ਪ੍ਰਮਿਲਾ ਜੈਪਾਲ / X/ @RepJayapal
ਅਮਰੀਕੀ ਕਾਂਗਰਸ ਮੈਂਬਰ ਪ੍ਰਮੀਲਾ ਜੈਪਾਲ ਨੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਤਾਜ਼ੇ ਫਲ ਅਤੇ ਸਬਜ਼ੀਆਂ ਖਰੀਦਣਾ ਸੌਖਾ ਬਣਾਉਣ ਦੇ ਉਦੇਸ਼ ਨਾਲ 'ਫਰੈਸ਼ ਬਕਸ ਫਾਰ ਫਰੈਸ਼ ਪ੍ਰੋਡਿਊਸ ਐਕਟ' ਨਾਮਕ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਤਹਿਤ ਅਮਰੀਕੀ ਖੇਤੀਬਾੜੀ ਵਿਭਾਗ (ਯੂਐੱਸਡੀਏ) ਰਾਹੀਂ ਸੀਏਟਲ ਦੇ 'ਫਰੈਸ਼ ਬਕਸ' ਪ੍ਰੋਗਰਾਮ ਦੀ ਤਰਜ਼ 'ਤੇ ਇੱਕ ਸੰਘੀ ਪਾਇਲਟ ਯੋਜਨਾ ਸ਼ੁਰੂ ਕਰਨ ਦਾ ਪ੍ਰਸਤਾਵ ਹੈ।
ਪ੍ਰਸਤਾਵ ਅਨੁਸਾਰ, ਆਪਣੇ ਖੇਤਰ ਦੀ ਔਸਤ ਆਮਦਨ ਦੇ 80 ਫ਼ੀਸਦੀ ਜਾਂ ਇਸ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਹਰ ਮਹੀਨੇ 60 ਡਾਲਰ ਦਿੱਤੇ ਜਾਣਗੇ, ਤਾਂ ਜੋ ਉਹ ਤਾਜ਼ੇ ਫਲ ਅਤੇ ਸਬਜ਼ੀਆਂ ਖਰੀਦ ਸਕਣ।
ਪ੍ਰਮੀਲਾ ਜੈਪਾਲ ਨੇ ਕਿਹਾ ਕਿ ਮਹਿੰਗਾਈ ਕਾਰਨ ਪਰਿਵਾਰਾਂ ਲਈ ਰੋਜ਼ਾਨਾ ਦਾ ਖਾਣਾ ਜੁਟਾਉਣਾ ਮੁਸ਼ਕਲ ਹੋ ਰਿਹਾ ਹੈ, ਇਸ ਲਈ ਕਾਂਗਰਸ ਨੂੰ ਲੋਕਾਂ ਦਾ ਖਰਚ ਘਟਾਉਣ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਰਿਪਬਲਿਕਨ ਪਾਰਟੀ ਖੁਰਾਕ ਸਹਾਇਤਾ ਵਿੱਚ ਕਟੌਤੀ ਕਰ ਰਹੀ ਹੈ, ਜਦਕਿ ਸੀਏਟਲ ਦਾ 'ਫਰੈਸ਼ ਬਕਸ' ਪ੍ਰੋਗਰਾਮ ਲੋਕਾਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾ ਕੇ ਭੁੱਖ ਘਟਾਉਣ ਵਿੱਚ ਸਫ਼ਲ ਰਿਹਾ ਹੈ।
ਜੈਪਾਲ ਦੇ ਦਫ਼ਤਰ ਅਨੁਸਾਰ, ਇਸ ਪ੍ਰੋਗਰਾਮ ਨਾਲ ਭਾਗੀਦਾਰਾਂ ਵਿੱਚ ਖੁਰਾਕ ਸੁਰੱਖਿਆ 31 ਫ਼ੀਸਦੀ ਵਧੀ ਹੈ। ਨਾਲ ਹੀ ਲੋਕਾਂ ਵੱਲੋਂ ਰੋਜ਼ਾਨਾ ਘੱਟੋ-ਘੱਟ ਤਿੰਨ ਵਾਰ ਫਲ ਅਤੇ ਸਬਜ਼ੀਆਂ ਖਾਣ ਦੀ ਆਦਤ ਵਿੱਚ ਵੀ 37 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਸ ਬਿੱਲ ਨੂੰ ਖੁਰਾਕ ਸੁਰੱਖਿਆ ਨਾਲ ਜੁੜੀਆਂ ਸੰਸਥਾਵਾਂ, ਭਾਈਚਾਰਕ ਜਥੇਬੰਦੀਆਂ ਅਤੇ ਤਾਜ਼ੇ ਫਲ-ਸਬਜ਼ੀਆਂ ਦੇ ਉਦਯੋਗ ਦਾ ਸਮਰਥਨ ਮਿਲਿਆ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਇਹ ਯੋਜਨਾ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਪੌਸ਼ਟਿਕ ਭੋਜਨ ਉਪਲਬਧ ਕਰਵਾਉਣ ਦੇ ਨਾਲ-ਨਾਲ ਸਥਾਨਕ ਕਿਸਾਨਾਂ, ਰਿਟੇਲ ਕਾਰੋਬਾਰਾਂ ਅਤੇ ਖੁਰਾਕ ਪ੍ਰਣਾਲੀ ਨੂੰ ਵੀ ਮਜ਼ਬੂਤ ਕਰੇਗੀ।
ਇਸ ਬਿੱਲ ਨੂੰ ਕਈ ਹੋਰ ਡੈਮੋਕ੍ਰੈਟਿਕ ਕਾਂਗਰਸ ਮੈਂਬਰਾਂ ਨੇ ਸਹਿ-ਪ੍ਰਾਯੋਜਿਤ ਕੀਤਾ ਹੈ। ਇਸ ਤੋਂ ਇਲਾਵਾ ਦੋ ਦਰਜਨ ਤੋਂ ਵੱਧ ਸੰਸਥਾਵਾਂ ਨੇ ਵੀ ਇਸ ਦਾ ਸਮਰਥਨ ਕੀਤਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login