ਭਾਰਤ-ਪਾਕਿਸਤਾਨ ਦਰਮਿਆਨ ਵਧੇ ਤਣਾਅ ਦੌਰਾਨ ਪਾਕਿਸਤਾਨ ਵੱਲੋਂ ਕਈ ਥਾਵਾਂ ਤੋਂ ਗੋਲਾਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇਨ੍ਹਾਂ ਹਮਲਿਆਂ ਵਿੱਚ ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ ਦੇ ਦਸੂਹਾ, ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿੱਚ ਕਈ ਥਾਵਾਂ 'ਤੇ ਗੋਲਾਬਾਰੀ ਕੀਤੀ ਗਈ ਅਤੇ ਨਾਲ ਹੀ ਡਰੋਨ ਸੁੱਟੇ ਗਏ। ਇੱਕ ਡਰੋਨ ਫਿਰੋਜ਼ਪੁਰ ਦੇ ਇੱਕ ਘਰ ਵਿੱਚ ਜਾ ਡਿੱਗਿਆ। ਜਿੱਥੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਨਾਲ ਝੁਲਸੇ ਗਏ। ਜਿਨਾਂ ਦੇ ਵਿੱਚ ਪਤੀ ਪਤਨੀ ਅਤੇ ਉਨ੍ਹਾਂ ਦਾ ਨੌਜਵਾਨ ਪੁੱਤਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜੋ ਕਿ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ।
ਫਿਰੋਜ਼ਪੁਰ ‘ਚ ਦਿਖੇ 50 ਤੋਂ 60 ਡਰੋਨ
ਫਿਰੋਜ਼ਪੁਰ ਵਿੱਚ ਇੱਕ ਤੋਂ ਬਾਅਦ ਇੱਕ ਪਾਕਿਸਤਾਨੀ ਡਰੋਨ ਦਿਖਾਈ ਦਿੱਤੇ ਹਨ। ਚਸ਼ਮਦੀਦਾਂ ਵੱਲੋਂ ਬਣਾਈ ਇਕ ਵੀਡੀਓ ਵਿੱਚ 50 ਤੋਂ 60 ਡਰੋਨ ਆਸਮਾਨ ਵਿੱਚ ਦਿਖਾਈ ਦਿੱਤੇ, ਜਿਸ ਨੂੰ ਭਾਰਤੀ ਫੌਜ ਨੇ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ।ਪਾਕਿਸਤਾਨ ਵੱਲੋਂ ਜੋ ਹਮਲਾ ਕੀਤਾ ਗਿਆ, ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਤਰਨਤਾਰਨ ਵਿੱਚ ਵੀ ਲੋਕਾਂ ਵੱਲੋਂ ਆਸਮਾਨ ਵਿੱਚ ਡਰੋਨ ਉੱਡਦੇ ਦਿਖਾਈ ਦਿੱਤੇ। ਜਿਸ ਦੇ ਲੋਕਾਂ ਵੱਲੋਂ ਵੀਡੀਓ ਬਣਾਏ ਗਏ।
ਬਲੈਕ ਆਉਟ
ਹਾਲਾਂਕਿ ਪੰਜਾਬ ਦੇ ਕਈ ਜਿਲਿਆਂ ਵਿੱਚ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਵਿੱਚ ਬਲੈਕ ਆਊਟ ਕੀਤਾ ਹੋਇਆ ਸੀ, ਹਰ ਤਰਫੋ ਸਾਇਰਨ ਵੱਜਣ ਦੀਆਂ ਅਵਾਜਾਂ ਆ ਰਹੀਆਂ ਸੀ। ਲੋਕਾਂ ਨੂੰ ਪਹਿਲਾਂ ਤੋਂ ਹੀ ਅਗਾਹ ਕੀਤਾ ਗਿਆ ਸੀ ਕਿ ਕੋਈ ਵੀ ਆਪਣੇ ਘਰਾਂ ਦੀਆਂ ਬੱਤੀਆਂ ਨਾ ਜਗਾਏ ਅਤੇ ਸੜਕਾਂ ਉੱਤੇ ਨਾ ਨਿਕਲੇ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਲੋਕਾਂ ਵੱਲੋਂ ਸਾਵਧਾਨੀ ਵਰਤੀ ਗਈ। ਜਿਸ ਕਾਰਨ ਪਾਕਿਸਤਾਨ ਵੱਲੋਂ ਕੀਤਾ ਗਿਆ ਹਮਲਾ ਹਰ ਪਲ ਨਾਕਾਮ ਹੁੰਦਾ ਹੋਇਆ ਨਜ਼ਰ ਆਇਆ।
ਪਠਾਨਕੋਟ ਅਤੇ ਬਠਿੰਡਾ ਦੇ ਪਿੰਡਾਂ ਤੋਂ ਮਿਲੇ ਮਿਸਾਇਲਾਂ ਦੇ ਟੁੱਕੜੇ
