ADVERTISEMENT

ADVERTISEMENT

ਬਲਾਤਕਾਰ ਦੇ ਕੇਸ ’ਚ ‘ਅਖੌਤੀ ਪਾਸਟਰ’ ਬਜਿੰਦਰ ਨੂੰ ਮਿਲੀ ਉਮਰ ਕੈਦ , ਪੀੜਿਤਾਂ ਨੇ ਕੀਤਾ ਕੋਰਟ ਅਤੇ ਵਕੀਲ ਦਾ ਧੰਨਵਾਦ

ਪੀੜਤਾ ਦਾ ਦੋਸ਼ ਹੈ ਕਿ ਬਜਿੰਦਰ ਸਿੰਘ ਨੇ ਉਸ ਨੂੰ ਵਿਦੇਸ਼ ਜਾਣ ਦਾ ਲਾਲਚ ਦੇ ਕੇ ਆਪਣੇ ਘਰ ਬੁਲਾਇਆ ਅਤੇ ਉੱਥੇ ਉਸ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਬਣਾ ਲਈ। ਇਸ ਤੋਂ ਬਾਅਦ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਵਿਰੋਧ ਕੀਤਾ ਤਾਂ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦੇਵੇਗਾ।

ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ 2018 ਦੇ ਇੱਕ ਬਲਾਤਕਾਰ ਕੇਸ ਵਿਚ ‘ਅਖੌਤੀ ਪਾਸਟਰ ਬਜਿੰਦਰ’ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਨਾਲ ਪੀੜਤ ਮਹਿਲਾ ਅਤੇ ਉਸਦੇ ਪਰਿਵਾਰ ਨੂੰ ਇਨਸਾਫ਼ ਮਿਲਿਆ ਹੈ। ਬੀਤੇ 28 ਮਾਰਚ ਨੂੰ ਅਦਾਲਤ ਨੇ ਇਸ ਤੋਂ ਪਹਿਲਾਂ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ ’ਚ ਕੁੱਲ 6 ਲੋਕ ਮੁਲਜ਼ਮ ਸਨ ਅਤੇ ਅਦਾਲਤ ਵੱਲੋਂ ਬਜਿੰਦਰ ਤੋਂ ਇਲਾਵਾ ਬਾਕੀ ਪੰਜ ਜਣਿਆਂ ਨੂੰ ਬਰੀ ਕਰ ਦਿੱਤਾ ਹੈ। 

ਪੀੜਤਾ ਦਾ ਦੋਸ਼ ਹੈ ਕਿ ਬਜਿੰਦਰ ਸਿੰਘ ਨੇ ਉਸ ਨੂੰ ਵਿਦੇਸ਼ ਜਾਣ ਦਾ ਲਾਲਚ ਦੇ ਕੇ ਆਪਣੇ ਘਰ ਬੁਲਾਇਆ ਅਤੇ ਉੱਥੇ ਉਸ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਬਣਾ ਲਈ। ਇਸ ਤੋਂ ਬਾਅਦ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਵਿਰੋਧ ਕੀਤਾ ਤਾਂ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦੇਵੇਗਾ।

ਪੀੜਤ ਨੇ ਦੱਸਿਆ ਕਿ ਬਜਿੰਦਰ ਸੱਚਾ ਪਾਸਟਰ ਨਹੀਂ ਸੀ, ਸਗੋਂ ਬਾਈਬਲ ਦੇ ਨਾਂ 'ਤੇ ਪਾਖੰਡ ਕਰ ਰਿਹਾ ਸੀ। ਉਸ ਨੂੰ ਇਨਸਾਫ਼ ਮਿਲਣ ਵਿਚ ਕਈ ਸਾਲ ਲੱਗ ਗਏ ਪਰ ਹੁਣ ਉਸ ਨੂੰ ਇਨਸਾਫ਼ ਮਿਲ ਗਿਆ ਹੈ। ਉਸਨੇ ਇਹ ਵੀ ਖੁਲਾਸਾ ਕੀਤਾ ਕਿ "ਮੈਂ ਇਕੱਲੀ ਨਹੀਂ ਹਾਂ, ਬਜਿੰਦਰ ਪਹਿਲਾਂ ਵੀ ਕਈ ਕੁੜੀਆਂ ਨਾਲ ਅਜਿਹਾ ਕਰ ਚੁੱਕਾ ਹੈ, ਪਰ ਕਿਸੇ ਨੇ ਆਵਾਜ਼ ਨਹੀਂ ਉਠਾਈ।"

ਪੀੜਤ ਨੇ ਕਿਹਾ, “ਇਹ ਦਾਅਵਾ ਕਿ ਬਜਿੰਦਰ ਸਿੰਘ ਲੋਕਾਂ ਨੂੰ ਠੀਕ ਕਰ ਰਿਹਾ ਸੀ, ਉਹ ਵੀ ਝੂਠ ਹੈ। ਉਸ ਦੇ ਚਮਤਕਾਰ ਪੂਰੀ ਤਰ੍ਹਾਂ ਪਹਿਲਾਂ ਤੋਂ ਯੋਜਨਾਬੱਧ ਹੁੰਦੇ ਹਨ। ਜਿੰਨ੍ਹਾ ਦੀ ਹਰ ਹਫ਼ਤੇ ਰਿਹਰਸਲ ਕੀਤੀ ਜਾਂਦੀ ਸੀ।” ਉਸਨੇ ਅੱਗੇ ਕਿਹਾ, “ਮੈਂ ਪਹਿਲਾਂ ਹੀ ਉਸ ਦੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਸੀ, ਪਰ ਉਸ ਕੋਲ ਇੰਨਾ ਪੈਸਾ ਅਤੇ ਤਾਕਤ ਸੀ ਕਿ ਉਹ ਇਸ ਤੋਂ ਬਚ ਗਿਆ।”

ਪੀੜਤ ਦੇ ਵਕੀਲ ਨੇ ਦੱਸਿਆ ਕਿ ਅਦਾਲਤ ਨੇ ਬਜਿੰਦਰ ਨੂੰ ਆਖਰੀ ਸਾਹ ਤੱਕ ਜੇਲ੍ਹ ਵਿੱਚ ਰੱਖਣ ਦੇ ਹੁਕਮ ਦਿੱਤੇ ਹਨ। ਇਨਸਾਫ ਮਿਲਣ ਤੋਂ ਬਾਅਦ ਪੀੜਤਾ ਨੇ ਅਦਾਲਤ ਅਤੇ ਆਪਣੇ ਵਕੀਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, "ਮੈਂ ਕਈ ਸਾਲਾਂ ਤੱਕ ਇਨਸਾਫ਼ ਲਈ ਸੰਘਰਸ਼ ਕੀਤਾ ਅਤੇ ਹੁਣ ਮੈਨੂੰ ਇਨਸਾਫ਼ ਮਿਲਿਆ ਹੈ।"

Comments

Related