ADVERTISEMENT

ADVERTISEMENT

ਭਾਰਤ ਦਾ ਦਾਅਵਾ: ਓਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਨੇ ਸੀਜ਼ਫ਼ਾਇਰ ਲਈ ਕੀਤੀਆਂ "ਮਿੰਨਤਾਂ"

ਗਹਿਲੋਤ ਨੇ ਟਕਰਾਅ ਦੌਰਾਨ ਸੱਤ ਭਾਰਤੀ ਜਹਾਜ਼ ਡੇਗਣ ਬਾਰੇ ਸ਼ਹਿਬਾਜ਼ ਸ਼ਰੀਫ਼ ਦੇ ਦਾਅਵੇ ਨੂੰ “ਬੇਤੁਕਾ” ਕਰਾਰ ਦਿੱਤਾ

ਭਾਰਤ ਦੇ ਸਥਾਈ ਮਿਸ਼ਨ ਦੀ ਫਰਸਟ ਸਕ੍ਰੇਟਰੀ ਪੇਟਲ ਗਹਿਲੋਤ / Video screengrab.

26 ਸਤੰਬਰ ਨੂੰ, ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ (UNGA) ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀਆਂ ਟਿੱਪਣੀਆਂ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ। ਭਾਰਤ ਨੇ ਇਸਲਾਮਾਬਾਦ 'ਤੇ ਅੱਤਵਾਦ ਨੂੰ ਵਡਿਆਉਣ ਅਤੇ ਦੋਵਾਂ ਦੇਸ਼ਾਂ ਵਿਚਕਾਰ ਹਾਲ ਹੀ ਦੇ ਟਕਰਾਅ ਬਾਰੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ।

ਭਾਰਤ ਦੇ ਸਥਾਈ ਮਿਸ਼ਨ ਦੀ ਸਕੱਤਰ ਗਹਿਲੋਤ ਨੇ "ਰਾਈਟ ਆਫ਼ ਰਿਪਲਾਈ" ਦੇ ਅਧਿਕਾਰ ਦੀ ਵਰਤੋਂ ਕਰਦਿਆਂ, ਮਈ ਦੇ ਟਕਰਾਅ ਦੌਰਾਨ ਸੱਤ ਭਾਰਤੀ ਜਹਾਜ਼ਾਂ ਨੂੰ ਡੇਗਣ ਦੇ ਸ਼ਰੀਫ਼ ਦੇ ਦਾਅਵੇ ਨੂੰ “ਬੇਤੁਕਾ ਨਾਟਕ” ਦੱਸਦਿਆਂ ਖਾਰਜ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਫੌਜ ਨੇ 9 ਮਈ ਤੱਕ ਹੋਰ ਹਮਲਿਆਂ ਦੀ ਧਮਕੀ ਦੇਣ ਤੋਂ ਬਾਅਦ, ਅਗਲੇ ਹੀ ਦਿਨ ਆਪਣੇ ਏਅਰਬੇਸਾਂ ਨੂੰ ਭਾਰੀ ਨੁਕਸਾਨ ਪਹੁੰਚਣ ‘ਤੇ ਭਾਰਤ ਨੂੰ ਸਿੱਧੇ ਤੌਰ 'ਤੇ ਲੜਾਈ ਬੰਦ ਕਰਨ ਦੀ ਬੇਨਤੀ ਕੀਤੀ ਸੀ।

ਗਹਿਲੋਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਦੱਸਿਆ, "10 ਮਈ ਨੂੰ, ਉਨ੍ਹਾਂ ਦੀ ਫੌਜ ਨੇ ਲੜਾਈ ਬੰਦ ਕਰਨ ਲਈ ਸਿੱਧੇ ਤੌਰ 'ਤੇ ਸਾਡੇ ਕੋਲ ਬੇਨਤੀ ਕੀਤੀ।" ਉਨ੍ਹਾਂ ਨੇ ਕਿਹਾ ਕਿ ਕਈ ਏਅਰਬੇਸਾਂ 'ਤੇ ਤਬਾਹ ਹੋਏ ਰਨਵੇ ਅਤੇ ਸੜੇ ਹੋਏ ਹੈਂਗਰਾਂ ਦੀਆਂ ਤਸਵੀਰਾਂ ਜਨਤਕ ਡੋਮੇਨ ਵਿੱਚ ਹਨ। "ਜੇਕਰ ਤਬਾਹ ਹੋਏ ਰਨਵੇ ਅਤੇ ਸੜੇ ਹੋਏ ਹੈਂਗਰ ਜਿੱਤ ਵਰਗੇ ਲੱਗਦੇ ਹਨ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ, ਤਾਂ ਪਾਕਿਸਤਾਨ ਇਸ ਦਾ ਆਨੰਦ ਮਾਣੇ।"

ਇਸਲਾਮਾਬਾਦ ਦੀਆਂ ਕਾਰਵਾਈਆਂ ਨੂੰ ਉਜਾਗਰ ਕਰਦੇ ਹੋਏ, ਗਹਿਲੋਤ ਨੇ ਯਾਦ ਦਿਵਾਇਆ ਕਿ ਅਪ੍ਰੈਲ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ, ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿੱਚ ਸੈਲਾਨੀਆਂ ਦੀ ਹੱਤਿਆ ਲਈ 'ਦਿ ਰੇਸਿਸਟੈਂਸ ਫਰੰਟ' ਨੂੰ ਜਵਾਬਦੇਹ ਠਹਿਰਾਉਣ ਦੇ ਯਤਨਾਂ ਨੂੰ ਰੋਕਿਆ ਸੀ। ਉਨ੍ਹਾਂ ਨੇ ਅੱਗੇ ਅਲ-ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਨੂੰ ਪਨਾਹ ਦੇਣ ਅਤੇ ਹਾਲ ਹੀ ਵਿੱਚ ਪਾਕਿਸਤਾਨੀ ਮੰਤਰੀਆਂ ਦੁਆਰਾ ਅੱਤਵਾਦੀ ਕੈਂਪ ਚਲਾਉਣ ਦੀ ਗੱਲ ਮੰਨਣ ਦਾ ਵੀ ਜ਼ਿਕਰ ਕੀਤਾ।

