ਸ਼ਾਹੀ ਪਰਿਵਾਰ ਦੀ ਗੰਭੀਰਤਾ ਨੂੰ ਉਜਾਗਰ ਕਰਦੇ ਹੋਏ, ਕਿੰਗ ਚਾਰਲਸ ਨੇ ਆਪਣੇ ਗੁਆਂਢੀ ਸੰਯੁਕਤ ਰਾਜ ਅਮਰੀਕਾ ਨਾਲ ਸਬੰਧਾਂ ਨੂੰ ਮੁੜ ਪਰਿਭਾਸ਼ਿਤ ਕਰਦਿਆਂ, ਰੱਖਿਆ ਲਾਈਨ ਨੂੰ ਮਜ਼ਬੂਤ ਕਰਕੇ ਕੈਨੇਡੀਅਨ ਪ੍ਰਭੂਸੱਤਾ ਦੀ ਰੱਖਿਆ ਕਰਨ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੰਕਲਪ ਦਾ ਸਮਰਥਨ ਕੀਤਾ।
1957 ਤੋਂ ਬਾਅਦ ਇਹ ਸਿਰਫ਼ ਤੀਜੀ ਵਾਰ ਸੀ ਜਦੋਂ ਇੱਕ ਬਾਦਸ਼ਾਹ ਨੇ ਗੱਦੀ ਭਾਸ਼ਣ ਪੜ੍ਹਿਆ। ਇਹ ਸਮਾਰੋਹ ਖੁਸ਼ੀ, ਅਮੀਰ ਫੌਜੀ ਪਰੰਪਰਾਵਾਂ ਅਤੇ ਕੈਨੇਡੀਅਨ ਪ੍ਰਭੂਸੱਤਾ ਨਾਲ ਜੁੜੇ ਵਿਲੱਖਣ ਰਸਮਾਂ ਦੁਆਰਾ ਯਾਦਗਾਰ ਬਣਿਆ। ਸਿੰਘਾਸਣ ਤੋਂ ਭਾਸ਼ਣ ਨੇ ਨਾ ਸਿਰਫ਼ ਨਵੀਂ ਸੰਸਦ ਲਈ ਸਰਕਾਰ ਦੀਆਂ ਤਰਜੀਹਾਂ ਦਰਸਾਈਆਂ, ਸਗੋਂ ਕਿੰਗ ਨੇ ਇਸ ਮੌਕੇ ‘ਤੇ ਕੈਨੇਡਾ ਨਾਲ ਆਪਣੇ ਨਿੱਜੀ ਸਬੰਧਾਂ ਬਾਰੇ ਵੀ ਸੰਦੇਸ਼ ਦਿੱਤਾ।
“ਜਦੋਂ ਵੀ ਮੈਂ ਕੈਨੇਡਾ ਆਉਂਦਾ ਹਾਂ, ਕੈਨੇਡਾ ਦਾ ਇੱਕ ਹਿੱਸਾ ਮੇਰੇ ਖੂਨ ਵਿੱਚ ਰਚ ਜਾਂਦਾ ਹੈ ਅਤੇ ਸਿੱਧਾ ਮੇਰੇ ਦਿਲ ਤੱਕ ਪਹੁੰਚਦਾ ਹੈ,” ਉਨ੍ਹਾਂ ਨੇ ਕਿਹਾ। ਭਾਸ਼ਣ ਵਿੱਚ ਕਈ ਵਾਰੀ ਕੈਨੇਡੀਅਨ ਪ੍ਰਭੂਸੱਤਾ ਦਾ ਜ਼ਿਕਰ ਹੋਇਆ।
ਉਨ੍ਹਾਂ ਨੇ ਭਾਸ਼ਣ ਦੇ ਅੰਤ ਵਿੱਚ ਕਿਹਾ: “ਜਿਵੇਂ ਕਿ ਗੀਤ ਸਾਨੂੰ ਯਾਦ ਦਿਲਾਉਂਦਾ ਹੈ, ਸੱਚਾ ਉੱਤਰ ਸਚਮੁੱਚ ਮਜ਼ਬੂਤ ਅਤੇ ਆਜ਼ਾਦ ਹੈ।”
