੰ ਇਕੱਠਾ ਕਰੇਗਾ।"
ਇਸ ਪਹਿਲਕਦਮੀ ਦਾ ਉਦੇਸ਼ ਮੁੱਖ ਧਾਰਾ ਵਿੱਚ ਸਿੱਖ ਭਾਈਚਾਰੇ ਦੀ ਭਾਗੀਦਾਰੀ ਅਤੇ ਪਛਾਣ ਨੂੰ ਉਤਸ਼ਾਹਿਤ ਕਰਨਾ ਹੈ। ਇਸ ਉਪਰਾਲੇ ਰਾਂਹੀ ਮੀਡੀਆ ਅਤੇ ਸਮਾਜਿਕ ਮੰਚਾਂ ਵਿੱਚ ਸਿੱਖਾਂ ਦੀ ਸਕਾਰਾਤਮਕ ਮੌਜੂਦਗੀ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਸਿੱਖ ਆਗੂਆਂ ਅਤੇ ਮਾਹਿਰਾਂ ਦੀ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
Comments
Start the conversation
Become a member of New India Abroad to start commenting.
Sign Up Now
Already have an account? Login