ADVERTISEMENT

ADVERTISEMENT

18 ਸਾਲਾ ਵਿਅਕਤੀ ਨੂੰ ਲੋਡਡ ਬੰਦੂਕ ਨਾਲ ਯੂਐਸ ਕੈਪੀਟਲ ਵੱਲ ਭੱਜਣ ਤੋਂ ਬਾਅਦ ਕੀਤਾ ਗਿਆ ਗ੍ਰਿਫਤਾਰ

ਘਟਨਾ ਸਮੇਂ ਨੌਜਵਾਨ ਨੇ ਇੱਕ ਟੈਕਟੀਕਲ ਵੈਸਟ ਅਤੇ ਦਸਤਾਨੇ ਪਹਿਨੇ ਹੋਏ ਸਨ

18 ਸਾਲਾ ਵਿਅਕਤੀ ਨੂੰ ਲੋਡਡ ਬੰਦੂਕ ਨਾਲ ਯੂਐਸ ਕੈਪੀਟਲ ਵੱਲ ਭੱਜਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ / X/@WhiteHouse)

ਅਮਰੀਕਾ ਵਿੱਚ ਪੁਲਿਸ ਨੇ ਇੱਕ 18 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਇੱਕ ਲੋਡਿਡ ਬੰਦੂਕ ਲੈ ਕੇ ਯੂਐਸ ਕੈਪੀਟਲ ਵੱਲ ਭੱਜਿਆ ਸੀ। ਇਹ ਘਟਨਾ 17 ਫਰਵਰੀ ਨੂੰ ਵਾਪਰੀ ਸੀ। ਪੁਲਿਸ ਨੇ ਕਿਹਾ ਕਿ ਉਸ ਵਿਅਕਤੀ ਨੂੰ ਬਿਨਾਂ ਕਿਸੇ ਟਕਰਾਅ ਦੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਘਟਨਾ ਸਮੇਂ ਨੌਜਵਾਨ ਨੇ ਇੱਕ ਟੈਕਟੀਕਲ ਵੈਸਟ ਅਤੇ ਦਸਤਾਨੇ ਪਹਿਨੇ ਹੋਏ ਸਨ। ਪੁਲਿਸ ਨੇ ਕਿਹਾ ਕਿ ਉਸਦੀ ਗੱਡੀ ਵਿੱਚੋਂ ਇੱਕ ਕੇਵਲਰ ਹੈਲਮੇਟ ਅਤੇ ਗੈਸ ਮਾਸਕ ਵੀ ਮਿਲਿਆ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਨੌਜਵਾਨ ਦਾ ਇਰਾਦਾ ਕੀ ਸੀ।

ਯੂਐਸ ਕੈਪੀਟਲ ਪੁਲਿਸ ਮੁਖੀ ਮਾਈਕਲ ਸੁਲੀਵਾਨ ਨੇ ਕਿਹਾ ਕਿ ਨੌਜਵਾਨ ਇੱਕ ਚਿੱਟੇ ਰੰਗ ਦੀ ਮਰਸੀਡੀਜ਼ ਐਸਯੂਵੀ ਵਿੱਚ ਆਇਆ ਅਤੇ ਕੈਪੀਟਲ ਦੇ ਨੇੜੇ ਖੜ੍ਹੀ ਕੀਤੀ। ਫਿਰ ਉਹ ਬਾਹਰ ਨਿਕਲਿਆ ਅਤੇ ਕਾਂਗਰਸ ਇਮਾਰਤ ਵੱਲ ਭੱਜਿਆ।

ਪੁਲਿਸ ਨੇ ਉਸਨੂੰ ਰੋਕਿਆ ਅਤੇ ਉਸਨੂੰ ਆਪਣਾ ਹਥਿਆਰ ਸੁੱਟਣ ਦਾ ਹੁਕਮ ਦਿੱਤਾ, ਜਿਸਦੀ ਉਸਨੇ ਪਾਲਣਾ ਕੀਤੀ।

ਇਹ ਘਟਨਾ ਵ੍ਹਾਈਟ ਹਾਊਸ ਨੇੜੇ ਹੋਈ ਇੱਕ ਘਾਤਕ ਗੋਲੀਬਾਰੀ ਵਿੱਚ ਇੱਕ ਨੈਸ਼ਨਲ ਗਾਰਡ ਮੈਂਬਰ ਦੀ ਮੌਤ ਅਤੇ ਇੱਕ ਹੋਰ ਦੇ ਜ਼ਖਮੀ ਹੋਣ ਦੇ ਲਗਭਗ ਤਿੰਨ ਮਹੀਨੇ ਬਾਅਦ ਵਾਪਰੀ ਹੈ।

ਸੁਲੀਵਾਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫ਼ਤੇ ਸਟੇਟ ਆਫ਼ ਦ ਯੂਨੀਅਨ ਭਾਸ਼ਣ ਦੇਣ ਵਾਲੇ ਹਨ। ਉਨ੍ਹਾਂ ਕਿਹਾ, "ਅਸੀਂ ਸਟੇਟ ਆਫ਼ ਦ ਯੂਨੀਅਨ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ, ਅਸੀਂ ਹਮੇਸ਼ਾ ਤਿਆਰ ਰਹਾਂਗੇ।"

Comments

Related