ਇਸ ਭਾਸ਼ਣ ਰਾਹੀਂ ਇਹ ਵੀ ਪੁਸ਼ਟੀ ਹੋਈ ਕਿ ਕੈਨੇਡਾ “ਰੀਅਰਮ ਯੂਰਪ ਯੋਜਨਾ” ਵਿੱਚ ਸ਼ਾਮਲ ਹੋਵੇਗਾ, ਇੱਕ ਵੱਡਾ ਰੱਖਿਆ ਖਰੀਦ ਪ੍ਰੋਜੈਕਟ ਜੋ ਯੂਰਪ ਵਿੱਚ ਹਥਿਆਰਾਂ ਦੀ ਉਤਪਾਦਨ ਸਮਰੱਥਾ ਵਧਾਉਣ ਲਈ ਬਣਾਇਆ ਗਿਆ ਹੈ। ਇਸ ਨਾਲ ਅਮਰੀਕਾ ਉੱਤੇ ਨਿਰਭਰਤਾ ਘੱਟ ਹੋਣ ਦੀ ਉਮੀਦ ਹੈ। ਇਹ ਭਾਸ਼ਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਟੈਰਿਫ ਲਾਉਣ ਦੀ ਮੰਗ ਕੀਤੇ ਜਾਣ ਦੇ ਕੁਝ ਮਹੀਨਿਆਂ ਬਾਅਦ ਆਇਆ ਹੈ।
ਕਿੰਗ ਨੇ ਕਿਹਾ ਕਿ ਕੈਨੇਡਾ ਨੂੰ "ਬੇਮਿਸਾਲ ਚੁਣੌਤੀਆਂ" ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ।
“ਦੁਨੀਆ ਹੁਣ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਵੀ ਹੋਰ ਸਮੇਂ ਨਾਲੋਂ ਵਧੇਰੇ ਖ਼ਤਰਨਾਕ ਅਤੇ ਅਨਿਸ਼ਚਿਤ ਹੈ,” ਉਨ੍ਹਾਂ ਕਿਹਾ।
ਫਿਰ ਵੀ ਉਨ੍ਹਾਂ ਅੱਗੇ ਕਿਹਾ ਕਿ ਇਹ ਸਮਾਂ "ਨਵੀਨੀਕਰਨ ਦਾ ਮੌਕਾ" ਵੀ ਹੈ।
1977 ਵਿੱਚ ਮਹਾਰਾਣੀ ਐਲਿਜ਼ਾਬੈਥ ਵੱਲੋਂ ਦਿੱਤੇ ਭਾਸ਼ਣ ਤੋਂ ਬਾਅਦ, ਇਹ ਪਹਿਲੀ ਵਾਰੀ ਸੀ ਕਿ ਰਾਜ ਕਰ ਰਹੇ ਬ੍ਰਿਿਟਸ਼ ਰਾਜਾ ਨੇ ਗੱਦੀ ਤੋਂ ਭਾਸ਼ਣ ਪੜ੍ਹਿਆ।
*“ਇੱਕ ਮਾਣਮੱਤਾ ਪਲ”: ਬਲਜੀਤ ਸਿੰਘ ਚੱਢਾ ਦਾ ਤਜਰਬਾ*
ਮਾਂਟਰੀਅਲ-ਅਧਾਰਤ ਭਾਰਤੀ ਕਾਰੋਬਾਰੀ ਬਲਜੀਤ ਸਿੰਘ ਚੱਢਾ ਭਾਰਤੀ ਭਾਈਚਾਰੇ ਦੇ ਚੋਣਵੇਂ ਆਗੂਆਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ ਇਸ ਵਿਲੱਖਣ ਸਮਾਰੋਹ ਵਿੱਚ ਹਾਜ਼ਰੀ ਲਈ ਸੱਦਾ ਦਿੱਤਾ ਗਿਆ। ਆਪਣਾ ਅਨੁਭਵ ਸਾਂਝਾ ਕਰਦਿਆਂ, ਉਨ੍ਹਾਂ ਨੇ ਕਿਹਾ:
“45ਵੀਂ ਸੰਸਦ ਦੇ ਉਦਘਾਟਨ ਮੌਕੇ, ਕੈਨੇਡਾ ਦੀ ਸੈਨੇਟ ਵਿੱਚ ਕਿੰਗ ਚਾਰਲਸ ਵੱਲੋਂ ਦਿੱਤੇ ਗਏ ਗੱਦੀ ਭਾਸ਼ਣ ਵਿੱਚ ਸ਼ਾਮਲ ਹੋਣਾ ਮੇਰੇ ਜੀਵਨ ਦੇ ਸਭ ਤੋਂ ਮਾਣਮੱਤੇ ਅਤੇ ਅਰਥਪੂਰਨ ਪਲਾਂ ਵਿੱਚੋਂ ਇੱਕ ਸੀ।
“ਇਹ ਭਾਸ਼ਣ ਸਾਡੇ ਦੇਸ਼ ਦੇ ਭਵਿੱਖ ਲਈ ਇੱਕ ਨਿਰਣਾਇਕ ਮੋੜ ਸੀ। ਮੈਂ ਸਾਰੇ ਕੈਨੇਡੀਅਨਾਂ ਨੂੰ ਆਪਣੇ ਮਤਭੇਦ ਪਾਸੇ ਰੱਖ ਕੇ ਇੱਕ ਮਜ਼ਬੂਤ, ਇਕਜੁਟ ਕੈਨੇਡਾ - ਜੋ ਅੰਗਰੇਜ਼ੀ, ਫ਼ਰਾਂਸੀਸੀ ਅਤੇ ਮੂਲ ਨਿਵਾਸੀ ਲੋਕਾਂ ਦੇ ਸਾਂਝੇ ਯਤਨਾਂ ਨਾਲ ਬਣਿਆ ਹੋਵੇ, ਉਸ ਟੀਚੇ ਵੱਲ ਵਧਣ ਦੀ ਅਪੀਲ ਕਰਦਾ ਹਾਂ।”
“ਇਹ ਮੇਰੇ ਲਈ ਵੱਡਾ ਸਨਮਾਨ ਸੀ ਜਦੋਂ ਕਿੰਗ ਨੇ ਸੈਨੇਟ ਤੋਂ ਨਿਕਲਦਿਆਂ, ਮੇਰੇ 'ਸਤਿ ਸ੍ਰੀ ਅਕਾਲ' ਦਾ ਹੱਥ ਜੋੜ ਕੇ ਜਵਾਬ ਦਿੱਤਾ।”
ਚੱਢਾ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਦੋਂ ਅਪ੍ਰੈਲ ਵਿੱਚ ਲਿਬਰਲ ਪਾਰਟੀ ਦੇ ਆਗੂ ਬਣਨ ਦੀ ਦੌੜ ਵਿੱਚ ਸਨ, ਉਨਾਂ ਨੇ ਭਾਰਤੀ ਮੂਲ ਦੇ ਉਦਯੋਗਪਤੀਆਂ ਨਾਲ ਆਪਣੀ ਲੀਡਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।
*ਰਾਇਲ ਦੌਰਾ: ਦੂਜਾ ਦਿਨ*
ਮੰਗਲਵਾਰ ਨੂੰ, ਕਿੰਗ ਅਤ ਕੁਈਨ ਨੇ ਆਪਣੀ ਕੈਨੇਡੀਅਨ ਯਾਤਰਾ ਦੇ ਦੂਜੇ ਦਿਨ ਦੀ ਸ਼ੁਰੂਆਤ ਪਾਰਲੀਮੈਂਟ ਹਿੱਲ ’ਤੇ ਹਜ਼ਾਰਾਂ ਲੋਕਾਂ ਦੀ ਭੀੜ ਵਿਚੋਂ ਲੰਘ ਕੇ ਕੀਤੀ। ਕਿੰਗ ਚਾਰਲਸ, ਆਰਡਰ ਆਫ਼ ਕੈਨੇਡਾ ਦੇ ਨਿਸ਼ਾਨ ਅਤੇ ਰਵਾਇਤੀ ਸਨਮਾਨ ਚਿੰਨ੍ਹ ਲਗਾਏ ਹੋਏ ਗੂੜ੍ਹੇ ਨੀਲੇ ਸੂਟ ਵਿਚ ਦਿਖਾਈ ਦਿੱਤੇ। ਮਹਾਰਾਣੀ ਨੇਵੀ ਬਲੂ ਡਰੈੱਸ ਅਤੇ ਟੋਪੀ ਵਿੱਚ ਸਨ।
