ADVERTISEMENTs

ਵਿਸ਼ਵ ਹਿੰਦੂ ਪ੍ਰੀਸ਼ਦ ਅਮਰੀਕਾ ਤੇ ਕੈਨੇਡਾ ਭਰ 'ਚ ਕੱਢੇਗੀ ਵਿਸ਼ਾਲ ਮੰਦਰ ਯਾਤਰਾ, ਇਸ ਦਿਨ ਸ਼ੁਰੂ ਹੋਵੇਗੀ

ਇਹ ਯਾਤਰਾ ਕ੍ਰਿਸ਼ਨ ਪੱਖ ਪ੍ਰਤੀਪਦਾ ਦੇ ਦਿਨ ਹੋਲੀ ਦੇ ਤਿਉਹਾਰ ਦੇ ਅਗਲੇ ਦਿਨ 25 ਮਾਰਚ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ 1000 ਤੋਂ ਵੱਧ ਮੰਦਰਾਂ ਦੇ ਦਰਸ਼ਨ ਕਰਨ ਦਾ ਪ੍ਰੋਗਰਾਮ ਹੈ।

ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਯਾਤਰਾ ਸਬੰਧੀ ਜਾਰੀ ਕੀਤਾ ਗਿਆ ਪੋਸਟਰ / rammandir2024.org

ਵਿਸ਼ਵ ਹਿੰਦੂ ਪ੍ਰੀਸ਼ਦ ਆਫ ਅਮਰੀਕਾ (ਵੀਐੱਚਪੀਏ) ਅਤੇ ਕੈਨੇਡਾ ਦੀ ਵਿਸ਼ਵ ਹਿੰਦੂ ਪ੍ਰੀਸ਼ਦ ਵਿਸ਼ਾਲ ਮੰਦਰ ਯਾਤਰਾ ਦਾ ਆਯੋਜਨ ਕਰਨ ਜਾ ਰਹੇ ਹਨ। ਇਹ ਯਾਤਰਾ 45 ਦਿਨਾਂ ਤੱਕ ਚੱਲੇਗੀ।

ਇਹ ਯਾਤਰਾ 25 ਮਾਰਚ 2024 ਨੂੰ ਮੈਸੇਚਿਊਸੇਟਸ ਦੇ ਬਿਲੇਰਿਕਾ ਸਥਿਤ ਓਮ ਹਿੰਦੂ ਸੈਂਟਰ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਸਜਾਈ ਗਈ ਵੈਨ 'ਚ ਸ੍ਰੀ ਰਾਮ,ਸੀਤਾਲਕਸ਼ਮਣ ਅਤੇ ਹਨੂੰਮਾਨ ਦੀਆਂ ਝਾਂਕੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਸ ਦੌਰਾਨ ਯਾਤਰਾ ਨੂੰ ਅਮਰੀਕਾ ਅਤੇ ਕੈਨੇਡਾ ਭਰ ਦੇ ਇੱਕ ਹਜ਼ਾਰ ਤੋਂ ਵੱਧ ਮੰਦਰਾਂ ਵਿੱਚ ਲਿਜਾਇਆ ਜਾਵੇਗਾ।

ਯਾਤਰਾ ਦਾ ਮੁੱਖ ਉਦੇਸ਼ 22 ਜਨਵਰੀ ਨੂੰ ਅਯੁੱਧਿਆ ਧਾਮ ਵਿਖੇ ਸ੍ਰੀ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਵਾਲੇ ਵੀਐੱਚਪੀਏ ਦੇ ਨੁਮਾਇੰਦਿਆਂ ਦੁਆਰਾ ਪ੍ਰਾਪਤ ਪ੍ਰਸਾਦ ਅਤੇ ਅਕਸ਼ਤ ਨੂੰ ਨਿੱਜੀ ਤੌਰ 'ਤੇ ਵੰਡਣਾ ਹੈ।

ਇਹ ਯਾਤਰਾ ਕ੍ਰਿਸ਼ਨ ਪੱਖ ਪ੍ਰਤੀਪਦਾ ਦੇ ਦਿਨ ਹੋਲੀ ਦੇ ਤਿਉਹਾਰ ਦੇ ਅਗਲੇ ਦਿਨ 25 ਮਾਰਚ ਤੋਂ ਸ਼ੁਰੂ ਹੋਵੇਗੀ। ਇਹ 23 ਅਪ੍ਰੈਲ2024 ਨੂੰ ਸ੍ਰੀ ਹਨੂੰਮਾਨ ਜਯੰਤੀ ਦੇ ਸ਼ੁਭ ਦਿਨ 'ਤੇ ਸਮਾਪਤ ਹੋਵੇਗੀ। ਯਾਤਰਾ ਬਿਲੇਰਿਕਾ ਤੋਂ ਸ਼ੁਰੂ ਹੋਵੇਗੀ ਅਤੇ ਉੱਥੇ ਹੀ ਸਮਾਪਤ ਹੋਵੇਗੀ। ਇਸ ਦੌਰਾਨ 1000 ਤੋਂ ਵੱਧ ਮੰਦਰਾਂ ਦੇ ਦਰਸ਼ਨ ਕਰਨ ਦਾ ਪ੍ਰੋਗਰਾਮ ਹੈ।

ਅਮਰੀਕਾ ਅਤੇ ਕੈਨੇਡਾ ਦੀ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਵਲੰਟੀਅਰਾਂ ਨੂੰ ਇਸ ਉਪਰਾਲੇ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ। ਵਲੰਟੀਅਰਾਂ ਦੀ ਰਜਿਸਟ੍ਰੇਸ਼ਨ 8 ਫਰਵਰੀ 2024 ਤੋਂ ਸ਼ੁਰੂ ਹੋਵੇਗੀ। ਘੱਟੋ-ਘੱਟ 4 ਦਿਨਾਂ ਲਈ ਸੇਵਾ ਕਰਨ ਲਈ ਵਚਨਬੱਧ ਵਲੰਟੀਅਰਾਂ ਨੂੰ ਰਜਿਸਟਰ ਕੀਤਾ ਜਾਵੇਗਾ। ਰਜਿਸਟ੍ਰੇਸ਼ਨ ਅਤੇ ਯਾਤਰਾ ਸੰਬੰਧੀ ਵਧੇਰੇ ਜਾਣਕਾਰੀ rammandir2024.org 'ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video