ADVERTISEMENT

ADVERTISEMENT

ਇਰਾਨੀ ਹਮਲਿਆਂ ਕਾਰਨ ਹੁਣ ਤੱਕ 13 ਅਮਰੀਕੀ ਫੌਜੀ ਅੱਡੇ ਤਬਾਹ

ਇਨ੍ਹਾਂ ਅੱਡਿਆਂ ਦੇ ਪ੍ਰਭਾਵਿਤ ਹੋਣ ਕਾਰਨ ਅਮਰੀਕੀ ਸੈਨਿਕਾਂ ਨੂੰ ਹੋਟਲਾਂ, ਦਫਤਰਾਂ ਅਤੇ ਹੋਰ ਅਸਥਾਈ ਥਾਵਾਂ ‘ਤੇ ਰਹਿਣਾ ਪੈ ਰਿਹਾ ਹੈ

ਇਰਾਨੀ ਹਮਲਿਆਂ ਕਾਰਨ ਹੁਣ ਤੱਕ 13 ਅਮਰੀਕੀ ਫੌਜੀ ਅੱਡੇ ਤਬਾਹ / X/@WhiteHouse

ਮਿਡਲ ਈਸਟ ਵਿੱਚ ਚੱਲ ਰਹੇ ਭਿਆਨਕ ਟਕਰਾਅ ਦੇ ਦੌਰਾਨ ਅਮਰੀਕਾ ਨੂੰ ਵੱਡਾ ਫੌਜੀ ਨੁਕਸਾਨ ਝੇਲਣਾ ਪਿਆ ਹੈ। ਤਾਜ਼ਾ ਅਮਰੀਕੀ ਰਿਪੋਰਟਾਂ ਦੇ ਮੁਤਾਬਕ, ਇਰਾਨ ਵੱਲੋਂ ਕੀਤੇ ਜਾ ਰਹੇ ਲਗਾਤਾਰ ਡਰੋਨ ਅਤੇ ਮਿਸਾਈਲ ਹਮਲਿਆਂ ਨੇ ਖੇਤਰ ਵਿੱਚ ਮੌਜੂਦ ਕਰੀਬ 13 ਅਮਰੀਕੀ ਫੌਜੀ ਅੱਡੇ ਪੂਰੀ ਤਰ੍ਹਾਂ ਤਬਾਹ ਹੋ ਚੁਕੇ ਹਨ , ਜਿਸ ਕਾਰਨ ਉਨ੍ਹਾਂ ਥਾਵਾਂ ‘ਤੇ ਕਾਰਵਾਈ ਕਰਨਾ ਮੁਸ਼ਕਲ ਬਣ ਗਿਆ ਹੈ।

ਰਿਪੋਰਟਾਂ ਅਨੁਸਾਰ, 28 ਫਰਵਰੀ ਨੂੰ ਇਰਾਨ ਦੇ ਸੁਪਰੀਮ ਲੀਡਰ ਦੀ ਮੌਤ ਤੋਂ ਬਾਅਦ ਤਣਾਅ ਹੋਰ ਵੱਧ ਗਿਆ ਅਤੇ ਇਰਾਨੀ ਫੌਜ ਨੇ ਜਵਾਬੀ ਹਮਲੇ ਤੀਬਰ ਕਰ ਦਿੱਤੇ। ਇਨ੍ਹਾਂ ਹਮਲਿਆਂ ਵਿੱਚ ਅਮਰੀਕਾ ਦੇ ਅਹਿਮ ਫੌਜੀ ਅਤੇ ਊਰਜਾ ਸਬੰਧੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਕੁਵੈਤ ਦੇ ਪੋਰਟ ਸ਼ੁਏਬਾ, ਅਲੀ ਅਲ ਸਲੇਮ ਏਅਰ ਬੇਸ ਅਤੇ ਕੈਂਪ ਬਿਊਹਰਿੰਗ ‘ਤੇ ਸਭ ਤੋਂ ਵੱਧ ਅਸਰ ਪਿਆ, ਜਦਕਿ ਅਬੂ ਧਾਬੀ ਵਿੱਚ ਸਥਿਤ ਅਲ ਦਾਫਰਾ ਏਅਰ ਬੇਸ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ।

