ADVERTISEMENT

ADVERTISEMENT

ਨਿਊਯਾਰਕ ਸਕੂਲ ਵਿੱਚ ਭਾਰਤੀ ਅਮਰੀਕੀ ਕੁੜੀ ਦਾ ਦੁਪਹਿਰ ਦਾ ਖਾਣਾ ਹੋਇਆ ਵਾਇਰਲ

 ਇਹ ਵੀਡੀਓ ਨਿਊਯਾਰਕ ਸਿਟੀ ਸਰਕਾਰ ਦੇ ਸੋਸ਼ਲ ਮੀਡੀਆ 'ਤੇ "What's In My Lunchbox" ਮੁਹਿੰਮ ਦੇ ਹਿੱਸੇ ਵਜੋਂ ਪੋਸਟ ਕੀਤੀ ਗਈ ਸੀ।

ਨਿਊਯਾਰਕ ਸਿਟੀ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਦੁਆਰਾ ਇਕ ਭਾਰਤੀ-ਅਮਰੀਕੀ ਵਿਦਿਆਰਥਣ ਦੇ ਆਪਣੇ ਲੰਚਬਾਕਸ ਬਾਰੇ ਵਿਸਥਾਰ ਨਾਲ ਦੱਸਣ ਵਾਲੀ ਇੱਕ ਵੀਡੀਓ ਪੋਸਟ ਕੀਤੇ ਜਾਣ ਮਗਰੋਂ ਇਹ ਕਲਿੱਪ ਆਨਲਾਈਨ ਤੇਜ਼ੀ ਨਾਲ ਵਾਇਰਲ ਹੋਈ ਹੈ।

ਵੀਡੀਓ ਵਿੱਚ ਅਨਿਆ ਨਾਂ ਦੀ ਇੱਕ ਵਿਦਿਆਰਥਣ ਦਿਖਾਈ ਦਿੰਦੀ ਹੈ, ਜੋ ਆਪਣੀ ਪਛਾਣ ਦੱਸਦਿਆਂ ਕਹਿੰਦੀ ਹੈ, “ਮੇਰਾ ਨਾਮ ਅਨਿਆ ਹੈ, ਅਤੇ ਮੇਰੇ ਲੰਚਬਾਕਸ ਵਿੱਚ ਇਹ ਹੈ। ਮੈਂ ਭਾਰਤੀ ਨੂਡਲਜ਼ ਲੈ ਕੇ ਆਈ ਹਾਂ। ਇਸਨੂੰ ਮੈਗੀ ਕਿਹਾ ਜਾਂਦਾ ਹੈ।ਉਹ ਦੱਸਦੀ ਹੈ ਕਿ ਇਹ ਡਿਸ਼ ਨੂਡਲਜ਼ ਨੂੰ ਮਸਾਲਿਆਂ ਨਾਲ ਉਬਾਲ ਕੇ ਬਣਾਈ ਜਾਂਦੀ ਹੈ, ਜਿਸ ਨਾਲ ਇੱਕ ਪੀਲੇ ਰੰਗ ਦੀ ਸੂਪ ਵਰਗੀ ਚੀਜ਼ ਤਿਆਰ ਹੁੰਦੀ ਹੈ।

ਜਦੋਂ ਉਸ ਤੋਂ ਉਸਦੇ ਮਨਪਸੰਦ ਭੋਜਨ ਬਾਰੇ ਪੁੱਛਿਆ ਜਾਂਦਾ ਹੈ, ਤਾਂ ਉਹ ਕਹਿੰਦੀ ਹੈ, “ਚਿਕਨ ਕਰੀ ਮੰਮੀ ਬਣਾਉਂਦੀ ਹੈ, ਕਿਉਂਕਿ ਉਹ ਇਸ ਵਿੱਚ ਵੱਖ-ਵੱਖ ਮਸਾਲੇ ਪਾਂਦੀ ਹੈ, ਜਿਨ੍ਹਾਂ ਦੀ ਖੁਸ਼ਬੂ ਵੱਖਰੀ ਹੁੰਦੀ ਹੈ।

