ਸਰਮੁਖ ਸਿੰਘ ਮਾਨਕੂ
ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ (GGSF) ਨੇ ਆਪਣੇ ਸਲਾਨਾ ਗੁਰਮਤਿ ਕੈਪ ਦੀ ਸਫਲਤਾਪੂਰਵਕ ਸਮਾਪਤੀ ਕੀਤੀ, ਜੋ ਕਿ ਮੈਰੀਲੈਂਡ ਵਿੱਚ ਲਗਾਇਆ ਗਿਆ ਇੱਕ ਛੇ-ਦਿਨਾਂ ਦਾ ਸਿੱਖ ਯੂਥ ਕੈਂਪ ਸੀ। ਇਸ ਕੈਂਪ ਦਾ ਮੁੱਖ ਵਿਸ਼ਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ 'ਤੇ ਸੀ। ਇਸ ਕੈਂਪ ਵਿੱਚ 7 ਤੋਂ 17 ਸਾਲ ਦੀ ਉਮਰ ਦੇ 110 ਤੋਂ ਵੱਧ ਬੱਚਿਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ, ਜੋ ਕਿ ਖੇਤਰ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸਨ। ਉਨ੍ਹਾਂ ਨੇ ਗੁਰੂ ਰਾਮਦਾਸ ਜੀ ਦੀ ਅਧਿਆਤਮਿਕਤਾ, ਨਿਮਰਤਾ ਅਤੇ ਦੂਰਅੰਦੇਸ਼ੀ ਅਗਵਾਈ ਨੂੰ ਡੂੰਘਾਈ ਨਾਲ ਸਿੱਖਣ, ਵਿਚਾਰ ਅਤੇ ਸੇਵਾ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ। ਇਹ ਕੈਂਪ ਹਾਲ ਹੀ ਵਿੱਚ ਮੈਰੀਲੈਂਡ ਦੇ ਇੱਕ ਕੈਂਪ ਸਾਈਟ 'ਤੇ ਲਗਾਇਆ ਗਿਆ ਸੀ। ਕੈਂਪ ਵਿੱਚ ਲਗਭਗ 35 ਕਾਊਂਸਲਰ ਸਨ ਜੋ ਕਿ ਕਾਲਜ ਵਿਦਿਆਰਥੀ ਅਤੇ ਨੌਜਵਾਨ ਪੇਸ਼ੇਵਰ ਸਨ।
"ਗੁਰੂ ਰਾਮਦਾਸ ਜੀ ਨਿਮਰਤਾ, ਸੇਵਾ ਅਤੇ ਅਧਿਆਤਮਿਕ ਅਗਵਾਈ" ਵਿਸ਼ੇ 'ਤੇ ਆਧਾਰਿਤ ਇਸ ਕੈਂਪ ਵਿੱਚ ਚਾਰ ਉਮਰ ਸਮੂਹਾਂ ਅਨੁਸਾਰ ਰੋਚਕ ਕਲਾਸਾਂ, ਇੰਟਰਐਕਟਿਵ ਵਰਕਸ਼ਾਪਾਂ, ਗਰੁੱਪ ਚਰਚਾਵਾਂ ਅਤੇ ਰਚਨਾਤਮਕ ਗਤੀਵਿਧੀਆਂ ਸ਼ਾਮਲ ਸਨ। ਕੈਂਪਰਜ਼ ਨੇ ਗੁਰੂ ਜੀ ਦੀ ਬਾਣੀ — ਜਿਵੇਂ ਕਿ "ਮੇਰੇ ਹੀਅਰੇ ਰਤਨ ਨਾਮੁ ਹਰਿ ਵਸਿਆ" ਅਤੇ “ਲਾਵਾਂ” ਪੜ੍ਹੀਆਂ ਅਤੇ ਸਮਝਾਇਆ ਕਿ ਉਨ੍ਹਾਂ ਦੇ ਸ਼ਬਦ ਕਿਸ ਤਰ੍ਹਾਂ ਇੱਕ ਉਦੇਸ਼ਪੂਰਨ ਅਤੇ ਕੇਂਦਰਿਤ ਜੀਵਨ ਜਿਊਣ ਲਈ ਮਾਰਗਦਰਸ਼ਨ ਕਰਦੇ ਹਨ। ਬੱਚਿਆਂ ਨੇ ਸਿੱਖਿਆ ਕਿ ਗੁਰੂ ਰਾਮਦਾਸ ਜੀ ਨੇ ਦੁੱਖ ਨੂੰ ਉਦੇਸ਼ ਵਿੱਚ ਕਿਵੇਂ ਬਦਲਿਆ, ਅੰਮ੍ਰਿਤਸਰ ਸ਼ਹਿਰ ਨੂੰ ਸਮਰਪਣ ਅਤੇ ਸਨਮਾਨ ਦੇ ਪ੍ਰਤੀਕ ਵਜੋਂ ਕਿਵੇਂ ਸਥਾਪਿਤ ਕੀਤਾ ਅਤੇ ਸਿੱਖਾਂ ਨੂੰ ਆਪਣੀ ਜ਼ਿੰਦਗੀ ਨੂੰ ਰੱਬੀ ਹੁਕਮ ਅਤੇ ਨਿਮਰਤਾ ਨਾਲ ਜੋੜਨਾ ਸਿਖਾਇਆ।
ਡਾ. ਰਾਜਵੰਤ ਸਿੰਘ, ਸਕੱਤਰ, GGSF, ਨੇ ਕਿਹਾ, "ਇਹ ਕੈਂਪ ਅਗਲੀ ਪੀੜ੍ਹੀ ਲਈ ਗੁਰੂ ਰਾਮਦਾਸ ਜੀ ਦੇ ਸੰਦੇਸ਼ ਨੂੰ ਪਹੁੰਚਾਉਣ ਦਾ ਇੱਕ ਯਤਨ ਸੀ।" ਉਨ੍ਹਾਂ ਅੱਗੇ ਕਿਹਾ ਕਿ ਗੁਰੂ ਜੀ ਦੀ ਬਾਣੀ ਪਿਆਰ ਅਤੇ ਡੂੰਘੀ ਨਿਮਰਤਾ ਨਾਲ ਦਿਲ ਨੂੰ ਛੂਹ ਜਾਂਦੀ ਹੈ। ਅਸੀਂ ਚਾਹੁੰਦੇ ਸਾਂ ਕਿ ਕੈਂਪਰ ਸਿਰਫ਼ ਬਾਣੀ ਪੜ੍ਹਣ ਤੱਕ ਸੀਮਤ ਨਾ ਰਹਿਣ, ਸਗੋਂ ਉਨ੍ਹਾਂ ਉਪਦੇਸ਼ਾਂ ਅਨੁਸਾਰ ਜਿਊਣਾ ਵੀ ਸਿੱਖਣ—ਦੂਜਿਆਂ ਦੀ ਸੇਵਾ ਕਰਨਾ, ਅਨੁਸ਼ਾਸਨ ਅਪਣਾਉਣਾ ਅਤੇ ਦਇਆ ਨਾਲ ਭਰੇ ਇਕ ਵਿਅਕਤੀ ਬਣਨਾ।” ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਖੁਦ ਵੀ ਇਸ ਕੈਂਪ ਵਿੱਚ ਗੁਰਮਤਿ ਦੀ ਸਿੱਖਿਆ ਦਿੰਦੇ ਹਨ।
ਰੋਜ਼ਾਨਾ ਦੇ ਸੈਸ਼ਨਾਂ ਵਿੱਚ ਸ਼ਾਮਲ ਸਨਃ ਕੀਰਤਨ ਅਤੇ ਤਬਲਾ ਸਿੱਖਣਾ, ਗਤਕਾ, ਸਿੱਖ ਮਾਰਸ਼ਲ ਆਰਟ ਦੀ ਸਿਖਲਾਈ, ਅਤੇ ਦੀਵਾਨ ਜਿੱਥੇ ਬੱਚੇ ਕੀਰਤਨ ਅਤੇ ਵਿਚਾਰ ਕਰਦੇ ਸਨ। ਚਾਰ ਲਾਵਾਂ 'ਤੇ ਵਿਚਾਰ ਕਰਨਾ, ਜਿਸ ਨਾਲ ਕੈਂਪਰਜ਼ ਨੂੰ ਧਰਮ (ਅਨੁਸ਼ਾਸਨ), ਗੁਰੂ ਦੀ ਭੂਮਿਕਾ, ਸੰਗਤ ਦੀ ਸ਼ਕਤੀ, ਅਤੇ ਅਧਿਆਤਮਿਕ ਸੰਤੁਸ਼ਟੀ ਦੇ ਆਨੰਦ ਨੂੰ ਸਮਝਣ ਵਿੱਚ ਮਦਦ ਮਿਲੀ। ਸੇਵਾ ਅਤੇ ਨਿਮਰਤਾ 'ਤੇ ਵਰਕਸ਼ਾਪਾਂ, ਗੁਰੂ ਜੀ ਦੀ ਬਾਦਸ਼ਾਹ ਅਕਬਰ ਨਾਲ ਮੁਲਾਕਾਤ ਅਤੇ ਲੰਗਰ ਵਿੱਚ ਉਨ੍ਹਾਂ ਦੀ ਚੁੱਪ-ਚਾਪ ਸੇਵਾ ਵਰਗੀਆਂ ਸਾਖੀਆਂ 'ਤੇ ਅਧਾਰਿਤ ਸਨ। ਕਮਿਊਨਿਟੀ ਬਿਲਡਿੰਗ 'ਤੇ ਗਤੀਵਿਧੀਆਂ, ਜਿਸ ਵਿੱਚ ਇਹ ਸਿੱਖਿਆ ਦਿੱਤੀ ਗਈ ਕਿ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ (ਅੰਮ੍ਰਿਤਸਰ) ਦੀ ਸਥਾਪਨਾ ਕਰਕੇ ਗਰੀਬਾਂ ਨੂੰ ਕਿਵੇਂ ਆਤਮ-ਨਿਰਭਰ ਬਣਾਇਆ।
