ADVERTISEMENT

ADVERTISEMENT

ਲੁਈਜ਼ਿਆਨਾ ਡੈਮੋਕ੍ਰੈਟਿਕ ਪਾਰਟੀ ਦੇ ਸਮਾਗਮ ਵਿੱਚ ਮੁੱਖ ਭਾਸ਼ਣ ਦੇਣਗੇ ਕਮਲਾ ਹੈਰਿਸ

2028 ਦੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਚਰਚਾਵਾਂ ਵੀ ਤੇਜ਼

 ਕਮਲਾ ਹੈਰਿਸ ਕਮਲਾ ਹੈਰਿਸ / ਐਕਸ

ਅਮਰੀਕਾ ਦੀ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ 7 ਅਗਸਤ ਨੂੰ ਨਿਊ ਔਰਲੀਨਜ਼ ਵਿੱਚ ਹੋਣ ਵਾਲੇ ਲੁਈਜ਼ਿਆਨਾ ਡੈਮੋਕ੍ਰੈਟਿਕ ਪਾਰਟੀ ਦੇ 2026 ਮਾਸਕਰੇਡ ਸਨੀਕਰ ਬਾਲ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਉਹ ਸਮਾਗਮ ਦਾ ਮੁੱਖ ਭਾਸ਼ਣ ਵੀ ਦੇਣਗੇ।

 

ਇਹ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਲੁਈਜ਼ਿਆਨਾ ਵਿੱਚ ਵੋਟਿੰਗ ਅਧਿਕਾਰਾਂ ਅਤੇ ਕਾਂਗਰਸੀ ਨੁਮਾਇੰਦਗੀ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋਈ ਹੋਈ ਹੈ। ਹਾਲ ਹੀ ਵਿੱਚ ਅਮਰੀਕੀ ਸੁਪਰੀਮ ਕੋਰਟ ਦੇ ਇੱਕ ਫ਼ੈਸਲੇ ਤੋਂ ਬਾਅਦ ਸੂਬੇ ਦੇ ਕਾਂਗਰਸੀ ਹਲਕਿਆਂ ਦੀ ਹੱਦਬੰਦੀ ਨੂੰ ਲੈ ਕੇ ਵਿਵਾਦ ਵਧਿਆ ਹੈ।



ਕਮਲਾ ਹੈਰਿਸ ਨੇ ਲੁਈਜ਼ਿਆਨਾ ਬਨਾਮ ਕੈਲੇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਇਹ ਫ਼ੈਸਲਾ ਰਾਜਨੀਤੀ ਰਾਹੀਂ ਨਸਲੀ ਭੇਦਭਾਵ ਨੂੰ ਵਧਾਵਾ ਦੇਣ ਵਰਗਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਫ਼ਰੀਕੀ-ਅਮਰੀਕੀ ਭਾਈਚਾਰੇ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਣਾ ਲੋਕਤੰਤਰ ਲਈ ਬਹੁਤ ਮਹੱਤਵਪੂਰਨ ਹੈ।

 

ਅਮਰੀਕੀ ਰਾਜਨੀਤੀ ਵਿੱਚ ਕਮਲਾ ਹੈਰਿਸ ਦੀ ਭੂਮਿਕਾ ਨੂੰ ਲੈ ਕੇ ਚਰਚਾ ਲਗਾਤਾਰ ਜਾਰੀ ਹੈ। ਡੈਮੋਕ੍ਰੈਟਿਕ ਪਾਰਟੀ ਦੇ ਅੰਦਰ 2028 ਦੀ ਰਾਸ਼ਟਰਪਤੀ ਚੋਣ ਲਈ ਸੰਭਾਵੀ ਉਮੀਦਵਾਰਾਂ ਵਿੱਚ ਉਨ੍ਹਾਂ ਦਾ ਨਾਮ ਪ੍ਰਮੁੱਖ ਤੌਰ ’ਤੇ ਲਿਆ ਜਾ ਰਿਹਾ ਹੈ।

 

ਇਸ ਸਾਲ ਦੇ ਸ਼ੁਰੂ ਵਿੱਚ ਕਮਲਾ ਹੈਰਿਸ ਨੇ ਸੰਕੇਤ ਦਿੱਤਾ ਸੀ ਕਿ ਉਹ ਭਵਿੱਖ ਵਿੱਚ ਵ੍ਹਾਈਟ ਹਾਊਸ ਲਈ ਮੁੜ ਦਾਅਵੇਦਾਰੀ ਕਰਨ ਬਾਰੇ ਵਿਚਾਰ ਕਰ ਰਹੀਆਂ ਹਨ। ਹਾਲਾਂਕਿ ਉਨ੍ਹਾਂ ਕੈਲੀਫ਼ੋਰਨੀਆ ਦੇ ਗਵਰਨਰ ਅਹੁਦੇ ਲਈ ਚੋਣ ਲੜਨ ਦੀ ਸੰਭਾਵਨਾ ਨੂੰ ਖ਼ਾਰਜ ਕਰ ਦਿੱਤਾ ਸੀ, ਜਿਸ ਨੂੰ ਕਈ ਸਿਆਸੀ ਵਿਸ਼ਲੇਸ਼ਕਾਂ ਨੇ 2028 ਦੀ ਰਾਸ਼ਟਰਪਤੀ ਦੌੜ ਲਈ ਰਸਤਾ ਖੁੱਲ੍ਹਾ ਰੱਖਣ ਵਜੋਂ ਦੇਖਿਆ।

 

ਇਹ ਇਸ ਸਾਲ ਕਮਲਾ ਹੈਰਿਸ ਦਾ ਲੁਈਜ਼ਿਆਨਾ ਦਾ ਦੂਜਾ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਉਹ ਜਨਵਰੀ ਵਿੱਚ ਆਪਣੀ ਕਿਤਾਬ ਦੇ ਪ੍ਰਚਾਰ ਦੌਰੇ ਤਹਿਤ ਨਿਊ ਔਰਲੀਨਜ਼ ਗਈਆਂ ਸਨ ਅਤੇ ਸ਼ਹਿਰ ਦੀ ਮੇਅਰ ਹੇਲੇਨਾ ਮੋਰੇਨੋ ਦੇ ਸਹੁੰ-ਚੁੱਕ ਸਮਾਗਮ ਵਿੱਚ ਵੀ ਸ਼ਾਮਲ ਹੋਈਆਂ ਸਨ।

 

Comments

Related