ADVERTISEMENT

ADVERTISEMENT

ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜੇ: ਸੱਤਾਧਾਰੀ ਪਾਰਟੀ ਦਾ ਦਬਦਬਾ, 868 ਵਾਰਡਾਂ 'ਤੇ ਕਬਜ਼ਾ

ਚੋਣਾਂ ‘ਚ ਕਪੂਰਥਲਾ ਵਿਖੇ ਕਾਂਗਰਸ ਨੇ ਬਾਜ਼ੀ ਮਾਰੀ

 Representative Image Representative Image / staff reporter

ਪੰਜਾਬ ਵਿੱਚ 8 ਨਗਰ ਨਿਗਮ, 75 ਨਗਰ ਕੌਂਸਲ ਅਤੇ 20 ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਵਿੱਚ ਸੱਤਾਧਾਰੀ ਪਾਰਟੀ ਨੇ ਆਪਣਾ ਪਰਚਮ ਲਹਿਰਾਇਆ ਹੈ। ਕੁੱਲ 1977 ਵਾਰਡਾਂ ਲਈ ਹੋਈ ਵੋਟਿੰਗ ਵਿੱਚੋਂ ਸੱਤਾਧਾਰੀ ਧਿਰ ਨੇ ਹੁਣ ਤੱਕ 868 ਸੀਟਾਂ ਆਪਣੇ ਨਾਮ ਕਰ ਲਈਆਂ ਹਨ। ਇਸ ਚੋਣ ਦੰਗਲ ਵਿੱਚ ਕਾਂਗਰਸ ਦੂਜੇ, ਆਜ਼ਾਦ ਉਮੀਦਵਾਰ ਤੀਜੇ ਅਤੇ ਅਕਾਲੀ ਦਲ ਚੌਥੇ ਨੰਬਰ 'ਤੇ ਰਿਹਾ। ਹਾਲਾਂਕਿ, ਕਪੂਰਥਲਾ ਨਗਰ ਨਿਗਮ ਵਿੱਚ ਕਾਂਗਰਸ ਨੇ ਸੱਤਾਧਾਰੀ ਪਾਰਟੀ ਨੂੰ ਪਛਾੜਦਿਆਂ 50 ਵਿੱਚੋਂ 31 ਵਾਰਡ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ 

ਇਥੇ ਇਹ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਹਾਲਾਂਕਿ ਉਨੀ ਜਿੱਤ ਹਾਸਲ ਨਹੀਂ ਕਰ ਸਕੀ ਹੈ, ਜਿੰਨੀ 2021 ਵਿਚ ਸਰਕਾਰ ਰਹਿੰਦੇ ਕਾਂਗਰਸ ਨੇ ਹਾਸਲ ਕੀਤੀ ਸੀ। ਕਾਂਗਰਸ ਨੇ ਉਦੋਂ 1199 ਵਾਰਡ ਜਿੱਤ ਲਏ ਸਨ।

ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ 'ਆਪ' ਵਿਰੁੱਧ ਕੋਈ ਸੱਤਾ ਵਿਰੋਧੀ ਲਹਿਰ ਨਹੀਂ ਦਿਸੀ। ਕਾਂਗਰਸ 2027 ਵਿੱਚ ਨੰਬਰ ਦੋ ਦੀ ਪੋਜ਼ੀਸ਼ਨ ਵਿਚ ਹੈ। ਅਕਾਲੀ ਦਲ ਕਮਬੈਕ ਕਰਦਾ ਨਜ਼ਰ ਆਇਆ ਜਾਂ ਫਿਰ ਭਾਜਪਾ ਬੰਗਾਲ ਤੋਂ ਬਾਅਦ ਵਾਕਈ ਪੰਜਾਬ ਵਿਚ ਸਰਕਾਰ ਬਣਾ ਸਕਦੀ ਹੈ। 