ਉਹਨਾਂ ਕਿਹਾ, “ਇੱਕ ਤਸਵੀਰ ਹਜ਼ਾਰ ਸ਼ਬਦਾਂ ਦੇ ਬਰਾਬਰ ਹੁੰਦੀ ਹੈ ਅਤੇ ਅਸੀਂ ਬਹੁਤ ਸਾਰੀਆਂ ਤਸਵੀਰਾਂ ਵੇਖੀਆਂ, ਜਿਨ੍ਹਾਂ ਵਿੱਚ ਭਾਰਤੀ ਫੌਜਾਂ ਵੱਲੋਂ ਓਪਰੇਸ਼ਨ ਸਿੰਦੂਰ ਦੌਰਾਨ ਬਹਾਵਲਪੁਰ ਅਤੇ ਮੁਰੀਦਕੇ ਦੇ ਅੱਤਵਾਦੀ ਠਿਕਾਣਿਆਂ ਵਿੱਚ ਮਾਰੇ ਗਏ ਅੱਤਵਾਦੀ ਸ਼ਾਮਲ ਸਨ।”

ਉਨ੍ਹਾਂ ਨੇ ਪੁੱਛਿਆ ਕਿ ਜਦੋਂ ਪਾਕਿਸਤਾਨੀ ਅਧਿਕਾਰੀ ਅਜਿਹੇ ਲੋਕਾਂ ਦਾ ਖੁੱਲ੍ਹੇਆਮ ਗੁਣਗਾਨ ਕਰਦੇ ਹਨ ਤਾਂ ਉਸਦੀ ਝੁਕਾਅ-ਪ੍ਰਵਿਰਤੀ (proclivities) ਕੀ ਦਰਸਾਉਂਦੀ ਹੈ।

ਭਾਰਤ ਨੇ ਦੁਹਰਾਇਆ ਕਿ ਦੋਵਾਂ ਦੇਸ਼ਾਂ ਵਿਚਕਾਰ ਸਾਰੇ ਮਾਮਲੇ ਦੋ-ਪੱਖੀ ਢੰਗ ਨਾਲ ਹੀ ਸੁਲਝਾਏ ਜਾਣੇ ਚਾਹੀਦੇ ਹਨ ਅਤੇ “ਕਿਸੇ ਤੀਜੇ ਪੱਖ ਲਈ ਕੋਈ ਜਗ੍ਹਾ ਨਹੀਂ” ਹੈ। ਗਹਿਲੋਤ ਨੇ ਕਿਹਾ ਕਿ ਨਵੀਂ ਦਿੱਲੀ “ਅੱਤਵਾਦੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ” ਦੋਵਾਂ ਨੂੰ ਜਵਾਬਦੇਹ ਬਣਾਉਂਦੀ ਰਹੇਗੀ ਅਤੇ ਕਦੇ ਵੀ “ਪ੍ਰਮਾਣੂ ਧਮਕੀ ਅੱਗੇ ਨਹੀਂ ਝੁਕੇਗੀ।”

ਸ਼ਰੀਫ਼ ਦੇ ਇਸ ਦਾਅਵੇ 'ਤੇ ਕਿ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ, ਗਤਿਲੋਤ ਨੇ ਕਿਹਾ ਕਿ “ਰਾਹ ਸਪਸ਼ਟ ਹੈ”: ਇਸਲਾਮਾਬਾਦ ਨੂੰ ਅੱਤਵਾਦੀ ਢਾਂਚਾ ਬੰਦ ਕਰਨਾ ਚਾਹੀਦਾ ਹੈ ਅਤੇ ਉਹਨਾਂ ਵਿਅਕਤੀਆਂ ਨੂੰ ਹਵਾਲੇ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਭਾਰਤ ਲੱਭ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ “ਵਿਅੰਗਾਤਮਕ” ਹੈ ਕਿ ਇੱਕ ਅਜਿਹਾ ਦੇਸ਼ ਜੋ “ਨਫ਼ਰਤ, ਕੱਟੜਤਾ ਅਤੇ ਅਸਹਿਣਸ਼ੀਲਤਾ ਵਿੱਚ ਡੁੱਬਿਆ ਹੋਇਆ ਹੈ” ਸੰਯੁਕਤ ਰਾਸ਼ਟਰ ਨੂੰ ਧਰਮ ਦੇ ਮਸਲਿਆਂ 'ਤੇ ਸਿੱਖਿਆ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਬਾਅਦ ਵਿੱਚ ਪਾਕਿਸਤਾਨੀ ਡੇਲੀਗੇਸ਼ਨ ਨੇ ਭਾਰਤ ਦੀਆਂ ਟਿੱਪਣੀਆਂ ਦਾ ਆਪਣੇ ਤਰੀਕੇ ਨਾਲ ਜਵਾਬ ਦਿੱਤਾ। 

Comments

Related