ADVERTISEMENT

ADVERTISEMENT

ਹਿਲੇਰੀ ਕਲਿੰਟਨ ਦੀ ਕਾਂਗਰਸ ਸਾਹਮਣੇ ਪੇਸ਼ੀ: "ਮੈਂ ਐਪਸਟੀਨ ਨੂੰ ਕਦੇ ਨਹੀਂ ਮਿਲੀ"

ਜੈਫਰੀ ਐਪਸਟੀਨ ਇੱਕ ਅਮੀਰ ਫਾਈਨਾਂਸਰ ਸੀ ਜਿਸ 'ਤੇ ਨਾਬਾਲਗਾਂ ਦੀ ਜਿਨਸੀ ਤਸਕਰੀ ਦੇ ਦੋਸ਼ ਸਨ

ਹਿਲੇਰੀ ਕਲਿੰਟਨ / X/@HillaryClinton

ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇੱਕ ਬੰਦ ਕਮਰਾ ਸੁਣਵਾਈ ਦੌਰਾਨ ਸੰਸਦ ਮੈਂਬਰਾਂ ਨੂੰ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਜੈਫਰੀ ਐਪਸਟੀਨ ਦੇ ਗੁਨਾਹਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਉਹ ਕਦੇ ਉਸ ਨੂੰ ਮਿਲੇ ਹਨ।

ਹਿਲੇਰੀ ਕਲਿੰਟਨ ਨੇ ਲਿਖਤੀ ਬਿਆਨ ਵਿੱਚ ਕਿਹਾ, "ਮੈਨੂੰ ਉਨ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੈਂ ਕਦੇ ਐਪਸਟੀਨ ਦੇ ਜਹਾਜ਼ ਵਿੱਚ ਸਫਰ ਨਹੀਂ ਕੀਤਾ ਅਤੇ ਨਾ ਹੀ ਉਸਦੇ ਕਿਸੇ ਟਾਪੂ, ਘਰ ਜਾਂ ਦਫ਼ਤਰ ਵਿੱਚ ਗਈ ਹਾਂ।" ਉਨ੍ਹਾਂ ਨੇ ਇਸ ਜਾਂਚ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਕਮੇਟੀ ਨੂੰ ਪਤਾ ਹੈ ਕਿ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ, ਫਿਰ ਵੀ ਮੈਨੂੰ ਬੁਲਾਇਆ ਗਿਆ ਹੈ ਤਾਂ ਜੋ ਰਾਸ਼ਟਰਪਤੀ ਟਰੰਪ ਦੇ ਕੰਮਾਂ ਤੋਂ ਧਿਆਨ ਭਟਕਾਇਆ ਜਾ ਸਕੇ। ਹਿਲੇਰੀ ਅਨੁਸਾਰ ਇਹ ਜਾਂਚ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਨਹੀਂ, ਸਗੋਂ ਇੱਕ ਖਾਸ ਸਿਆਸੀ ਪਾਰਟੀ ਅਤੇ ਅਧਿਕਾਰੀ (ਟਰੰਪ) ਨੂੰ ਬਚਾਉਣ ਲਈ ਤਿਆਰ ਕੀਤੀ ਗਈ ਹੈ।

ਕਮੇਟੀ ਦੇ ਚੇਅਰਮੈਨ ਜੇਮਸ ਕਾਮਰ ਨੇ ਜਾਂਚ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਕੋਈ 'ਸਿਆਸੀ ਸਾਜ਼ਿਸ਼' ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਹਿਲੇਰੀ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹਨ ਅਤੇ ਹੁਣ ਸ਼ੁੱਕਰਵਾਰ ਨੂੰ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਤੋਂ ਪੁੱਛਗਿੱਛ ਕੀਤੀ ਜਾਵੇਗੀ। ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਇਸ ਕਾਰਵਾਈ ਨੂੰ "ਕਲਾਊਨ ਸ਼ੋਅ" (ਮਜ਼ਾਕ) ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਿਲੇਰੀ ਕੋਲ ਕਿਸੇ ਵੀ ਗਲਤ ਕੰਮ ਦੀ ਕੋਈ ਜਾਣਕਾਰੀ ਨਹੀਂ ਹੈ।

ਜੈਫਰੀ ਐਪਸਟੀਨ ਇੱਕ ਅਮੀਰ ਫਾਈਨਾਂਸਰ ਸੀ ਜਿਸ 'ਤੇ ਨਾਬਾਲਗਾਂ ਦੀ ਜਿਨਸੀ ਤਸਕਰੀ ਦੇ ਦੋਸ਼ ਸਨ। ਉਸਦੀ 2019 ਵਿੱਚ ਜੇਲ੍ਹ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਨੇ ਕਈ ਉੱਚ-ਪ੍ਰੋਫਾਈਲ ਹਸਤੀਆਂ ਨੂੰ ਵਿਵਾਦਾਂ ਵਿੱਚ ਘੇਰਿਆ ਹੋਇਆ ਹੈ। 

ਸੈਨੇਟ ਦੇ ਡੈਮੋਕ੍ਰੇਟਸ ਨੇ ਹੁਣ ਨਿਆਂ ਵਿਭਾਗ (DOJ) ਦੇ ਰਿਕਾਰਡਾਂ ਦੀ ਜਾਂਚ ਕਰਨ ਅਤੇ ਇਸ ਮਾਮਲੇ ਵਿੱਚ ਕਥਿਤ 'ਕਵਰ-ਅੱਪ' (ਸੱਚ ਲੁਕਾਉਣ) ਲਈ ਜਵਾਬਦੇਹੀ ਤੈਅ ਕਰਨ ਦੀ ਗੱਲ ਕਹੀ ਹੈ।

Comments

Related