ਨਤੀਜਿਆਂ ਮੁਤਾਬਕ ‘ਆਪ' 868 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਅਤੇ ਵਿਰੋਧੀਆਂ ਨੂੰ ਕਾਫ਼ੀ ਪਿੱਛੇ ਛੱਡ ਦਿੱਤਾ ਹੈ। ਕਾਂਗਰਸ ਨੇ ਆਪਣੀ ਸਥਿਤੀ ਮਜ਼ਬੂਤ ਰੱਖਦਿਆਂ 350 ਸੀਟਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਜਦਕਿ ਰਵਾਇਤੀ ਪਾਰਟੀਆਂ ਨੂੰ ਟੱਕਰ ਦਿੰਦੇ ਹੋਏ ਆਜ਼ਾਦ ਉਮੀਦਵਾਰ 243 ਸੀਟਾਂ ਜਿੱਤ ਕੇ ਤੀਜੇ ਨੰਬਰ 'ਤੇ ਰਹੇ, ਜੋ ਕਿ ਇੱਕ ਵੱਡਾ ਉਲਟਫੇਰ ਹੈ ਅਤੇ ਸ਼੍ਰੋਮਣੀ ਅਕਾਲੀ ਦਲ (174 ਸੀਟਾਂ) ਅਤੇ ਭਾਜਪਾ (145 ਸੀਟਾਂ) ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ 'ਤੇ ਰਹੀਆਂ, ਜਦਕਿ ਬਸਪਾ ਸਿਰਫ਼ 6 ਸੀਟਾਂ 'ਤੇ ਸਿਮਟ ਗਈ। 

ਸੱਤਾਧਿਰ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਗੜ੍ਹ ਗਿੱਦੜਬਾਹਾ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਖੇਤਰ ਧਾਰੀਵਾਲ ਵਿੱਚ ਇੱਕਪਾਸੜ ਜਿੱਤ ਹਾਸਲ ਕੀਤੀ ਹੈ। ਇਹ ਜਿੱਤ ਇਹ ਦਰਸਾਉਂਦੀ ਹੈ ਕਿ ‘ਆਪ’ ਨੇ ਜ਼ਮੀਨੀ ਪੱਧਰ 'ਤੇ ਆਪਣਾ ਕੈਡਰ ਤਿਆਰ ਕਰ ਲਿਆ ਹੈ, ਜੋ ਆਉਣ ਵਾਲੀਆਂ ਚੋਣਾਂ ਲਈ ਇੱਕ ਬੂਸਟਰ ਡੋਜ਼ ਸਾਬਤ ਹੋ ਸਕਦਾ ਹੈ। ਮਾਹਿਰਾਂ ਅਨੁਸਾਰ ਸਥਾਨਕ ਚੋਣਾਂ ਸਫ਼ਾਈ ਅਤੇ ਸਟਰੀਟ ਲਾਈਟਾਂ ਵਰਗੇ ਮੁੱਦਿਆਂ 'ਤੇ ਲੜੀਆਂ ਜਾਂਦੀਆਂ ਹਨ ਪਰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਰੁਜ਼ਗਾਰ, ਕਾਨੂੰਨ ਵਿਵਸਥਾ, ਨਸ਼ਾ ਅਤੇ ਬੇਅਦਬੀ ਵਰਗੇ ਵੱਡੇ ਮੁੱਦੇ ਹਾਵੀ ਰਹਿਣਗੇ। ਇਥੇ ਦੱਸ ਦੇਈਏ ਕਿ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ’ਚ ਕੁੱਲ੍ਹ 115 ਗਿਣਤੀ ਕੇਂਦਰ ਬਣਾਏ ਗਏ ਸਨ, ਜਿਨ੍ਹਾਂ ਦੇ ਬਾਹਰ ਬਹੁਪਰਤੀ ਸੁਰੱਖਿਆ ਲਾਈ ਹੋਈ ਹੈ। ਚੋਣ ਪ੍ਰਕਿਰਿਆ ਦੌਰਾਨ ਕਰੀਬ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਹਨ।

Comments

Related