ਅਮਰੀਕਾ-ਭਾਰਤ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ ਅਤੇ ਰਣਨੀਤਕ ਗੱਠਜੋੜ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਯੂ.ਐਸ. ਐਸੋਸੀਏਸ਼ਨ ਆਫ ਫਾਰਮਰ ਮੈਂਬਰਜ਼ ਆਫ ਕਾਂਗਰਸ (FMC) ਨੇ ਬੁੱਧਵਾਰ ਨੂੰ CSGI ਦੀ ਸ਼ੁਰੂਆਤ ਦਾ ਐਲਾਨ ਕੀਤਾ।
FMC ਵੱਲੋਂ ਜਾਰੀ ਮੀਡੀਆ ਰਿਲੀਜ਼ ਅਨੁਸਾਰ, ਇਹ ਸਮੂਹ ਭਾਰਤ-ਅਮਰੀਕਾ ਸੰਬੰਧਾਂ ਦੀ ਮਹੱਤਤਾ ਦਾ ਅਧਿਐਨ ਕਰਨ ਲਈ ਸਮਰਪਿਤ ਹੈ। ਇਸ ਦੇ ਸਹਿ-ਚੇਅਰਪਰਸਨ ਕਾਂਗਰਸਵੁਮੈਨ ਡੇਬੋਰਾ ਰੌਸ ਅਤੇ ਕਾਂਗਰਸਮੈਨ ਰੌਬ ਵਿਟਮੈਨ ਹੋਣਗੇ। ਇਹ FMC ਅਧੀਨ ਪੰਜਵਾਂ ਅਧਿਐਨ ਸਮੂਹ ਹੈ, ਯੂਰਪ, ਜਰਮਨੀ, ਜਾਪਾਨ ਅਤੇ ਕੋਰੀਆ 'ਤੇ ਪਹਿਲਾਂ ਹੀ ਬਣੇ ਹੋਏ ਹਨ।
ਭਾਰਤ 'ਤੇ ਅਧਿਐਨ ਸਮੂਹ ਦੀ ਸਥਾਪਨਾ ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਦਿੱਤੀ ਗਈ ਇੱਕ ਗ੍ਰਾਂਟ ਨਾਲ ਸੰਭਵ ਹੋਈ, ਜੋ ਕਿ ਭਾਰਤ-ਅਮਰੀਕਾ ਸਾਂਝੇਦਾਰੀ, ਸੱਭਿਆਚਾਰਕ ਸਹਿਯੋਗ, ਰਣਨੀਤਕ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।
FMC ਦੀ ਸਥਾਪਨਾ 1970 ਵਿੱਚ ਹੋਈ ਸੀ ਅਤੇ 1983 ਵਿੱਚ ਕਾਂਗਰਸ ਵੱਲੋਂ ਚਾਰਟਰ ਕੀਤਾ ਗਿਆ। ਇਹ ਅਮਰੀਕਾ ਦੇ ਸਾਬਕਾ ਸੈਨੇਟਰਾਂ ਅਤੇ ਪ੍ਰਤੀਨਿਧੀਆਂ ਦਾ ਇਕ ਗਠਜੋੜ ਹੈ ਜੋ ਨੀਤੀ-ਨਿਰਮਾਣ ਵਿੱਚ ਸਹਿਯੋਗੀ ਪਹੁੰਚ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਲੋਕਤੰਤਰ ਪ੍ਰਣਾਲੀ ਦੀ ਸਮਝ ਨੂੰ ਡੂੰਘਾ ਕਰਦਾ ਹੈ।
FMC ਪ੍ਰਧਾਨ ਬਾਰਬਰਾ ਕਾਮਸਟੌਕ ਨੇ ਕਿਹਾ, “ਅਸੀਂ ਕਈ ਸਾਲਾਂ ਤੋਂ CSGI ਦੀ ਸਥਾਪਨਾ 'ਤੇ ਕੰਮ ਕਰ ਰਹੇ ਸੀ ਅਤੇ ਹੁਣ ਇਸ ਨੂੰ ਹਕੀਕਤ ਬਣਾਉਣ ਲਈ ਬਹੁਤ ਉਤਸ਼ਾਹਤ ਹਾਂ। ਭਾਰਤ ਇੱਕ ਉਭਰਦੀ ਹੋਈ ਵਿਸ਼ਵ ਸ਼ਕਤੀ ਹੈ ਅਤੇ ਇੰਡੋ-ਪੈਸੀਫਿਕ ਖੇਤਰ ਵਿੱਚ ਅਮਰੀਕਾ ਦਾ ਮੁੱਖ ਭਾਈਵਾਲ ਹੈ।”
ਰਾਊਂਡਗਲਾਸ ਦੇ ਸੰਸਥਾਪਕ ਗੁਰਪ੍ਰੀਤ “ਸਨੀ” ਸਿੰਘ ਨੇ ਕਿਹਾ, “ਭਾਰਤ ਦੀ ਨਰਮ ਸ਼ਕਤੀ, ਜੋ ਰੀਤਾਂ-ਰਿਵਾਜਾਂ, ਲੋਕਤੰਤਰੀ ਸੰਸਥਾਵਾਂ ਅਤੇ ਵਿਰਾਸਤ ਵਿੱਚ ਜੜੀ ਹੋਈ ਹੈ, ਵਿਸ਼ਵ ਭਰ ਦੀਆਂ ਬਹੁਤੀਆਂ ਚੁਣੌਤੀਆਂ ਲਈ ਉਚਿਤ ਹੱਲ ਪੇਸ਼ ਕਰਦੀ ਹੈ। CSGI ਦੁਆਰਾ ਅਸੀਂ ਇਨ੍ਹਾਂ ਸੰਭਾਵਨਾਵਾਂ ਨੂੰ ਅਮਲੀ ਰੂਪ ਦੇ ਸਕਾਂਗੇ।”
ਸੰਸਦ ਮੈਂਬਰ ਡੇਬੋਰਾ ਰੌਸ ਨੇ ਕਿਹਾ, “ਮੈਂ ਭਾਰਤ 'ਤੇ ਨਵੇਂ ਅਧਿਐਨ ਸਮੂਹ ਦੀ ਸਹਿ-ਅਗਵਾਈ ਕਰਨਾ ਆਪਣੇ ਲਈ ਮਾਣ ਸਮਝਦੀ ਹਾਂ। ਮੈਂ ਜਾਣਦੀ ਹਾਂ ਕਿ ਖੋਜ, ਵਿਕਾਸ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਸਾਂਝੇ ਉਪਰਾਲੇ ਕਿੰਨੇ ਮਹੱਤਵਪੂਰਨ ਹਨ।”
ਕਾਂਗਰਸਮੈਨ ਵਿਟਮੈਨ ਨੇ ਕਿਹਾ, “ਭਾਰਤ ਇਤਿਹਾਸਕ ਤੌਰ 'ਤੇ ਵਿਸ਼ਵ ਪੱਧਰ 'ਤੇ ਭੂਮਿਕਾ ਨਿਭਾ ਰਿਹਾ ਹੈ। ਇਹ ਅਧਿਐਨ ਸਮੂਹ ਦੋਵਾਂ ਦੇਸ਼ਾਂ ਵਿਚਕਾਰ ਭਰੋਸੇਯੋਗ ਅਤੇ ਮਜ਼ਬੂਤ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।”
Comments
Start the conversation
Become a member of New India Abroad to start commenting.
Sign Up Now
Already have an account? Login