ADVERTISEMENTs

ਵਰਜੀਨੀਆ: ਪੰਜਾਬੀ ਨੂੰ ਸਟੋਰ ਤੇ ਹਮਲਾ ਕਰ ਫਾਇਰ ਬੰਬ ਨਾਲ ਮਾਰਣ ਦੀ ਕੋਸ਼ਿਸ਼

ਪੰਜਾਬੀ ਸਿੱਖ ਕੁਲਵਿੰਦਰ ਸਿੰਘ ਫਲੋਰਾ 18 ਸਾਲ ਤੋ ਆਪਣੇ ਪਰਿਵਾਰ ਦੇ ਨਾਲ ਵਰਜੀਨੀਆ ਵਿੱਚ ਰਹਿ ਰਿਹਾ ਹੈ। ਜਿਸਦਾ ਇਲਾਕੇ ਵਿੱਚ ਪੂਰਾ ਰਸੂਖ ਅਤੇ ਸਤਿਕਾਰ ਹੈ

ਕੁਲਵਿੰਦਰ ਸਿੰਘ ਫਲੋਰਾ / Courtesy Photo

ਬੀਤੀਂ ਸ਼ਾਮ ਅਮਰੀਕਾ ਦੇ ਸੂਬੇ ਵਰਜੀਨੀਆ ਦੇ ਫੈਅਰ ਫੈਕਸ ਵਿਖੇ ਸਥਿੱਤ ਸਟੋਰ ਮਾਲਿਕ ਇਕ ਸਿੱਖ ਪੰਜਾਬੀ ਕੁਲਵਿੰਦਰ ਸਿੰਘ ਫਲੋਰਾ ਦੇ ਸਟੋਰ ਤੇ ਇਕ ਫਾਇਰ ਬੰਬ ਦੇ ਨਾਲ ਹਮਲਾ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਹਮਲੇ ‘ਚ ਉਸ ਦੇ ਸਟੋਰ ਨੂੰ ਭਾਰੀ ਨੁਕਸਾਨ ਹੋਇਆ ਹੈ।ਹਮਲਾਵਰ ਨੇ ਫਾਇਰ ਬੰਬ ਦਾ ਸਹਾਰਾ ਲੈ ਕੇ ਸਿੰਘ ਤੇ ਜਾਨ ਲੇਵਾ ਹਮਲਾ ਕੀਤਾ। ਪਰ ਸਿੰਘ ਨੇ ਬੜੀ ਨਿੱਡਰਤਾ ਦੇ ਨਾਲ ਉਸਦਾ ਮੁਕਾਬਲਾ ਕੀਤਾ। ਹਮਲਾਵਰ ਨੂੰ ਪੁਲਿਸ ਨੇ ਗਿਫਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਕ੍ਰਿਸਟੋਫਰ ਟੈਰਲ ਵਜੋਂ ਹੋਈ ਹੈ।


ਜਦੋਂ ਹਮਲਾਵਰ ਵੱਲੋਂ ਬੰਬ ਸੁਟਿਆ ਗਿਆ ਤਾਂ ਕੈਸ਼ ਚੈਕਿੰਗ ਅਤੇ ਵੈਸਟਰਨ ਯੂਨੀਅਨ ਦੇ ਮਾਲਿਕ ਕੁਲਵਿੰਦਰ ਸਿੰਘ ਫਲੋਰਾ ਨੇ ਬੜੀ ਮੂਸਤੈਦੀ ਦੇ ਨਾਲ ਉਸ ਫਾਇਰ ਬੰਬ ਨੂੰ ਆਪਣੇ ਪੈਰਾਂ ਦੇ ਨਾਲ ਕਿੱਕ ਮਾਰੀ ਤਾ ਉਹ ਹਮਲਾਵਰ ‘ਤੇ ਹੀ ਜਾ ਡਿੱਗਾ ਜੋ ਉਹ ਜ਼ਖ਼ਮੀ ਹਾਲਤ ‘ਚ ਉੱਥੋਂ ਭੱਜ ਗਿਆ, ਜਦੋਂ ਸਟੋਰ ਮਾਲਿਕ ਕੁਲਵਿੰਦਰ ਸਿੰਘ ਫਲੋਰਾ ਵੱਲੋ ਪੁਲਿਸ ਨੂੰ ਕਾਲ ਕੀਤੀ ਗਈ ਅਤੇ ਭਾਰੀ ਗਿਣਤੀ ‘ਚ ਪੁਲਿਸ ਅਤੇ ਫਾਇਰ ਬ੍ਰਿਗੈਡ ਦੀ ਪਹੁੰਚਿਆਂ ਗੱਡੀਆਂ ਵੱਲੋ ਇਲਾਕਾ ਸੀਲ ਕੀਤਾ ਗਿਆ।
ਥੋੜੀ ਦੇਰ ਬਾਅਦ ਹੀ ਹੈਲੀਕੈਪਟਰ ਦੀ ਮਦਦ ਦੇ ਨਾਲ ਹਮਲਾਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।ਉਸ ਕੋਲੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬੀ ਸਿੱਖ ਕੁਲਵਿੰਦਰ ਸਿੰਘ ਫਲੋਰਾ 18 ਸਾਲ ਤੋ ਆਪਣੇ ਪਰਿਵਾਰ ਦੇ ਨਾਲ ਵਰਜੀਨੀਆ ਵਿੱਚ ਰਹਿ ਰਿਹਾ ਹੈ। ਜਿਸਦਾ ਇਲਾਕੇ ਵਿੱਚ ਪੂਰਾ ਰਸੂਖ ਅਤੇ ਸਤਿਕਾਰ ਹੈ।ਉਸ ਦੇ ਸਟੋਰ ਨੂੰ ਨੁਕਸਾਨ ਪਹੁੰਚਾਉਣ ਅਤੇ ਉਸ ਨੂੰ ਮਾਰਨ ਦੀ ਸ਼ਾਜਿਸ਼ ਪਿੱਛੇ ਕਿਸ ਦਾ ਹੱਥ ਹੈ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video