ADVERTISEMENT

ADVERTISEMENT

ਸੰਸਦ ਮੈਂਬਰਾਂ ਦੀ ਰੁਕੇਗੀ ਪੈਨਸ਼ਨ? ਅਮਰੀਕੀ ਸੰਸਦ ਵਿੱਚ ਬਿੱਲ ਪੇਸ਼

ਇਸ ਬਿੱਲ ਦਾ ਮੁੱਖ ਉਦੇਸ਼ ਇਹ ਹੈ ਕਿ ਜੇਕਰ ਕੋਈ ਸੰਸਦ ਮੈਂਬਰ ਆਪਣੇ ਕਾਰਜਕਾਲ ਦੌਰਾਨ ਗੰਭੀਰ ਅਪਰਾਧ ਕਰਦਾ ਹੈ, ਤਾਂ ਉਸ ਨੂੰ ਟੈਕਸਦਾਤਾਵਾਂ ਦੇ ਪੈਸੇ ਨਾਲ ਮਿਲਣ ਵਾਲੀ ਪੈਨਸ਼ਨ ਤੋਂ ਵਾਂਝਾ ਕਰ ਦਿੱਤਾ ਜਾਵੇਗਾ

 ਭਾਰਤੀ-ਅਮਰੀਕੀ ਕਾਂਗਰਸਮੈਨ ਸੁਹਾਸ ਸੁਬਰਾਮਨੀਅਮ  ਭਾਰਤੀ-ਅਮਰੀਕੀ ਕਾਂਗਰਸਮੈਨ ਸੁਹਾਸ ਸੁਬਰਾਮਨੀਅਮ / A screen grab of Congressman Suhas Subramanyan speaking on the House floor

ਭਾਰਤੀ-ਅਮਰੀਕੀ ਕਾਂਗਰਸਮੈਨ ਸੁਹਾਸ ਸੁਬਰਾਮਨੀਅਮ ਨੇ ਅਮਰੀਕੀ ਸੰਸਦ ਵਿੱਚ ਜਵਾਬਦੇਹੀ ਤੈਅ ਕਰਨ ਲਈ ਇੱਕ ਅਹਿਮ ਦੋ-ਪੱਖੀ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਦਾ ਮਕਸਦ ਉਨ੍ਹਾਂ ਸੰਸਦ ਮੈਂਬਰਾਂ ਦੀ ਪੈਨਸ਼ਨ ਰੋਕਣਾ ਹੈ ਜੋ ਗੰਭੀਰ ਅਪਰਾਧਾਂ ਵਿੱਚ ਦੋਸ਼ੀ ਪਾਏ ਜਾਂਦੇ ਹਨ।

ਕਾਂਗਰਸਨਲ ਪੈਨਸ਼ਨ ਇੰਟੈਗ੍ਰਿਟੀ ਐਕਟ- ਡੈਮੋਕਰੇਟਿਕ ਮੈਂਬਰ ਸੁਹਾਸ ਸੁਬਰਾਮਨੀਅਮ ਅਤੇ ਰਿਪਬਲਿਕਨ ਮੈਂਬਰ ਐਨਾ ਪੌਲੀਨਾ ਲੂਨਾ ਵੱਲੋਂ ਸਾਂਝੇ ਤੌਰ 'ਤੇ ਪੇਸ਼ ਕੀਤਾ ਗਿਆ ਹੈ। ਇਸ ਬਿੱਲ ਦਾ ਮੁੱਖ ਉਦੇਸ਼ ਇਹ ਹੈ ਕਿ ਜੇਕਰ ਕੋਈ ਸੰਸਦ ਮੈਂਬਰ ਆਪਣੇ ਕਾਰਜਕਾਲ ਦੌਰਾਨ ਗੰਭੀਰ ਅਪਰਾਧ ਕਰਦਾ ਹੈ, ਤਾਂ ਉਸ ਨੂੰ ਟੈਕਸਦਾਤਾਵਾਂ ਦੇ ਪੈਸੇ ਨਾਲ ਮਿਲਣ ਵਾਲੀ ਪੈਨਸ਼ਨ ਤੋਂ ਵਾਂਝਾ ਕਰ ਦਿੱਤਾ ਜਾਵੇਗਾ। ਮੌਜੂਦਾ ਨਿਯਮਾਂ ਅਨੁਸਾਰ ਪੈਨਸ਼ਨ ਸਿਰਫ਼ ਭ੍ਰਿਸ਼ਟਾਚਾਰ ਨਾਲ ਜੁੜੇ ਕੁਝ ਖਾਸ ਮਾਮਲਿਆਂ ਵਿੱਚ ਹੀ ਰੱਦ ਕੀਤੀ ਜਾ ਸਕਦੀ ਹੈ। ਇਹ ਨਵਾਂ ਬਿੱਲ ਇਸ ਦੇ ਦਾਇਰੇ ਨੂੰ ਵਧਾਏਗਾ।