ਪਾਕਿਸਤਾਨ ਵੱਲੋਂ ਕਈ ਮਿਸਾਇਲਾਂ ਪੰਜਾਬ ਦੀਆਂ ਸਰਹੱਦਾਂ ਵੱਲ ਭੇਜੀਆਂ ਗਈਆਂ। ਜਿਨਾਂ ਨੂੰ ਭਾਰਤੀ ਫੌਜ ਦੀ ਮੁਸਤੈਦੀ ਨਾਲ ਅਸਮਾਨ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ। ਜਿਸ ਦੇ ਸਬੂਤ ਸ਼ੁੱਕਰਵਾਰ ਦੀ ਸਵੇਰ ਸਰਹੱਦੀ ਇਲਾਕਿਆਂ ਦੇ ਨਾਲ ਲੱਗਦੇ ਪਿੰਡਾਂ ਵਿੱਚੋਂ ਮਿਲੇ। ਜਿੱਥੇ ਪਠਾਨਕੋਟ ਦੇ ਨਾਲ ਲੱਗਦੇ ਪਿੰਡਾਂ ਵਿੱਚੋਂ ਮਿਸਾਇਲਾਂ ਦੇ ਕੁਝ ਟੁਕੜੇ ਮਿਲੇ ਹਨ।ਇਸ ਤੋਂ ਬਾਅਦ ਗੱਲ ਕੀਤੀ ਜਾਵੇ ਬਠਿੰਡਾ ਦੀ ਤਾਂ ਬਠਿੰਡਾ ਦੇ ਪਿੰਡ ਵਿੱਚ ਵੀ ਮਿਸਾਇਲ ਨੁੰਮਾ ਵਸਤਾਂ ਮਿਲੀਆਂ ਜਿੰਨਾ ਦੀ ਪੁਲਿਸ ਵੱਲੋਂ ਜਾਂਚ ਕਰਨ ਲਈ, ਪੁਲਿਸ ਨੇ ਉਨ੍ਹਾਂ ਨੂੰ ਕਬਜ਼ੇ ਵਿੱਚ ਲਈ ਲਿਆ ਹੈ।
ਦਸੂਹਾ ਵਿੱਚ ਵੀ ਪਾਕਿਸਤਾਨ ਵੱਲੋਂ ਹਮਲਾ
ਉਥੇ ਹੀ ਪੰਜਾਬ ਦੇ ਦੁਆਬਾ ਖੇਤਰ ਹੁਸ਼ਿਆਰਪੁਰ ਦੇ ਨਾਲ ਲੱਗਦੇ ਦਸੂਹਾ ਵਿੱਚ ਵੀ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਅਤੇ ਕਈ ਮਿਸਾਇਲਾਂ ਅਤੇ ਬੰਬਨੁਮਾ ਚੀਜ਼ਾਂ ਭਾਰਤ ਵੱਲ ਨਿਸ਼ਾਨਾ ਸਾਧਦੇ ਹੋਏ ਸੁੱਟੀਆਂ ਪਰ ਇਨ੍ਹਾਂ ਨੂੰ ਵੀ ਭਾਰਤੀ ਫੌਜ ਨੇ ਅਸਫਲ ਕਰ ਦਿੱਤਾ। ਦਸੂਹਾ ਵਿਖੇ ਪਾਕਿਸਤਾਨੀ ਹਮਲੇ ਦੇ ਸਬੂਤ ਪਿੰਡ ਦੇ ਖੇਤਾਂ ਵਿੱਚ ਪਏ ਮਿਸਾਇਲ ਦੇ ਟੁਕੜਿਆਂ ਤੋਂ ਮਿਲੇ। ਜਿਨਾਂ ਨੂੰ ਭਾਰਤੀ ਫੌਜ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ 'ਜਦੋਂ ਮਿਜਾਇਲ ਡਿੱਗੀ ਤਾਂ ਪੂਰਾ ਦਿਨ ਚੜ੍ਹ ਗਿਆ ਧੂੜ ਮਿੱਟੀ ਉੱਡਦੀ ਦੇਖ ਹਰ ਕੋਈ ਸਹਿਮ ਗਿਆ। ਇਸ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜ ਕੇ ਆਲੇ ਦੁਆਲੇ ਦੇ ਇਲਾਕੇ ਵਿੱਚ ਜਾਂਚ ਵਿਚ ਜੁੱਟ ਗਏ।
ਲੋਕਾਂ ਨੂੰ ਹੌਸਲਾ ਰੱਖਣ ਦੀ ਅਪੀਲ
ਫਿਲਹਾਲ ਪਾਕਿਸਤਾਨ ਅਤੇ ਭਾਰਤੀ ਫੌਜ ਦੇ ਵਿੱਚ ਤਣਾਅ ਬਣਿਆ ਹੋਇਆ ਹੈ। ਥੋੜੇ-ਥੋੜੇ ਸਮੇਂ ਬਾਅਦ ਵੱਖ-ਵੱਖ ਥਾਵਾਂ ਤੋਂ ਗੋਲਾਬਾਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਪੁਲਿਸ ਪ੍ਰਸ਼ਾਸਨ ਅਤੇ ਫੌਜ ਵੱਲੋਂ ਵਾਰ-ਵਾਰ ਲੋਕਾਂ ਨੂੰ ਹੌਸਲਾ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦੀ ਵੀ ਅਫਵਾਹ ਵਿੱਚ ਨਹੀਂ ਆਉਣਾ ਅਤੇ ਪੁਲਿਸ ਦਾ ਅਤੇ ਫੌਜ ਦਾ ਸਾਥ ਦਿੰਦੇ ਹੋਏ ਸੰਯਮ ਨਾਲ ਕੰਮ ਲੈਣਾ ਹੈ।
