••
ਮਨੂ ਭਾਕਰ ਵੀ ਕੁਆਲੀਫਿਕੇਸ਼ਨ ਰਾਊਂਡ 'ਚ ਤੀਜੇ ਸਥਾਨ 'ਤੇ ਰਹੀ ਸੀ। ਇਸ ਨਾਲ ਉਸ ਨੇ ਨਿਸ਼ਾਨੇਬਾਜ਼ੀ 'ਚ ਭਾਰਤ ਦੇ 12 ਸਾਲਾਂ ਦੇ ਤਗਮੇ ਦੇ ਸੋਕੇ ਨੂੰ ਵੀ ਖਤਮ ਕਰ ਦਿੱਤਾ। ਗਗਨ ਨਾਰੰਗ ਅਤੇ ਵਿਜੇ ਕੁਮਾਰ ਨੇ 2012 ਲੰਡਨ ਓਲੰਪਿਕ ਵਿੱਚ ਨਿਸ਼ਾਨੇਬਾਜ਼ੀ ਵਿੱਚ ਤਗਮੇ ਜਿੱਤੇ ਸਨ। ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਪੰਜਵਾਂ ਤਮਗਾ ਹੈ। ਮਨੂ ਤੋਂ ਪਹਿਲਾਂ ਚਾਰੇ ਅਥਲੀਟ ਪੁਰਸ਼ ਸਨ। ਉਹ ਰਾਜਵਰਧਨ ਸਿੰਘ ਰਾਠੌਰ, ਅਭਿਨਵ ਬਿੰਦਰਾ, ਗਗਨ ਨਾਰੰਗ ਅਤੇ ਵਿਜੇ ਕੁਮਾਰ ਦੇ ਕਲੱਬ ਵਿੱਚ ਸ਼ਾਮਲ ਹੋ ਗਈ।

ਮਨੂ ਭਾਕਰ ਨੇ ਐਤਵਾਰ 28 ਜੁਲਾਈ ਨੂੰ ਪੈਰਿਸ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ
Credit: Wikipedia