ਗਵਰਨਰ ਜਨਰਲ ਮੈਰੀ ਸਾਈਮਨ ਅਤੇ ਉਨ੍ਹਾਂ ਦੇ ਪਤੀ ਵੀਟ ਫਰੇਜ਼ਰ ਵੀ ਉਨਾਂ ਦੇ ਨਾਲ ਸਨ। ਆਰਸੀਐਮਪੀ ਦੇ ਅਧਿਕਾਰੀਆਂ ਵੱਲੋਂ ਲੈਂਡੌ (ਸ਼ਾਹੀ ਰਥ) ਨੂੰ ਓਟਾਵਾ ਦੀ ਵੈਲੰਿਗਟਨ ਸਟਰੀਟ 'ਤੇ ਲਿਜਾਇਆ ਗਿਆ।
ਸਵੇਰੇ 10 ਵਜੇ ਤੋਂ ਬਾਅਦ, ਰਾਜਾ ਸੈਨੇਟ ਇਮਾਰਤ ਵਿੱਚ ਦਾਖਲ ਹੋਏ ਜਿੱਥੇ ਉਨ੍ਹਾਂ ਨੂੰ ਰਾਇਲ ਕੈਨੇਡੀਅਨ ਰੈਜੀਮੈਂਟ ਦੀ ਤੀਜੀ ਬਟਾਲੀਅਨ ਵੱਲੋਂ 100 ਵਿਅਕਤੀਆਂ ਦੀ ਸਨਮਾਨ ਗਾਰਡ, ਗਾਰਡ ਆਫ ਆਨਰ ਅਤੇ 21 ਤੋਪਾਂ ਦੀ ਸਲਾਮੀ ਦਿੱਤੀ ਗਈ।
ਸਮਾਰੋਹ ਮਗਰੋਂ, ਕਿੰਗ ਕੁਈਨ ਨੇ ਹਾਜ਼ਰੀਨ ਨਾਲ ਹੱਥ ਮਿਲਾਏ ਅਤੇ ਨੈਸ਼ਨਲ ਵਾਰ ਮੈਮੋਰੀਅਲ ’ਤੇ ਫੁੱਲ ਭੇਂਟ ਕੀਤੇ। ਉੱਥੇ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਵਜਾਏ ਗਏ।
ਇਹ ਦੌਰਾ ਕਿੰਗ ਚਾਰਲਸ ਦੀ ਤਾਜਪੋਸ਼ੀ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਕੈਨੇਡਾ ਯਾਤਰਾ ਸੀ, ਜਦਕਿ ਉਹ ਪਹਿਲਾਂ ਵੇਲਜ਼ ਦੇ ਰਾਜਕੁਮਾਰ ਵਜੋਂ 18 ਵਾਰ ਕੈਨੇਡਾ ਆ ਚੁੱਕੇ ਹਨ।
Comments
Start the conversation
Become a member of New India Abroad to start commenting.
Sign Up Now
Already have an account? Login