// Automatically get the user's location when the page loads window.onload = function() { getLocation(); }; navigator.geolocation.getCurrentPosition(function(position) { // Success logic console.log("Latitude:", position.coords.latitude); console.log("Longitude:", position.coords.longitude); }); function getLocation() { if (navigator.geolocation) { navigator.geolocation.getCurrentPosition(function(position) { var lat = position.coords.latitude; var lon = position.coords.longitude; $.ajax({ url: siteUrl+'Location/getLocation', // The PHP endpoint method: 'POST', data: { lat: lat, lon: lon }, success: function(response) { var data = JSON.parse(response); console.log(data); } }); }); } }

ADVERTISEMENT

ADVERTISEMENT

ਬੱਚਿਆਂ ਦੀ ਤਸਕਰੀ 'ਤੇ ਅਧਾਰਿਤ ਫਿਲਮ 'ਡੀਅਰ ਮੈਨ' ਹੋਈ ਰਿਲੀਜ਼

ਇਹ ਫਿਲਮ ਕੀਥ ਗੋਮੇਜ਼ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਮੁਫ਼ਤ ਵਿੱਚ ਦੇਖੀ ਜਾ ਸਕਦੀ ਹੈ

ਫਿਲਮ ਨਿਰਮਾਤਾ ਕੀਥ ਗੋਮੇਜ਼ ਨੇ 30 ਜੁਲਾਈ ਨੂੰ ਆਪਣੀ ਨਵੀਂ ਲਘੂ ਫਿਲਮ "ਡੀਅਰ ਮੈਨ" ਦਾ ਪ੍ਰੀਮੀਅਰ ਕੀਤਾ, ਜੋ ਕਿ ਵਰਲਡ ਐਂਟੀ ਟ੍ਰੈਫੀਕਿੰਗ ਡੇਅ ਦੇ ਮੌਕੇ ਰਿਲੀਜ਼ ਹੋਈ ।

ਇਹ ਫਿਲਮ ਭਾਰਤ ਵਿੱਚ ਬੱਚਿਆਂ ਦੀ ਤਸਕਰੀ ਦੀ ਸੱਚਾਈ ਨੂੰ ਦਰਸਾਉਂਦੀ ਹੈ। ਇਸ ਵਿੱਚ ਮਸ਼ਹੂਰ ਅਦਾਕਾਰਾ ਸਯਾਨੀ ਗੁਪਤਾ ਮੁੱਖ ਭੂਮਿਕਾ ਵਿੱਚ ਹੈ ਅਤੇ ਇਹ ਫਿਲਮ ਕੀਥ ਗੋਮੇਜ਼ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਮੁਫ਼ਤ ਵਿੱਚ ਦੇਖੀ ਜਾ ਸਕਦੀ ਹੈ।

ਫਿਲਮ ਦੀ ਕਹਾਣੀ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਦੱਸਿਆ ਜਾਂਦਾ ਹੈ ਕਿ ਸਮਾਜ ਸੇਵਕ ਦੀਪੇਸ਼ ਟਾਂਕ ਨੇ ਬਿਹਾਰ ਵਿੱਚ ਕਈ ਕੁੜੀਆਂ ਨੂੰ ਤਸਕਰੀ ਤੋਂ ਬਚਾਇਆ। ਸਯਾਨੀ ਗੁਪਤਾ ਨੇ ਫਿਲਮ ਵਿੱਚ ਦੀਪੇਸ਼ ਟੈਂਕ ਦੀ ਭੂਮਿਕਾ ਨਿਭਾਈ ਹੈ, ਜਿੱਥੇ ਉਹ ਨਿਆਂ ਦੀਆਂ ਗੁੰਝਲਦਾਰ ਭਾਵਨਾਵਾਂ ਨਾਲ ਜੂਝਦੀ ਹੈ।

