ADVERTISEMENT

ADVERTISEMENT

ਦਿਲਜੀਤ ਦੁਸਾਂਝ ਨੇ ਮੈਨੇਜਰ ਸੋਨਾਲੀ ਸਿੰਘ ਨੂੰ ਨੌਕਰੀ ਤੋਂ ਕੱਢਿਆ

ਸੋਨਾਲੀ ਦਿਲਜੀਤ ਦੇ ਨਾਲ ਨਹੀਂ ਦਿਖਾਈ ਦੇ ਰਹੀ

ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਸਦਾ ਹੀ ਚਰਚਾ ‘ਚ ਰਹਿੰਦੀ ਹੈ। ਬਹੁਤੇ ਲੋਕ ਦਿਲਜੀਤ ਦੀ ਕਾਮਯਾਬੀ ਪਿੱਛੇ ਸੋਨਾਲੀ ਦੀ ਮੁੱਖ ਭੂਮਿਕਾ ਦਾ ਜ਼ਿਕਰ ਅਕਸਰ ਕਰਦੇ ਰਹਿੰਦੇ ਹਨ। ਪਰ ਹੁਣ ਖਬਰਾਂ ਆ ਰਹੀਆ ਹਨ ਕਿ ਉਸਨੇ ਆਪਣੀ ਮੈਨੇਜਰ ਸੋਨਾਲੀ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਸੋਨਾਲੀ ਦਿਲਜੀਤ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਹੀ ਸੀ।

ਹੁਣ ਸੋਨਾਲੀ ਦਿਲਜੀਤ ਦੇ ਨਾਲ ਨਹੀਂ ਦਿਖਾਈ ਦੇ ਰਹੀ। ਸੋਨਾਲੀ ਦਿਲਜੀਤ ਨੂੰ ਸੋਸ਼ਲ ਮੀਡੀਆ 'ਤੇ ਵੀ ਫਾਲੋ ਨਹੀਂ ਕਰ ਰਹੀ ਹੈ। ਉਸ ਨੂੰ ਮਈ ਵਿੱਚ ਮੇਟ ਗਾਲਾ ਵਿੱਚ ਵੀ ਨਹੀਂ ਦੇਖਿਆ ਗਿਆ ਸੀ, ਜਿੱਥੇ ਉਹ ਆਮ ਤੌਰ 'ਤੇ ਪਰਦੇ ਦੇ ਪਿੱਛੇ ਦੀਆਂ ਤਸਵੀਰਾਂ ਅਤੇ ਸਾਰੀਆਂ ਪੋਸਟਾਂ ਅਧਿਕਾਰਤ ਤੌਰ 'ਤੇ ਆਪਣੇ ਹੈਂਡਲ 'ਤੇ ਪੋਸਟ ਕਰਦੀ ਹੈ, ਪਰ ਸੋਨਾਲੀ ਨੇ ਮੇਟ ਗਾਲਾ ਦੌਰਾਨ ਅਜਿਹਾ ਕੁਝ ਨਹੀਂ ਕੀਤਾ। ਪਿਛਲੇ ਇੱਕ ਮਹੀਨੇ ਤੋਂ ਉਹ ਸੋਸ਼ਲ ਮੀਡੀਆ 'ਤੇ ਸਿਰਫ਼ ਅਧਿਆਤਮਿਕ ਪੋਸਟਾਂ ਅਤੇ ਆਪਣੇ ਪਰਿਵਾਰ ਨਾਲ ਸਬੰਧਤ ਪੋਸਟਾਂ ਹੀ ਪਾ ਰਹੀ ਹੈ।

ਰਿਪੋਰਟਾਂ ਅਨੁਸਾਰ ਗਾਇਕ ਨੇ ਸੋਨਾਲੀ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਸੋਨਾਲੀ ਨੂੰ ਆਖਰੀ ਵਾਰ ਦਿਲਜੀਤ ਨਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਦੇਖਿਆ ਗਿਆ ਸੀ, ਜਦੋਂ ਉਹ ਲਾਸ ਏਂਜਲਸ ਵਿੱਚ ਹਾਲੀਵੁੱਡ ਅਦਾਕਾਰ ਵਿਲ ਸਮਿਥ ਨੂੰ ਮਿਿਲਆ ਸੀ। ਉਦੋਂ ਤੋਂ ਦੋਵੇਂ ਇਕੱਠੇ ਕੰਮ ਨਹੀਂ ਕਰ ਰਹੇ ਹਨ।

Comments

Related