ਇਨ੍ਹਾਂ ਅੱਡਿਆਂ ਦੇ ਪ੍ਰਭਾਵਿਤ ਹੋਣ ਕਾਰਨ ਅਮਰੀਕੀ ਸੈਨਿਕਾਂ ਨੂੰ ਹੋਟਲਾਂ, ਦਫਤਰਾਂ ਅਤੇ ਹੋਰ ਅਸਥਾਈ ਥਾਵਾਂ ‘ਤੇ ਰਹਿਣਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ, ਇਸ ਸਥਿਤੀ ਨੇ ਅਮਰੀਕੀ ਫੌਜ ਦੀ ਸਪਲਾਈ ਚੇਨ ਅਤੇ ਜੰਗੀ ਯੋਜਨਾਵਾਂ ਨੂੰ ਵੀ ਝਟਕਾ ਦਿੱਤਾ ਹੈ। ਹਾਲੀਆ ਅੰਕੜਿਆਂ ਅਨੁਸਾਰ, ਇਸ ਟਕਰਾਅ ਵਿੱਚ 13 ਅਮਰੀਕੀ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਹੋਰ ਜਖ਼ਮੀ ਹੋਏ ਹਨ। ਦੂਜੇ ਪਾਸੇ, ਇਰਾਨ ਅਤੇ ਲੇਬਨਾਨ ਵਿੱਚ ਮੌਤਾਂ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚਣ ਦੀ ਖਬਰ ਹੈ।

ਇਸ ਸਾਰੀ ਸਥਿਤੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਚੁਣੌਤੀਆਂ ਵਧਾ ਦਿੱਤੀਆਂ ਹਨ। ਇੱਕ ਪਾਸੇ ਅਮਰੀਕਾ ਇਰਾਨ ਦੇ ਬਿਜਲੀ ਘਰਾਂ ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਦੇ ਰਿਹਾ ਹੈ, ਜਦਕਿ ਦੂਜੇ ਪਾਸੇ ਆਪਣੇ ਹੀ ਅੱਡਿਆਂ ਦੇ ਨੁਕਸਾਨ ਕਾਰਨ ਉਸ ਦੀ ਫੌਜੀ ਸਥਿਤੀ ਕਮਜ਼ੋਰ ਦਿਖਾਈ ਦੇ ਰਹੀ ਹੈ।

ਮਿਡਲ ਈਸਟ ਵਿੱਚ ਅਮਰੀਕੀ ਅੱਡਿਆਂ ‘ਤੇ ਹੋਏ ਹਮਲੇ ਇਹ ਦਰਸਾਉਂਦੇ ਹਨ ਕਿ ਇਰਾਨ ਦੀ ਮਿਸਾਈਲ ਤਾਕਤ ਕਾਫੀ ਮਜ਼ਬੂਤ ਹੋ ਚੁੱਕੀ ਹੈ ਅਤੇ ਉਹ ਅਮਰੀਕੀ ਏਅਰ ਡਿਫੈਂਸ ਸਿਸਟਮ ਨੂੰ ਚੁਣੌਤੀ ਦੇ ਸਕਦੀ ਹੈ। ਇਸ ਟਕਰਾਅ ਦੇ ਕਾਰਨ ਗਲੋਬਲ ਸੁਰੱਖਿਆ ‘ਤੇ ਵੀ ਅਸਰ ਪੈ ਰਿਹਾ ਹੈ ਅਤੇ ਦੁਨੀਆ ਭਰ ਵਿੱਚ ਤੇਲ ਅਤੇ ਗੈਸ ਦੀ ਕਮੀ ਦੀ ਚਿੰਤਾ ਵਧਦੀ ਜਾ ਰਹੀ ਹੈ।

Comments

Related