ADVERTISEMENT

ADVERTISEMENT

ਮੁੰਬਈ ਪੁਲਿਸ ਨੇ NRI 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਵਿਰੁੱਧ FIR ਕੀਤੀ ਦਰਜ

ਪੁਲਿਸ ਨੇ ਭਾਰਤੀ ਨਾਗਰਿਕ ਸੁਰੱਖਿਆ ਦੀਆਂ ਕਈ ਧਾਰਾਵਾਂ ਤਹਿਤ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤੇ ਹਨ

representative image / pexels

ਐਨਆਰਆਈ ਰਵੀ ਤਿਲਵਾਨੀ ਨੇ ਦਾਅਵਾ ਕੀਤਾ ਹੈ ਕਿ ਮੁੰਬਈ ਦੇ ਬਾਂਦਰਾ ਵੈਸਟ ਵਿੱਚ ਸਥਿਤ ‘145 ਕਲੱਬ’ ਵਿੱਚ ਤਿੰਨ ਵਿਅਕਤੀਆਂ ਦੁਆਰਾ ਉਸ 'ਤੇ ਸਰੀਰਕ ਹਮਲਾ ਕੀਤਾ ਗਿਆ। ਬਾਂਦਰਾ ਪੁਲਿਸ ਨੇ 6 ਦਸੰਬਰ ਨੂੰ ਤਿਲਵਾਨੀ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਤਿੰਨ ਲੋਕਾਂ ਵਿਰੁੱਧ ਐਫ਼ਆਈਆਰ ਦਰਜ ਕਰ ਲਈ ਹੈ। ਇਸ ਹਮਲੇ ਨਾਲ ਤਿਲਵਾਨੀ ਨੂੰ ਸੱਟਾਂ ਲੱਗੀਆਂ ਅਤੇ ਖੂਨ ਵੀ ਨਿਕਲਿਆ।

30 ਸਾਲਾ ਤਿਲਵਾਨੀ, ਜੋ ਮੂਲ ਰੂਪ ਵਿਚ ਮੁਲੁੰਡ ਵੈਸਟ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਲੰਡਨ ਵਿੱਚ ਆਈਟੀ ਸੈਕਟਰ ਵਿੱਚ ਨੌਕਰੀ ਕਰਦਾ ਹੈ, ਛੁੱਟੀਆਂ ਮਨਾਉਣ ਲਈ ਭਾਰਤ ਆਇਆ ਹੋਇਆ ਸੀ। ਐਫ਼ਆਈਆਰ ਅਨੁਸਾਰ, ਤਿਲਵਾਨੀ ਆਪਣੇ ਦੋ ਦੋਸਤਾਂ ਤੀਰਥ ਪਟੇਲ (33) ਅਤੇ ਉਮੰਗ ਪਟੇਲ (31) ਦੇ ਨਾਲ ਅੰਬੇਡਕਰ ਰੋਡ ‘ਤੇ ਸਥਿਤ ਕਲੱਬ ਗਿਆ ਸੀ। ਦਾਅਵੇ ਅਨੁਸਾਰ, ਡਾਂਸ ਕਰਦੇ ਸਮੇਂ ਬਿਨਾਂ ਕਿਸੇ ਵਜ੍ਹਾ ਦੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ।

ਤਿਲਵਾਨੀ ਦੇ ਇੱਕ ਦੋਸਤ ਨੇ ਪੁਲਿਸ ਨੂੰ ਕਾਲ ਕੀਤੀ। ਪੁਲਿਸ ਦੇ ਪਹੁੰਚਣ ‘ਤੇ ਪੀੜਤਾਂ ਨੂੰ ਬਾਂਦਰਾ ਵੈਸਟ ਦੇ ਭਾਬਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ, ਦੋ ਬਾਊਂਸਰਾਂ ਅਤੇ ਉਨ੍ਹਾਂ ਦੇ ਨਾਲ ਮੌਜੂਦ ਇੱਕ ਹੋਰ ਵਿਅਕਤੀ ਵਿਰੁੱਧ ਸਰਕਾਰੀ ਸ਼ਿਕਾਇਤ ਦਰਜ ਕੀਤੀ ਗਈ।
    
ਪੁਲਿਸ ਨੇ ਦੋਸ਼ੀਆਂ ਨੂੰ ਭਾਰਤੀ ਨਾਗਰਿਕ ਸੁਰੱਖਿਆ ਦੀਆਂ ਕਈ ਧਾਰਾਵਾਂ ਤਹਿਤ ਨੋਟਿਸ ਜਾਰੀ ਕੀਤੇ ਹਨ, ਜੋ ਅਜਿਹੇ ਸੰਗੀਨ ਅਪਰਾਧਾਂ 'ਤੇ ਲਾਗੂ ਹੁੰਦੇ ਹਨ ਜਿੱਥੇ ਗ੍ਰਿਫਤਾਰੀ ਦੀ ਲੋੜ ਨਹੀਂ ਹੁੰਦੀ।

Comments

Related