ADVERTISEMENT

ADVERTISEMENT

ਪੰਜਾਬੀ ਡਰਾਈਵਰ ਜਸਕੀਰਤ ਸਿੰਘ ਸਿੱਧੂ ਦੀ ਡਿਪੋਰਟੇਸ਼ਨ ‘ਤੇ ਅਸਥਾਈ ਰੋਕ

ਸਿੱਧੂ ਨੇ 2019 ਵਿੱਚ 16 ਮੌਤਾਂ ਅਤੇ 13 ਜ਼ਖ਼ਮੀਆਂ ਦੇ ਮਾਮਲੇ ਵਿੱਚ ਦੋਸ਼ ਕਬੂਲ ਕੀਤਾ ਸੀ

 ਜਸਕੀਰਤ ਸਿੰਘ ਸਿੱਧੂ ਜਸਕੀਰਤ ਸਿੰਘ ਸਿੱਧੂ / Staff Reporter

ਫੈਡਰਲ ਕੋਰਟ ਆਫ ਕੈਨੇਡਾ ਨੇ ਜਸਕੀਰਤ ਸਿੰਘ ਸਿੱਧੂ ਦੀ ਡਿਪੋਰਟੇਸ਼ਨ ‘ਤੇ ਅਸਥਾਈ ਰੋਕ ਲਾ ਦਿੱਤੀ। ਸੋਮਵਾਰ ਸਵੇਰੇ ਭਾਰਤ ਭੇਜਿਆ ਜਾਣਾ ਤੈਅ ਸੀ। ਇਹ ਮਾਮਲਾ ਬੱਸ ਹਾਦਸੇ ਨਾਲ ਜੁੜਿਆ ਹੈ, ਜੋ 6 ਅਪ੍ਰੈਲ 2018 ਨੂੰ ਹੋਇਆ ਸੀ। ਸਿੱਧੂ ਦੇ ਟਰੱਕ ਨੇ ਸਟਾਪ ਸਾਈਨ ਪਾਰ ਕਰਦੇ ਹੋਏ ਸਸਕਾਚੇਵਨ ਦੀ ਜੂਨੀਅਰ ਹਾਕੀ ਟੀਮ ਦੀ ਬੱਸ ਨੂੰ ਟੱਕਰ ਮਾਰੀ ਸੀ, ਜਿਸ ਵਿੱਚ 16 ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖ਼ਮੀ ਹੋਏ ਸਨ।  

ਇਹ ਰਾਹਤ ਉਸ ਵੇਲੇ ਤੱਕ ਹੈ ਜਦੋਂ ਤੱਕ ਇੱਕ ਪੁਰਾਣੇ ਕੇਸ ਦਾ ਫ਼ੈਸਲਾ ਨਹੀਂ ਆ ਜਾਂਦਾ। ਇਸ ਕੇਸ ਵਿੱਚ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ਵਿੱਚ ਸਿੱਧੂ ਦੀ ਡਿਪੋਰਟੇਸ਼ਨ ਟਾਲਣ ਤੋਂ ਇਨਕਾਰ ਕੀਤਾ ਗਿਆ ਸੀ। ਸਿੱਧੂ ਨੇ 2019 ਵਿੱਚ 16 ਮੌਤਾਂ ਅਤੇ 13 ਜ਼ਖ਼ਮੀਆਂ ਦੇ ਮਾਮਲੇ ਵਿੱਚ ਦੋਸ਼ ਕਬੂਲ ਕੀਤਾ ਸੀ। ਉਸੇ ਸਾਲ ਉਨ੍ਹਾਂ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ 2023 ਵਿੱਚ ਪੂਰੀ ਪੈਰੋਲ ਮਿਲ ਗਈ ਸੀ। 

2024 ਵਿੱਚ ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਬੋਰਡ ਆਫ ਕੈਨੇਡਾ ਨੇ ਉਸ ਦਾ ਸਥਾਈ ਨਿਵਾਸ ਰੱਦ ਕਰ ਦਿੱਤਾ ਅਤੇ ਉਸ ਨੂੰ ਦੇਸ਼ ਤੋਂ ਬਾਹਰ ਭੇਜਣ ਦਾ ਹੁਕਮ ਦਿੱਤਾ। ਸਿੱਧੂ ਦੇ ਵਕੀਲਾਂ ਨੇ ਮਾਨਵੀ ਅਤੇ ਕਰੁਣਾਮਈ 'ਆਧਾਰ  ‘ਤੇ ਕੈਨੇਡਾ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਛੋਟੇ ਬੱਚੇ ਹਨ, ਜਿਨ੍ਹਾਂ ‘ਤੇ ਇਸਦਾ ਅਸਰ ਪਵੇਗਾ। ਉਨ੍ਹਾਂ ਦੇ ਪੁੱਤਰ ਨੂੰ ਇੱਕ ਗੰਭੀਰ ਫੇਫੜਿਆਂ ਦੀ ਬਿਮਾਰੀ ਹੈ, ਅਤੇ ਭਾਰਤ ਦੀ ਖ਼ਰਾਬ ਹਵਾ ਉਸ ਲਈ ਖ਼ਤਰਨਾਕ ਹੋ ਸਕਦੀ ਹੈ।

Comments

Related