ADVERTISEMENT

ADVERTISEMENT

ਯੂਨਾਈਟਡ ਸਿੱਖਸ ਵੱਲੋਂ ਜੁਲਾਈ ਵਿੱਚ ਕਰਵਾਇਆ ਜਾਵੇਗਾ ਵਰਚੁਅਲ ਸਿੱਖ ਸਮਿਟ 

ਸਮਿਟ ਵਿਚ ਵਿਸ਼ਵ ਭਰ ਦੀਆਂ ਸਿੱਖ ਅਤੇ ਸਹਿਯੋਗੀ ਕੌਮਾਂ ਲਈ ਹੱਕਾਂ, ਨੀਤੀ ਅਤੇ ਅਗਵਾਈ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ

ਯੂਨਾਈਟਡ ਸਿੱਖਸ ਵੱਲੋਂ ਆਯੋਜਿਤ 2025 ਏ.ਐਚ.ਏ.ਏ. ਅਤੇ ਸਿੱਖ ਸਮਿਟ 19 ਜੁਲਾਈ ਤੋਂ 24 ਜੁਲਾਈ ਤੱਕ ਵਰਚੁਅਲ ਰੂਪ ਵਿੱਚ ਹੋਵੇਗਾ, ਇਸ ਬਾਰੇ ਸੰਗਠਨ ਨੇ ਇਸ ਹਫ਼ਤੇ ਐਕਸ 'ਤੇ ਐਲਾਨ ਕੀਤਾ।

ਇਹ ਸਾਲਾਨਾ ਸਮਾਗਮ ਸਿੱਖ ਅਤੇ ਸਹਿਯੋਗੀ ਭਾਈਚਾਰਿਆਂ ਨੂੰ ਸਿੱਖਿਆ, ਅਗਵਾਈ ਅਤੇ ਐਡਵੋਕੇਸੀ 'ਤੇ ਧਿਆਨ ਕੇਂਦਰਿਤ ਕਰਨ ਲਈ ਇਕੱਠੇ ਕਰਦਾ ਹੈ। 2025 ਦਾ ਸਮਾਗਮ ਆਨਲਾਈਨ ਹੋਵੇਗਾ, ਜਿਸ ਨਾਲ ਵੱਖ-ਵੱਖ ਖੇਤਰਾਂ ਤੋਂ ਵਧੇਰੇ ਵਿਅਕਤੀ ਜੁੜ੍ਹ ਸਕਣਗੇ।

ਐਕਸ 'ਤੇ ਕੀਤੇ ਗਏ ਐਲਾਨ ਮੁਤਾਬਕ, ਇਹ ਸਮਿਟ "ਭਵਿੱਖ ਦੇ ਐਡਵੋਕੇਟਾਂ, ਨੀਤੀ ਰੁਚੀ ਰੱਖਣ ਵਾਲਿਆਂ, ਕਾਨੂੰਨੀ ਮਾਹਿਰਾਂ ਅਤੇ ਵਿਸ਼ਵ ਪੱਧਰ 'ਤੇ ਪ੍ਰਭਾਵ ਛੱਡਣ ਦੀ ਇੱਛਾ ਰੱਖਣ ਵਾਲੇ ਹਰ ਕਿਸੇ ਲਈ ਖੁੱਲ੍ਹਾ ਹੈ।" ਇਸ ਵਾਰ ਮੁੱਖ ਥੀਮਾਂ ਵਿੱਚ ਨਾਗਰਿਕ ਅਤੇ ਮਨੁੱਖੀ ਅਧਿਕਾਰ, ਕਾਨੂੰਨੀ ਇਨਸਾਫ ਅਤੇ ਸੁਧਾਰ, ਸਰਵਜਨਕ ਨੀਤੀ ਅਤੇ ਵਿਸ਼ਵ ਪੱਧਰੀ ਮਨੁੱਖੀ ਸੇਵਾਵਾਂ ਸ਼ਾਮਲ ਹਨ।

ਸੰਗਠਨ ਨੇ ਆਪਣੀ ਵੈੱਬਸਾਈਟ 'ਤੇ ਇਸ ਸਮਾਗਮ ਲਈ ਜਲਦੀ ਰਜਿਸਟ੍ਰੇਸ਼ਨ ਕਰਨ ਦੀ ਅਪੀਲ ਕੀਤੀ ਹੈ। ਹਾਜ਼ਰੀਨ ਨੂੰ ਕਈ ਮੁੱਦੇ ਜਿਵੇਂ ਕਿ ਪ੍ਰਵਾਸੀ ਹੱਕ, ਮਹਿਲਾ ਅਤੇ ਪੁਰਸ਼ ਹੱਕ ਅਤੇ ਸਿੱਖ ਹੱਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਵੈੱਬਸਾਈਟ ਮੁਤਾਬਿਕ ਭਾਗ ਲੈਣ ਵਾਲਿਆਂ ਨੂੰ ਮਨੁੱਖੀ ਸੇਵਾਵਾਂ, ਖੋਜ ਸੰਸਥਾਵਾਂ ਅਤੇ ਵਿਸ਼ਵ ਭਰ ਦੇ ਸਿੱਖ ਆਗੂਆਂ ਤੋਂ ਸਿੱਧਾ ਸਿੱਖਣ ਦਾ ਮੌਕਾ ਮਿਲੇਗਾ।

ਯੂਨਾਈਟਡ ਸਿੱਖਸ ਨੇ ਸਮਿਟ ਨੂੰ ਇੱਕ ਐਸੇ ਮੰਚ ਵਜੋਂ ਪੇਸ਼ ਕੀਤਾ ਹੈ, ਜਿੱਥੇ ਲੋਕ “ਜੁੜ ਸਕਣ, ਸਿੱਖ ਸਕਣ, ਹੱਕਾਂ ਲਈ ਅਵਾਜ਼ ਬੁਲੰਦ ਕਰ ਸਕਣ, ਅਤੇ ਅਗਵਾਈ ਕਰ ਸਕਣ।”

Comments

Related