ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ੀਅਮ, ਇਤਿਹਾਸਕ ਟੀਲੇ ਅਤੇ 16 ਏਕੜ ਪਾਰਕ ਦੇ ਨਿਰਮਾਣ ਕਾਰਜਾਂ ਦੀ ਸੇਵਾ ਦਾ ਆਰੰਭ / Screenshot
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਅੱਜ ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ੀਅਮ, ਬਾਬਾ ਬੰਦਾ ਸਿੰਘ ਬਹਾਦਰ ਇਤਿਹਾਸਕ ਟੀਲੇ ਦੀ ਸੇਵਾ ਅਤੇ 16 ਏਕੜ ਪਾਰਕ ਦੇ ਨਿਰਮਾਣ ਕਾਰਜਾਂ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਵੱਲੋਂ ਟੱਪ ਲਗਾ ਕੇ ਸੇਵਾ ਦੀ ਆਰੰਭਤਾ ਕਰਵਾਈ ਗਈ।
ਇਸ ਨਿਰਮਾਣ ਕਾਰਜ ਵਿਚ 'ਸਾਹਿਬ-ਏ-ਕਮਾਲ ਫਾਊਂਡੇਸ਼ਨ (ਫ਼ਤਿਹਗੜ੍ਹ ਸਾਹਿਬ)' ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 'ਵਨ ਬੀਟ ਮੈਡੀਕਲ ਗਰੁੱਪ ਦੇ ਚੇਅਰਮੈਨ ਸ. ਬਹਾਦਰ ਸਿੰਘ, ਸਹਿਯੋਗੀ ਸ. ਨਿਰਮਲ ਸਿੰਘ ਚੰਦੀ, ਅਜੇਪਾਲ ਸਿੰਘ ਬਾਠ, ਅਤੇ ਡਿਜ਼ਾਈਨ ਇੰਜੀਨੀਅਰ ਰਵੀ ਸਿੰਘ ਤੇ ਆਸ਼ੂਤੋਸ਼ ਸਿੰਘ ਦਾ ਵੀ ਵੱਡਾ ਯੋਗਦਾਨ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਸ. ਬਲਵਿੰਦਰ ਸਿੰਘ ਕਾਹਲਵਾਂ (ਸਕੱਤਰ, ਐਸ.ਜੀ.ਪੀ.ਸੀ., ਸ. ਭਗਵੰਤ ਸਿੰਘ ਧੰਗੇੜਾ (ਐਡੀਸ਼ਨਲ ਸਕੱਤਰ, ਐਸ.ਜੀ.ਪੀ.ਸੀ.), ਸ. ਰਘਬੀਰ ਸਿੰਘ ਸਹਾਰਨਮਾਜਰਾ (ਮੈਂਬਰ, ਸ਼੍ਰੋਮਣੀ ਕਮੇਟ ਸ. ਅਵਤਾਰ ਸਿੰਘ ਰਿਆ (ਮੈਂਬਰ, ਸ਼੍ਰੋਮਣੀ ਕਮੇਟੀ, ਸ. ਰਵਿੰਦਰ ਸਿੰਘ ਖਾਲਸਾ (ਮੈਂਬਰ, ਸ਼੍ਰੋਮਣੀ ਕਮੇਟੀ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਨੇ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਇਤਿਹਾਸਕ ਯਾਦ ਨੂੰ ਸਮਰਪਿਤ ਇਹ ਪ੍ਰੋਜੈਕਟ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਗੌਰਵਮਈ ਵਿਰਸੇ ਅਤੇ ਸ਼ਹਾਦਤਾਂ ਨਾਲ ਜੋੜਨ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। 16 ਏਕੜ ਵਿੱਚ ਫੈਲੇ ਇਸ ਖੂਬਸੂਰਤ ਪਾਰਕ ਅਤੇ ਮਿਊਜ਼ੀਅਮ ਨਾਲ ਸੰਗਤਾਂ ਲਈ ਇੱਕ ਵਿਲੱਖਣ ਇਤਿਹਾਸਕ ਅਤੇ ਧਾਰਮਿਕ ਕੇਂਦਰ ਤਿਆਰ ਹੋਵੇਗਾ। ਇਸ ਮੌਕੇ ਵੱਡੀ ਗਿਣਤੀ 'ਚ ਧਾਰਮਿਕ, ਸਮਾਜਿਕ ਅਤੇ ਇਲਾਕੇ ਦੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login