ADVERTISEMENT

ADVERTISEMENT

ਪ੍ਰਭਾਸ ਦੀ ਹੌਰਰ-ਕਾਮੇਡੀ 'ਦਿ ਰਾਜਾ ਸਾਬ' ਦਾ ਟੀਜ਼ਰ ਰਿਲੀਜ਼, ਨਵੇਂ ਅੰਦਾਜ਼ 'ਚ ਦਿਖੇ ਸੁਪਰਸਟਾਰ

ਟੀਜ਼ਰ ਵਿੱਚ ਪ੍ਰਭਾਸ ਨੂੰ ਇੱਕ ਮਜ਼ੇਦਾਰ ਅਵਤਾਰ ਵਿੱਚ ਦਿਖਾਇਆ ਗਿਆ ਹੈ। ਇਹ ਭੂਮਿਕਾ ਉਨ੍ਹਾਂ ਦੁਆਰਾ ਹੁਣ ਤੱਕ ਨਿਭਾਏ ਗਏ ਗੰਭੀਰ ਐਕਸ਼ਨ ਭੂਮਿਕਾਵਾਂ ਤੋਂ ਬਿਲਕੁਲ ਵੱਖਰੀ ਹੈ।

ਦੱਖਣ ਦੇ ਸੁਪਰਸਟਾਰ ਪ੍ਰਭਾਸ ਇੱਕ ਵਾਰ ਫਿਰ ਤੋਂ ਵਾਪਸੀ ਕਰ ਰਹੇ ਹਨ, ਇਸ ਵਾਰ ਇੱਕ ਨਵੇਂ ਅਤੇ ਹਲਕੇ-ਫੁਲਕੇ ਅੰਦਾਜ਼ ਵਿੱਚ ਉਹ ਇਹ ਵਾਪਸੀ ਕਰ ਰਹੇ ਹਨ। ਉਨ੍ਹਾਂ ਦੀ ਆਉਣ ਵਾਲੀ ਡਰਾਉਣੀ-ਕਾਮੇਡੀ ਫਿਲਮ 'ਦਿ ਰਾਜਾ ਸਾਬ' ਦਾ ਟੀਜ਼ਰ 16 ਜੂਨ 2025 ਨੂੰ ਰਿਲੀਜ਼ ਹੋਇਆ ਸੀ। ਇਹ ਫਿਲਮ 5 ਦਸੰਬਰ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

 

ਇਸ ਟੀਜ਼ਰ ਵਿੱਚ ਭੂਤਾਂ, ਰਹੱਸ ਅਤੇ ਕਾਮੇਡੀ ਦਾ ਸ਼ਾਨਦਾਰ ਮਿਸ਼ਰਣ ਦਿਖਾਇਆ ਗਿਆ ਹੈ। ਇਹ ਫਿਲਮ ਮਾਰੂਤੀ ਦੁਆਰਾ ਨਿਰਦੇਸ਼ਤ ਹੈ, ਅਤੇ ਕਹਾਣੀ ਇੱਕ ਪੁਰਾਣੇ ਭੂਤਰੇ ਮਹਿਲ ਦੇ ਆਲੇ-ਦੁਆਲੇ ਘੁੰਮਦੀ ਹੈ ਜਿਸ ਵਿੱਚ ਡਰ ਅਤੇ ਮਜ਼ੇ ਦੋਵਾਂ ਦਾ ਅਹਿਸਾਸ ਹੈ।

 

ਟੀਜ਼ਰ ਵਿੱਚ ਪ੍ਰਭਾਸ ਨੂੰ ਇੱਕ ਮਜ਼ੇਦਾਰ ਅਵਤਾਰ ਵਿੱਚ ਦਿਖਾਇਆ ਗਿਆ ਹੈ। ਇਹ ਭੂਮਿਕਾ ਉਨ੍ਹਾਂ ਦੁਆਰਾ ਹੁਣ ਤੱਕ ਨਿਭਾਏ ਗਏ ਗੰਭੀਰ ਐਕਸ਼ਨ ਭੂਮਿਕਾਵਾਂ ਤੋਂ ਬਿਲਕੁਲ ਵੱਖਰੀ ਹੈ।

 

ਇਸ ਫਿਲਮ ਵਿੱਚ ਮਾਲਵਿਕਾ ਮੋਹਨਨ, ਨਿਧੀ ਅਗਰਵਾਲ ਅਤੇ ਰਿਧੀ ਕੁਮਾਰ ਮੁੱਖ ਭੂਮਿਕਾਵਾਂ ਵਿੱਚ ਹਨ। ਟੀਜ਼ਰ ਵਿੱਚ ਉਨ੍ਹਾਂ ਦੀਆਂ ਝਲਕੀਆਂ ਦਿਖਾਈਆਂ ਗਈਆਂ ਹਨ ਜੋ ਰੋਮਾਂਸ ਅਤੇ ਰਹੱਸਮਈ ਘਟਨਾਵਾਂ ਵੱਲ ਇਸ਼ਾਰਾ ਕਰਦੀਆਂ ਹਨ। ਇਸ ਦੇ ਨਾਲ ਹੀ, ਸੰਜੇ ਦੱਤ ਵੀ ਇੱਕ ਛੋਟੀ ਪਰ ਮਹੱਤਵਪੂਰਨ ਭੂਮਿਕਾ ਵੀ ਇਸ ਵਿੱਚ ਦਿਖਾਈ ਗਈ ਹੈ।

 

ਫਿਲਮ ਦਾ ਭੂਤਰੇ ਮਹਿਲ ਸੈੱਟ ਲਗਭਗ 41,000 ਵਰਗ ਫੁੱਟ ਵਿੱਚ ਬਣਾਇਆ ਗਿਆ ਹੈ, ਜਿਸ ਨੂੰ ਪੂਰੀ ਤਰ੍ਹਾਂ ਅਸਲੀ ਅਤੇ ਡਰਾਉਣਾ ਦਿਖਣ ਲਈ ਬਣਾਇਆ ਗਿਆ ਹੈ।

 

'ਦਿ ਰਾਜਾ ਸਾਬ' ਤੇਲਗੂ ਦੇ ਨਾਲ-ਨਾਲ ਤਾਮਿਲ, ਮਲਿਆਲਮ, ਕੰਨੜ ਅਤੇ ਹਿੰਦੀ ਵਿੱਚ ਵੀ ਰਿਲੀਜ਼ ਹੋਵੇਗੀ। ਪਹਿਲਾਂ ਇਹ ਫਿਲਮ ਅਪ੍ਰੈਲ ਵਿੱਚ ਰਿਲੀਜ਼ ਹੋਣੀ ਸੀ, ਪਰ ਹੁਣ ਦੇਰੀ ਤੋਂ ਬਾਅਦ, ਇਸਦੀ ਉਡੀਕ ਹੋਰ ਵੱਧ ਗਈ ਹੈ।

Comments

Related