ਕੈਂਪ ਕੋਆਰਡੀਨੇਟਰ ਹਰਗੁਰਪ੍ਰੀਤ ਸਿੰਘ ਨੇ ਕਿਹਾ, “ਸਾਡਾ ਟੀਚਾ ਸਿੱਖੀ ਨੂੰ ਰੀਅਲ ਅਤੇ ਸਬੰਧਿਤ ਬਣਾਉਣਾ ਸੀ। ਕੈਂਪਰਜ਼ ਨੇ ਗੁਰਮਤਿ ਦੇ ਨਜ਼ਰੀਏ ਤੋਂ ਪੀਅਰ ਪ੍ਰੈਸ਼ਰ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਹਰ ਚੀਜ਼ 'ਤੇ ਚਰਚਾ ਕੀਤੀ। ਉਨ੍ਹਾਂ ਨੇ ਸਿੱਖਿਆ ਕਿ ਸਿੱਖ ਹੋਣ ਦਾ ਮਤਲਬ ਹੈ ਰੋਜ਼ਾਨਾ ਜੀਵਨ ਵਿੱਚ ਪਿਆਰ, ਹਿੰਮਤ ਅਤੇ ਨਿਮਰਤਾ ਨਾਲ ਅਗਵਾਈ ਕਰਨਾ।”
ਜੀ.ਜੀ.ਐਸ.ਐਫ. ਦੀ ਚੇਅਰਪਰਸਨ ਕਿਰਨ ਕੌਰ ਨੇ ਟਿੱਪਣੀ ਕੀਤੀ, “ਗੁਰਮਤਿ ਕੈਂਪ ਸਾਡੇ ਬੱਚਿਆਂ ਲਈ ਇੱਕ ਪਵਿੱਤਰ ਸਥਾਨ ਹੈ। ਇਸ ਸਾਲ, ਇਹ ਦੇਖ ਕੇ ਬਹੁਤ ਚੰਗਾ ਲੱਗਾ ਕਿ ਉਹ ਗੁਰੂ ਰਾਮਦਾਸ ਜੀ ਦੇ ਸੰਦੇਸ਼ ਨਾਲ ਕਿੰਨੀ ਡੂੰਘਾਈ ਨਾਲ ਜੁੜੇ। ਇੱਕ ਕੈਂਪਰ ਨੇ ਸਾਂਝਾ ਕੀਤਾ ਕਿ ਕੈਂਪ ਨੇ ਉਨ੍ਹਾਂ ਨੂੰ ਇਹ ਸਮਝਣ ਵਿੱਚ ਮਦਦ ਕੀਤੀ ਕਿ ਉਹ ਕੌਣ ਹਨ ਅਤੇ ਮੁਸ਼ਕਲ ਸਮੇਂ ਵਿੱਚ ਵੀ ਕਦਰਾਂ-ਕੀਮਤਾਂ ਨਾਲ ਜਿਉਣ ਦੀ ਤਾਕਤ ਕਿਵੇਂ ਲੱਭਣੀ ਹੈ।"
ਹਫ਼ਤੇ ਦਾ ਅੰਤ ਪਰਿਵਾਰਾਂ ਲਈ ਇੱਕ ਵਿਸ਼ੇਸ਼ ਦੀਵਾਨ ਅਤੇ ਕੈਂਪਰਾਂ ਦੀਆਂ ਪੇਸ਼ਕਾਰੀਆਂ ਨਾਲ ਹੋਇਆ, ਜਿਸ ਵਿੱਚ ਸ਼ਬਦ ਗਾਇਨ ਅਤੇ ਵਿਚਾਰ ਪੇਸ਼ ਕੀਤੇ ਗਏ। ਜੀ.ਜੀ.ਐਸ.ਐਫ. ਦੇ ਵਲੰਟੀਅਰਾਂ ਅਤੇ ਕਾਊਂਸਲਰਾਂ ਨੂੰ ਮਾਪਿਆਂ ਅਤੇ ਭਾਈਚਾਰੇ ਦੇ ਮੈਂਬਰਾਂ ਤੋਂ ਦਿਲੋਂ ਪ੍ਰਸ਼ੰਸਾ ਮਿਲੀ।
Comments
Start the conversation
Become a member of New India Abroad to start commenting.
Sign Up Now
Already have an account? Login