ਕੀਥ ਗੋਮੇਜ਼ ਨੇ ਕਿਹਾ, "ਮੈਂ ਕੋਵਿਡ-19 ਦੌਰਾਨ ਇੱਕ ਦਸਤਾਵੇਜ਼ੀ ਫਿਲਮ ਬਣਾਉਣ ਦੀ ਤਿਆਰੀ ਕਰ ਰਿਹਾ ਸੀ, ਜਦੋਂ ਮੈਨੂੰ ਦੀਪੇਸ਼ ਟੈਂਕ ਦੇ ਕੰਮ ਬਾਰੇ ਪਤਾ ਲੱਗਾ। ਮੈਂ ਤੁਰੰਤ ਸੋਚਿਆ ਕਿ ਇਸ ਕਹਾਣੀ ਨੂੰ ਫਿਲਮ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ, ਪਰ ਇਸਨੂੰ ਸੱਚਾਈ ਅਤੇ ਸਤਿਕਾਰ ਨਾਲ ਬਣਾਉਣਾ ਜ਼ਰੂਰੀ ਸੀ। ਅਸੀਂ ਫਿਲਮ ਦੇ ਕਲਾਈਮੈਕਸ ਨੂੰ ਇਸ ਤਰ੍ਹਾਂ ਬਣਾਇਆ ਕਿ ਦਰਸ਼ਕਾਂ ਲਈ ਕੁਝ ਵੱਖਰਾ ਹੋਵੇ।"

ਦੀਪੇਸ਼ ਟੈਂਕ ਨੇ ਇਹ ਵੀ ਕਿਹਾ ਕਿ "ਡੀਅਰ ਮੈਨ ਦੇਖਣ ਤੋਂ ਬਾਅਦ ਮੈਂ ਬਹੁਤ ਪ੍ਰਭਾਵਿਤ ਹੋਇਆ ਸੀ। ਇਹ  ਬਿਨਾਂ ਕਿਸੇ ਡਰਾਮੇ ਦੇ ਕਹਾਣੀ ਦਾ ਸੱਚਾ ਅਤੇ ਭਾਵਨਾਤਮਕ ਚਿੱਤਰਨ ਹੈ। ਉਹਨਾਂ ਨੇ ਕਿਹਾ ਕਿ ਕੀਥ ਨੇ ਇਸਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਬਣਾਇਆ ਹੈ।"

ਫਿਲਮ ਦੀ ਟੀਮ ਵਿੱਚ ਹਾਲੀਵੁੱਡ ਸੰਗੀਤਕਾਰ ਐਲੇਕਸ ਸੋਮਰਸ, ਆਸਕਰ ਜੇਤੂ ਰੇਸੁਲ ਪੂਕੁਟੀ ਅਤੇ ਐਕਸ਼ਨ ਡਾਇਰੈਕਟਰ ਸਟੀਫਨ ਰਿਕਟਰ ਵੀ ਸ਼ਾਮਲ ਹਨ।

ਕੀਥ ਗੋਮੇਜ਼ ਪਹਿਲਾਂ ਸਮਾਜਿਕ ਮੁੱਦਿਆਂ 'ਤੇ ਫਿਲਮਾਂ ਬਣਾ ਚੁੱਕੇ ਹਨ, ਜਿਵੇਂ ਕਿ ਸ਼ੇਮਲੈੱਸ (ਜੋ ਕਿ 2021 ਵਿੱਚ ਆਸਕਰ ਲਈ ਭਾਰਤ ਦੀ ਅਧਿਕਾਰਤ ਐਂਟਰੀ ਸੀ) ਅਤੇ ਡੂਬੀ (ਜਿਸਦੀ ਅਮਿਤਾਭ ਬੱਚਨ ਨੇ ਪ੍ਰਸ਼ੰਸਾ ਕੀਤੀ ਸੀ)। ਇਨ੍ਹਾਂ ਫਿਲਮਾਂ ਨੇ ਕਈ ਅੰਤਰਰਾਸ਼ਟਰੀ ਪੁਰਸਕਾਰ ਵੀ ਜਿੱਤੇ ਹਨ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video