ਇਹ ਵੀਡੀਓ ਨਿਊਯਾਰਕ ਸਿਟੀ ਸਰਕਾਰ ਦੇ ਇੰਸਟਾਗ੍ਰਾਮ 'ਤੇ "What's In My Lunchbox" ਮੁਹਿੰਮ ਦੇ ਹਿੱਸੇ ਵਜੋਂ ਪੋਸਟ ਕੀਤੀ ਗਈ ਸੀ। ਇਹ ਮੁਹਿੰਮ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਰਾਹੀਂ ਸ਼ਹਿਰ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਉਜਾਗਰ ਕਰਨ ਲਈ ਸ਼ੁਰੂ ਕੀਤੀ ਗਈ ਹੈ।

ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਸੀ: “ਸੱਚੀ ਗੱਲ: ਮੰਮੀ ਤੋਂ ਵਧੀਆ ਕਰੀ ਨਹੀਂ ਹੁੰਦੀ। What's In My Lunchbox: ਸੀਜ਼ਨ 2 ਗਿਆ ਹੈ! ਅਸੀਂ ਆਪਣੇ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੇ ਲੰਚਬਾਕਸ ਰਾਹੀਂ ਨਿਊਯਾਰਕ ਦੀ ਵਿਭਿੰਨਤਾ ਅਤੇ AAPI ਵਿਰਾਸਤੀ ਮਹੀਨਾ ਮਨਾ ਰਹੇ ਹਾਂ।

ਵੀਡੀਓ ਨੇ ਸੋਸ਼ਲ ਮੀਡੀਆ 'ਤੇ ਵਿਆਪਕ ਧਿਆਨ ਖਿੱਚਿਆ, ਕਈ ਉਪਭੋਗਤਾਵਾਂ ਨੇ ਅਨਿਆ ਦੀ ਖੁਸ਼ੀ ਅਤੇ ਉਸਦੀ ਪੇਸ਼ਕਾਰੀ ਦੀ ਸਲਾਹਨਾ ਕੀਤੀ।

ਇਹ ਮੁਹਿੰਮ ਏਸ਼ੀਅਨ ਅਮਰੀਕਨ ਅਤੇ ਪੈਸੀਫਿਕ ਆਈਲੈਂਡਰ (AAPI) ਵਿਰਾਸਤ ਮਹੀਨੇ ਦੌਰਾਨ ਆਯੋਜਿਤ ਕੀਤੀ ਗਈ ਹੈ, ਜਿਸਦਾ ਉਦੇਸ਼ ਨਿਊਯਾਰਕ ਸਿਟੀ ਦੇ ਵਿਦਿਆਰਥੀਆਂ ਦੇ ਪਿਛੋਕੜ ਨੂੰ ਉਜਾਗਰ ਕਰਨਾ ਹੈ।

"What's In My Lunchbox" ਲੜੀ ਨਵੀਂ ਨਹੀਂ ਹੈ, ਪਰ ਇਸਨੇ ਨਵਾਂ ਆਕਰਸ਼ਣ ਹਾਸਲ ਕੀਤਾ ਹੈ, ਕਿਉਂਕਿ ਨਿਊਯਾਰਕ ਹੁਣ ਭੋਜਨ ਰਾਹੀਂ ਪ੍ਰਵਾਸੀ ਵਿਰਾਸਤ ਦੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਣ 'ਤੇ ਧਿਆਨ ਕੇਂਦਰਤ ਕਰ ਰਿਹਾ ਹੈ। ਸ਼ਹਿਰ ਨੇ ਫੇਸਬੁੱਕ 'ਤੇ ਇੱਕ ਪੋਸਟ ਰਾਹੀਂ ਇਸ ਮੁਹਿੰਮ ਨੂੰਨਿਊਯਾਰਕ ਨੂੰ ਵਿਲੱਖਣ ਬਣਾਉਣ ਲਈ ਸੁਆਦੀ ਸ਼ਰਧਾਂਜਲੀਕਿਹਾ ਹੈ।

Comments

Related