ADVERTISEMENT

ADVERTISEMENT

ਗੁਰੂ ਰਵਿਦਾਸ ਮੰਦਿਰ ਰਿਓ ਲਿੰਡਾ ਕਮੇਟੀ ਵੱਲੋਂ ਅਟਾਰਨੀ ਜਸਪ੍ਰੀਤ ਸਿੰਘ ਸਨਮਾਨਿਤ

ਕਮੇਟੀ ਦੇ ਮੈਂਬਰਾਂ ਨੇ ਖਾਸ ਤੌਰ ‘ਤੇ ਉਨ੍ਹਾਂ ਦੀ ਉਸ ਭੂਮਿਕਾ ਨੂੰ ਉਜਾਗਰ ਕੀਤਾ ਜਿਸ ਰਾਹੀਂ ਉਹ ਇਮੀਗ੍ਰੈਂਟ ਭਾਈਚਾਰੇ ਨੂੰ ਕਾਨੂੰਨੀ ਮਦਦ ਅਤੇ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ

 ਗੁਰੂ ਰਵਿਦਾਸ ਮੰਦਿਰ ਰਿਓ ਲਿੰਡਾ ਕਮੇਟੀ ਵੱਲੋਂ ਅਟਾਰਨੀ ਜਸਪ੍ਰੀਤ ਸਿੰਘ ਸਨਮਾਨਿਤ ਗੁਰੂ ਰਵਿਦਾਸ ਮੰਦਿਰ ਰਿਓ ਲਿੰਡਾ ਕਮੇਟੀ ਵੱਲੋਂ ਅਟਾਰਨੀ ਜਸਪ੍ਰੀਤ ਸਿੰਘ ਸਨਮਾਨਿਤ / वकील जसप्रीत सिंह

ਅਮਰੀਕਾ ਦੇ ਨਾਮਵਰ ਵਕੀਲ ਜਸਪ੍ਰੀਤ ਸਿੰਘ ਨੂੰ ਸ਼੍ਰੀ ਗੁਰੂ ਰਵਿਦਾਸ ਮੰਦਰ ਰਿਓ ਲਿੰਡਾ, ਕੈਲੇਫੋਰਨੀਆ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੀ ਪੇਸ਼ਾਵਰ ਕਾਮਯਾਬੀ ਅਤੇ ਸਮਾਜਿਕ ਸੇਵਾ ਵਿੱਚ ਯੋਗਦਾਨ ਨੂੰ ਧਿਆਨ ਵਿੱਚ ਰੱਖਦਿਆਂ ਦਿੱਤਾ ਗਿਆ ਹੈ।
ਇਹ ਸਨਮਾਨ ਸਮਾਰੋਹ ਵਿਚ ਕਮੇਟੀ ਮੈਂਬਰਾਂ, ਸਮਾਜਿਕ ਆਗੂਆਂ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ। ਸਮਾਰੋਹ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਜਸਪ੍ਰੀਤ ਸਿੰਘ ਵਲੋਂ ਆਪਣੇ ਪੇਸ਼ੇ ਪ੍ਰਤੀ ਵਚਨਬੱਧਤਾ, ਇਮਾਨਦਾਰੀ ਅਤੇ ਭਾਈਚਾਰੇ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵਿਸ਼ੇਸ਼ ਤੌਰ ਤੇ ਸਰਾਹਨਾ ਕੀਤੀ।

ਕਮੇਟੀ ਦੇ ਮੈਂਬਰਾਂ ਨੇ ਖਾਸ ਤੌਰ ‘ਤੇ ਉਨ੍ਹਾਂ ਦੀ ਉਸ ਭੂਮਿਕਾ ਨੂੰ ਉਜਾਗਰ ਕੀਤਾ ਜਿਸ ਰਾਹੀਂ ਉਹ ਇਮੀਗ੍ਰੈਂਟ ਭਾਈਚਾਰੇ ਨੂੰ ਕਾਨੂੰਨੀ ਮਦਦ ਅਤੇ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ "ਜਸਪ੍ਰੀਤ ਸਿੰਘ ਦੀ ਸੇਵਾ ਨੇ ਕਈ ਪਰਿਵਾਰਾਂ ਨੂੰ ਕਾਨੂੰਨੀ ਪ੍ਰਕਿਰਿਆਵਾਂ ਵਿੱਚ ਸਹੀ ਦਿਸ਼ਾ ਦਿੱਤੀ ਹੈ ਅਤੇ ਇੱਥੋਂ ਦੀ ਨਿਆਂ ਪ੍ਰਣਾਲੀ ਵਿੱਚ ਭਰੋਸਾ ਮਜ਼ਬੂਤ ਕੀਤਾ ਹੈ।

ਸਨਮਾਨ ਪ੍ਰਾਪਤ ਕਰਦਿਆਂ ਅਟਾਰਨੀ ਜਸਪ੍ਰੀਤ ਸਿੰਘ ਨੇ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ "ਸਮਾਜ ਦੀ ਸੇਵਾ ਕਰਨਾ ਉਨ੍ਹਾਂ ਲਈ ਸਭ ਤੋਂ ਵੱਡੀ ਪ੍ਰੇਰਣਾ ਹੈ।" ਉਨ੍ਹਾਂ ਨੇ ਕਿਹਾ ਕਿ "ਇਸ ਤਰ੍ਹਾਂ ਦੇ ਸਨਮਾਨ ਉਨ੍ਹਾਂ ਨੂੰ ਹੋਰ ਵਧੀਆ ਢੰਗ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਰਹਿਣਗੇ।"

Comments

Leave A Comment

Required fields are marked (*).

Related

Talk to us?