ਭਾਰਤ ਦੇ 26 ਟਿਕਾਣਿਆਂ 'ਤੇ ਡਰੋਨ ਹਮਲੇ ਕਰਨ ਦੀ ਕੋਸ਼ਿਸ਼
ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਵੀ ਇੱਕ ਨਾਪਾਕ ਹਰਕਤ ਕੀਤੀ। ਰੱਖਿਆ ਸੂਤਰਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਬਾਰਾਮੂਲਾ ਤੋਂ ਲੈ ਕੇ ਗੁਜਰਾਤ ਦੇ ਭੁਜ ਤੱਕ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ 26 ਥਾਵਾਂ 'ਤੇ ਡਰੋਨ ਦੇਖੇ ਗਏ। ਇਨ੍ਹਾਂ ਵਿੱਚ ਸ਼ੱਕੀ ਹਥਿਆਰਬੰਦ ਡਰੋਨ ਸ਼ਾਮਲ ਹਨ ਜੋ ਨਾਗਰਿਕ ਅਤੇ ਫੌਜੀ ਟੀਚਿਆਂ ਲਈ ਸੰਭਾਵੀ ਖ਼ਤਰਾ ਪੈਦਾ ਕਰ ਰਹੇ ਹਨ। ਹਾਲਾਂਕਿ, ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਜ਼ਿਆਦਾਤਰ ਡਰੋਨਾਂ ਨੂੰ ਡੇਗ ਦਿੱਤਾ।
32 ਹਵਾਈ ਅੱਡੇ 15 ਮਈ ਤੱਕ ਬੰਦ
ਏਵੀਏਸ਼ਨ ਰੈਗੂਲੇਟਰ ਡੀਜੀਸੀਏ ਨੇ ਕਿਹਾ ਕਿ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ 32 ਹਵਾਈ ਅੱਡੇ 15 ਮਈ ਤੱਕ ਸਿਵਲੀਅਨ ਉਡਾਣ ਸੰਚਾਲਨ ਲਈ ਬੰਦ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਸ੍ਰੀਨਗਰ ਅਤੇ ਅੰਮ੍ਰਿਤਸਰ ਹਵਾਈ ਅੱਡੇ ਸ਼ਾਮਿਲ ਹਨ। ਇਹ ਫੈਸਲਾ ਭਾਰਤ-ਪਾਕਿਸਤਾਨ ਫੌਜੀ ਰੁਕਾਵਟ ਦੇ ਮੱਦੇਨਜ਼ਰ ਲਿਆ ਗਿਆ ਹੈ। ਡੀਜੀਸੀਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਬੰਦ 9 ਮਈ ਤੋਂ 15 ਮਈ ਤੱਕ ਲਾਗੂ ਰਹੇਗਾ।ਇਨ੍ਹਾਂ ਹਵਾਈ ਅੱਡਿਆਂ ਵਿੱਚ ਊਧਮਪੁਰ, ਅੰਬਾਲਾ, ਅੰਮ੍ਰਿਤਸਰ, ਅਵੰਤੀਪੁਰ, ਬਠਿੰਡਾ, ਭੁਜ, ਬੀਕਾਨੇਰ, ਚੰਡੀਗੜ੍ਹ, ਹਲਵਾਰਾ, ਹਿੰਡਨ ਅਤੇ ਜੰਮੂ ਸ਼ਾਮਿਲ ਹਨ। ਇਸ ਤੋਂ ਇਲਾਵਾ, ਜੈਸਲਮੇਰ, ਜਾਮਨਗਰ, ਜੋਧਪੁਰ, ਕਾਂਡਲਾ, ਕਾਂਗੜਾ (ਗੱਗਲ), ਕੇਸ਼ੋਦ, ਕਿਸ਼ਨਗੜ੍ਹ, ਕੁੱਲੂ ਮਨਾਲੀ (ਭੂੰਟਰ) ਅਤੇ ਲੇਹ ਹਨ।
ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ ਦੇ ਅਨੁਸਾਰ, ਲੁਧਿਆਣਾ, ਮੁੰਦਰਾ, ਨਲੀਆ, ਪਠਾਨਕੋਟ, ਪਟਿਆਲਾ, ਪੋਰਬੰਦਰ, ਰਾਜਕੋਟ (ਹੀਰਾਸਰ), ਸਰਸਾਵਾ, ਸ਼ਿਮਲਾ, ਸ੍ਰੀਨਗਰ, ਥੋਇਸੇ ਅਤੇ ਉਤਰਲਾਈ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
Comments
Start the conversation
Become a member of New India Abroad to start commenting.
Sign Up Now
Already have an account? Login