ADVERTISEMENT

ADVERTISEMENT

ਵੈਨੇਜ਼ੁਏਲਾ ਦੀ ਮਚਾਡੋ ਨੇ ਟਰੰਪ ਨੂੰ ਆਪਣਾ ਨੋਬਲ ਸ਼ਾਂਤੀ ਪੁਰਸਕਾਰ ਕੀਤਾ ਭੇਟ

ਰਿਪਬਲਿਕਨ ਅਤੇ ਡੈਮੋਕਰੇਟਿਕ ਸੈਨੇਟਰਾਂ ਨੇ ਮਚਾਡੋ ਦੀ ਅਗਵਾਈ ਅਤੇ ਹਿੰਮਤ ਦੀ ਸ਼ਲਾਘਾ ਕੀਤੀ

ਰਾਸ਼ਟਰਪਤੀ ਟਰੰਪ ਨੂੰ ਪੁਰਸਕਾਰ ਭੇਟ ਕਰਦੀ ਵੈਨੇਜ਼ੁਏਲਾ ਦੀ ਮਚਾਡੋ / x/@WhiteHouse

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ਦੀ ਵਿਰੋਧੀ ਨੇਤਾ ਮਾਰੀਆ ਕੋਰੀਨਾ ਮਚਾਡੋ ਨਾਲ ਹੋਈ ਆਪਣੀ ਮੁਲਾਕਾਤ ਨੂੰ “ਇੱਕ ਵੱਡਾ ਸਨਮਾਨ” ਦੱਸਿਆ। ਟਰੰਪ ਨੇ ਕਿਹਾ ਕਿ ਵ੍ਹਾਈਟ ਹਾਊਸ ਵਿੱਚ ਬੰਦ ਦਰਵਾਜਿਆਂ ਪਿੱਛੇ ਹੋਈ ਇਸ ਮੀਟਿੰਗ ਦੌਰਾਨ ਮਚਾਡੋ ਨੇ ਉਨ੍ਹਾਂ ਨੂੰ ਆਪਣਾ ਨੋਬਲ ਸ਼ਾਂਤੀ ਪੁਰਸਕਾਰ ਭੇਟ ਕੀਤਾ।

ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕੀਤੀ ਇੱਕ ਪੋਸਟ ਵਿੱਚ ਟਰੰਪ ਨੇ ਕਿਹਾ, “ਅੱਜ ਵੇਨੇਜ਼ੁਏਲਾ ਦੀ ਮਾਰੀਆ ਕੋਰੀਨਾ ਮਚਾਡੋ ਨਾਲ ਮਿਲਣਾ ਮੇਰੇ ਲਈ ਵੱਡੇ ਸਨਮਾਨ ਦੀ ਗੱਲ ਸੀ। ਉਹ ਇੱਕ ਸ਼ਾਨਦਾਰ ਔਰਤ ਹੈ, ਜਿਸ ਨੇ ਬਹੁਤ ਕੁਝ ਸਹਿਆ ਹੈ।” ਟਰੰਪ ਨੇ ਦੱਸਿਆ ਕਿ ਮਚਾਡੋ ਨੇ “ਮੇਰੇ ਦੁਆਰਾ ਕੀਤੇ ਕੰਮਾਂ ਦੀ ਕਦਰ ਵਜੋਂ” ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਪੇਸ਼ ਕੀਤਾ। ਉਨ੍ਹਾਂ ਨੇ ਅੱਗੇ ਲਿਖਿਆ, “ਧੰਨਵਾਦ ਮਾਰੀਆ!”

 

ਨੋਬਲ ਸ਼ਾਂਤੀ ਪੁਰਸਕਾਰ ਦੀ ਤਸਵੀਰ / x/@WhiteHouse

This post is for paying subscribers only

SUBSCRIBE NOW

Comments

Related