ਇਸ ਬਿੱਲ ਦੇ ਤਹਿਤ ਜਿਨਸੀ ਸ਼ੋਸ਼ਣ, ਬਲਾਤਕਾਰ, ਨਾਬਾਲਗਾਂ ਨਾਲ ਜਿਨਸੀ ਬਦਸਲੂਕੀ ਅਤੇ ਸੈਕਸ ਟ੍ਰੈਫਿਕਿੰਗ,  ਹਿੰਸਾ ਅਤੇ ਹਮਲੇ ਨਾਲ ਜੁੜੇ ਮਾਮਲੇ, ਰਿਸ਼ਵਤਖੋਰੀ, ਚੋਣ ਧੋਖਾਧੜੀ, ਫੰਡਾਂ ਦੀ ਹੇਰਾਫੇਰੀ ਅਤੇ ਨਿਆਂ ਵਿੱਚ ਰੁਕਾਵਟ ਪਾਉਣਾ, ਹਾਊਸ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸਟਾਫ ਨਾਲ ਜਿਨਸੀ ਸਬੰਧ ਬਣਾਉਣਾ ਜਾਂ ਉਨ੍ਹਾਂ ਦਾ ਸ਼ੋਸ਼ਣ ਕਰਨਾ ਵਰਗੇ ਅਪਰਾਧਾਂ ‘ਤੇ ਰੋਕ ਲਗਾਈ ਜਾਵੇਗੀ। 

ਇਸ ਮਾਮਲੇ ‘ਤੇ ਸੁਹਾਸ ਸੁਬਰਾਮਨੀਅਮ ਨੇ ਕਿਹਾ, "ਕਾਂਗਰਸ ਮੈਂਬਰਾਂ ਨੂੰ ਉੱਚੇ ਮਿਆਰਾਂ 'ਤੇ ਹੋਣਾ ਚਾਹੀਦਾ ਹੈ ਅਤੇ ਆਪਣੇ ਹਲਕੇ ਲਈ ਇੱਕ ਮਿਸਾਲ ਬਣਨਾ ਚਾਹੀਦਾ ਹੈ। ਟੈਕਸਦਾਤਾਵਾਂ ਨੂੰ ਉਨ੍ਹਾਂ ਮੈਂਬਰਾਂ ਦੀ ਪੈਨਸ਼ਨ ਨਹੀਂ ਭਰਨੀ ਚਾਹੀਦੀ ਜੋ ਘਿਨਾਉਣੇ ਅਪਰਾਧ ਕਰਦੇ ਹਨ। ਇਹ ਬਿੱਲ ਅਸਲ ਜਵਾਬਦੇਹੀ ਤੈਅ ਕਰੇਗਾ।"

ਐਨਾ ਪੌਲੀਨਾ ਲੂਨਾ ਨੇ ਕਿਹਾ, "ਚਾਹੇ ਕੋਈ ਵੀ ਪਾਰਟੀ ਹੋਵੇ, ਜਿਨਸੀ ਸ਼ੋਸ਼ਣ ਦੇ ਦੋਸ਼ੀ ਕਿਸੇ ਵੀ ਮੈਂਬਰ ਨੂੰ ਸਰਕਾਰੀ ਪੈਨਸ਼ਨ ਦਾ ਲਾਭ ਨਹੀਂ ਮਿਲਣਾ ਚਾਹੀਦਾ। ਇਹ ਇੱਕ ਬੁਨਿਆਦੀ ਨੈਤਿਕਤਾ ਹੈ ਜਿਸ 'ਤੇ ਸਾਨੂੰ ਸਾਰਿਆਂ ਨੂੰ ਸਹਿਮਤ ਹੋਣਾ ਚਾਹੀਦਾ ਹੈ।"

ਇਸ ਬਿੱਲ ਨੂੰ ਲੌਰੇਨ ਬੋਬਰਟ, ਐਮਿਲੀ ਰੈਂਡਲ, ਨੈਂਸੀ ਮੇਸ ਅਤੇ ਜੇਮਸ ਵਾਕਿਨਸ਼ਾ ਵਰਗੇ ਕਈ ਹੋਰ ਆਗੂਆਂ ਦਾ ਸਮਰਥਨ ਹਾਸਲ ਹੈ। ਇਸ ਤੋਂ ਇਲਾਵਾ, ਵਾਸ਼ਿੰਗਟਨ ਵਿੱਚ ਸਰਗਰਮ ਸੰਸਥਾ CREW (Citizens for Responsibility and Ethics in Washington) ਨੇ ਵੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ।

ਅਮਰੀਕੀ ਸੰਸਦ ਮੈਂਬਰਾਂ ਦੀ ਪੈਨਸ਼ਨ ਫੈਡਰਲ ਰਿਟਾਇਰਮੈਂਟ ਸਿਸਟਮ ਦਾ ਹਿੱਸਾ ਹੁੰਦੀ ਹੈ, ਜੋ ਉਮਰ ਅਤੇ ਸੇਵਾ ਦੀਆਂ ਸ਼ਰਤਾਂ ਪੂਰੀਆਂ ਕਰਨ 'ਤੇ ਮਿਲਦੀ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ, ਤਾਂ ਇਹ ਅਮਰੀਕੀ ਰਾਜਨੀਤੀ ਵਿੱਚ ਨੈਤਿਕਤਾ ਅਤੇ ਜਵਾਬਦੇਹੀ ਦਾ ਇੱਕ ਨਵਾਂ ਮਿਆਰ ਸਥਾਪਤ ਕਰੇਗਾ।

Comments

Leave A Comment

Required fields are marked (*).

Related

Talk to us?