ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਅਮਰੀਕਾ ਦੇ ਕੁਝ ਚੋਟੀ ਦੇ ਮੈਡੀਕਲ ਸਕੂਲਾਂ ਵਿਰੁੱਧ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਜਾਂਚ ਦਾ ਮੁੱਖ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਕੀ ਇਹ ਸੰਸਥਾਵਾਂ ਦਾਖ਼ਲੇ ਦੌਰਾਨ ਕਿਸੇ ਕਿਸਮ ਦਾ "ਨਸਲੀ ਵਿਤਕਰਾ" ਕਰ ਰਹੀਆਂ ਹਨ ਜਾਂ ਨਹੀਂ।
ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਹਰਮੀਤ ਢਿੱਲੋਂ ਨੇ 26 ਮਾਰਚ ਨੂੰ ਪੁਸ਼ਟੀ ਕੀਤੀ ਕਿ ਓਹੀਓ ਸਟੇਟ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਸੈਨ ਡਿਏਗੋ, ਸਟੈਨਫੋਰਡ ਯੂਨੀਵਰਸਿਟੀ ਨੂੰ ਨੋਟਿਸ ਭੇਜੇ ਗਏ ਹਨ।
ਨਿਆਂ ਵਿਭਾਗ (DOJ) ਨੇ ਇਨ੍ਹਾਂ ਸਕੂਲਾਂ ਤੋਂ ਪਿਛਲੇ ਸੱਤ ਸਾਲਾਂ ਦਾ ਵਿਸਤ੍ਰਿਤ ਰਿਕਾਰਡ ਮੰਗਿਆ ਹੈ, ਜਿਸ ਵਿੱਚ ਬਿਨੈਕਾਰਾਂ ਦੇ ਟੈਸਟ ਸਕੋਰ ਅਤੇ ਘਰ ਦੇ ਜ਼ਿਪ ਕੋਡ, ਡਾਇਵਰਸਿਟੀ (DEI) ਨੀਤੀਆਂ ਬਾਰੇ ਯੂਨੀਵਰਸਿਟੀ ਦੇ ਅੰਦਰੂਨੀ ਸੁਨੇਹੇ, ਫਾਰਮਾਸਿਊਟੀਕਲ ਕੰਪਨੀਆਂ ਅਤੇ ਸਕੂਲ ਅਧਿਕਾਰੀਆਂ ਵਿਚਕਾਰ ਹੋਈ ਗੱਲਬਾਤ ਸ਼ਾਮਲ ਹਨ। ਇਹ ਸਾਰਾ ਡਾਟਾ ਪ੍ਰਦਾਨ ਕਰਨ ਲਈ 24 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਇਹ ਕਾਰਵਾਈ 2023 ਵਿੱਚ ਅਮਰੀਕੀ ਸੁਪਰੀਮ ਕੋਰਟ ਦੇ ਉਸ ਫੈਸਲੇ ਤੋਂ ਬਾਅਦ ਹੋਈ ਹੈ, ਜਿਸ ਨੇ ਉੱਚ ਸਿੱਖਿਆ ਵਿੱਚ 'ਅਫਰਮੇਟਿਵ ਐਕਸ਼ਨ' (ਜਾਤ ਜਾਂ ਨਸਲ ਦੇ ਆਧਾਰ 'ਤੇ ਰਾਖਵਾਂਕਰਨ) ਨੂੰ ਖ਼ਤਮ ਕਰ ਦਿੱਤਾ ਸੀ। ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਹੈ ਕਿ ਜਿਹੜੀਆਂ ਯੂਨੀਵਰਸਿਟੀਆਂ ਪ੍ਰੋ-ਫਲਸਤੀਨ ਪ੍ਰਦਰਸ਼ਨਾਂ, ਟ੍ਰਾਂਸਜੈਂਡਰ ਨੀਤੀਆਂ ਜਾਂ ਨਸਲੀ ਵਿਭਿੰਨਤਾ ਦੇ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨਗੀਆਂ, ਉਨ੍ਹਾਂ ਦੇ ਸੰਘੀ ਫੰਡ ਰੋਕ ਦਿੱਤੇ ਜਾਣਗੇ।
ਆਲੋਚਕਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਹ ਸਖ਼ਤੀ ਅਕਾਦਮਿਕ ਸੁਤੰਤਰਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਾ ਹੈ। ਉਥੇ ਹੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਸੈਨ ਡਿਏਗੋ ਅਤੇ ਸਟੈਨਫੋਰਡ ਨੇ ਕਿਹਾ ਹੈ ਕਿ ਉਹ ਨੋਟਿਸ ਦੀ ਸਮੀਖਿਆ ਕਰ ਰਹੇ ਹਨ ਅਤੇ ਉਹ ਹਮੇਸ਼ਾ ਨਿਰਪੱਖ ਦਾਖ਼ਲਾ ਪ੍ਰਕਿਰਿਆ ਅਤੇ ਵਿਤਕਰੇ ਵਿਰੁੱਧ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਓਹੀਓ ਸਟੇਟ ਯੂਨੀਵਰਸਿਟੀ ਨੇ ਦਾਅਵਾ ਕੀਤਾ ਹੈ ਕਿ ਉਹ ਸੂਬਾਈ ਅਤੇ ਸੰਘੀ ਕਾਨੂੰਨਾਂ ਦੇ ਪੂਰੀ ਤਰ੍ਹਾਂ ਅਨੁਕੂਲ ਹਨ ਅਤੇ ਸਰਕਾਰ ਨੂੰ ਢੁਕਵਾਂ ਜਵਾਬ ਦੇਣਗੇ।
ਜਦੋਂ ਅਸੀਂ ਨਸਲੀ ਵਿਤਕਰੇ ਜਾਂ ਵਿਭਿੰਨਤਾ ਦੀ ਗੱਲ ਕਰਦੇ ਹਾਂ, ਤਾਂ ਕੁਝ ਅਹਿਮ ਅੰਕੜੇ ਸਾਹਮਣੇ ਆਉਂਦੇ ਹਨ। 2023-24 ਦੇ ਅੰਕੜਿਆਂ ਅਨੁਸਾਰ, ਅਮਰੀਕੀ ਮੈਡੀਕਲ ਸਕੂਲਾਂ ਵਿੱਚ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਵਿੱਚ ਲਗਭਗ 50% ਗੋਰੇ, 25% ਏਸ਼ੀਆਈ, 10% ਹਿਸਪੈਨਿਕਅਤੇ 10% ਕਾਲੇ ਵਿਦਿਆਰਥੀ ਸ਼ਾਮਲ ਸਨ। ਰਿਪਬਲਿਕਨ ਪ੍ਰਸ਼ਾਸਨ ਦਾ ਤਰਕ ਹੈ ਕਿ "ਮੈਰਿਟ" ਦੇ ਆਧਾਰ 'ਤੇ ਏਸ਼ੀਆਈ ਅਤੇ ਗੋਰੇ ਵਿਦਿਆਰਥੀਆਂ ਨੂੰ ਕਥਿਤ ਤੌਰ 'ਤੇ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ, ਜਦਕਿ ਡੈਮੋਕਰੇਟਸ ਦਾ ਮੰਨਣਾ ਹੈ ਕਿ ਸਿਹਤ ਸੰਭਾਲ ਵਿੱਚ ਵਿਭਿੰਨਤਾ ਜ਼ਰੂਰੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login