ਪੈਨਸਿਲਵੇਨੀਆ (Pennsylvania) ਦੇ ਮੋਂਟਗੋਮਰੀ ਕਾਊਂਟੀ ਕਮਿਸ਼ਨਰ ਨੀਲ ਮਖੀਜਾ (Neil Makhija) ਨੇ ਇੱਕ ਸਾਰਟ-ਫਿਲਮ ਲਈ ਦੋ ਐਮੀ ਅਵਾਰਡ (Emmy Awards) ਜਿੱਤੇ ਹਨ, ਜਿਸਦਾ ਉਦੇਸ਼ ਅਮਰੀਕਾ ਵਿੱਚ ਵੋਟਰ ਧੋਖਾਧੜੀ ਬਾਰੇ ਫੈਲ ਰਹੀ ਗਲਤ ਜਾਣਕਾਰੀ ਦਾ ਖੰਡਨ ਕਰਨਾ ਸੀ।
ਛੇ ਮਿੰਟ ਦੀ ਇਹ ਫ਼ਿਲਮ “You’re Being Lied To About Voter Fraud. Here’s the Truth” ਅਕਤੂਬਰ ਵਿੱਚ ਦਿ ਨਿਊਯਾਰਕ ਟਾਈਮਜ਼ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਨੇ ਦੋ ਸ਼੍ਰੇਣੀਆਂ ਵਿੱਚ ਐਮੀ ਅਵਾਰਡ ਜਿੱਤੇ।
1. ਖ਼ਬਰਾਂ ਵਿੱਚ ਸ਼ਾਨਦਾਰ ਗ੍ਰਾਫਿਕ ਡਿਜ਼ਾਈਨ ਅਤੇ ਕਲਾ ਨਿਰਦੇਸ਼ਨ (outstanding graphic design and art direction in news)
2. ਡੋਕਿਯੂਮੈਂਟਰੀ ਵਿੱਚ ਸ਼ਾਨਦਾਰ ਕਲਾ ਨਿਰਦੇਸ਼ਨ/ਸੈੱਟ ਸਜਾਵਟ/ਸਿਨਿਕ ਡਿਜ਼ਾਈਨ (outstanding art direction/set decoration/scenic design in documentary)
ਇਸ ਜਿੱਤ 'ਤੇ ਪ੍ਰਤੀਕਿਰਿਆ ਦਿੰਦਿਆਂ, ਮੱਖੀਜਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, “ਅਸੀਂ ਦੋ ਐਮੀ ਅਵਾਰਡ ਜਿੱਤੇ! ਮੈਂ ਅਜੇ ਵੀ ਇਸ ਸ਼ਾਨਦਾਰ ਸਨਮਾਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜਦੋਂ ਅਸੀਂ ਇਸ ਫ਼ਿਲਮ ਨੂੰ ਬਣਾਉਣ ਦੀ ਸੋਚੀ, ਸਾਡਾ ਇੱਕ ਮੁੱਖ ਟੀਚਾ ਸੀ ਕਿ ਅਮਰੀਕੀ ਚੋਣਾਂ ਵਿੱਚ ਧੋਖਾਧੜੀ ਦੇ ਝੂਠ ਨੂੰ ਖ਼ਤਮ ਕੀਤਾ ਜਾਵੇ ਅਤੇ ਹੋਰ ਸਥਾਨਕ ਅਧਿਕਾਰੀਆਂ ਨੂੰ ਵੋਟਿੰਗ ਅਧਿਕਾਰਾਂ ਦੀ ਰੱਖਿਆ ਲਈ ਅੱਗੇ ਵਧਣ ਲਈ ਪ੍ਰੇਰਣਾ ਮਿਲੇ।”
ਇਹ ਫ਼ਿਲਮ ਇੱਕ ਐਨੀਮੇਟਡ ਓਪ-ਐਡ (Animated Op-Ed (Opinion Editorial) ਹੈ ਜੋ ਕਲਾਕਾਰ ਮੌਲੀ ਕਰੈਬਐਪਲ (Molly Crabapple) ਦੁਆਰਾ ਵਾਟਰਕਲਰ ਚਿੱਤਰਾਂ ਦੇ ਨਾਲ-ਨਾਲ ਜਿਮ ਬੈਟ (Jim Batt) ਅਤੇ ਮੈਕਸ ਬੋਕਬਿੰਡਰ (Max Boekbinder) ਵੱਲੋਂ ਕੀਤੀ ਟਾਈਮ-ਲੈਪਸ ਐਨੀਮੇਸ਼ਨ ਫਿਲਮ ਨੂੰ ਇੱਕ ਮਨੋਹਰ ਦ੍ਰਿਸ਼ਟੀਕੋਣ ਦਿੰਦੀ ਹੈ, ਜੋ ਸਥਾਨਕ ਚੋਣ ਪ੍ਰਸ਼ਾਸਨ ਦੇ ਵਿਸ਼ੇ ਨੂੰ ਇੱਕ ਆਕਰਸ਼ਕ ਵਿਜ਼ੂਅਲ ਕਹਾਣੀ ਵਿੱਚ ਬਦਲਦੀ ਹੈ।
ਦਸ ਦਈਏ ਕਿ ਮੱਖੀਜਾ ਮੋਂਟਗੋਮਰੀ ਕਾਊਂਟੀ ਬੋਰਡ ਆਫ਼ ਇਲੈਕਸ਼ਨਜ਼ ਦੀ ਪ੍ਰਧਾਨਗੀ ਕਰਦੇ ਹਨ ਅਤੇ ਇੱਕ ਅਰਬ ਡਾਲਰ ਦੇ ਬਜਟ ਅਤੇ 3,000 ਕਾਊਂਟੀ ਕਰਮਚਾਰੀਆਂ ਦੀ ਨਿਗਰਾਨੀ ਕਰਦੇ ਹਨ। ਕਾਰਬਨ ਕਾਊਂਟੀ, ਪੈਨਸਿਲਵੇਨੀਆ ਵਿੱਚ ਜਨਮੇ ਅਤੇ ਪਲੇ-ਵਧੇ ਮੱਖੀਜਾ ਭਾਰਤੀ ਪ੍ਰਵਾਸੀ ਪਰਿਵਾਰ ਦੇ ਪੁੱਤਰ ਹਨ ਜੋ ਨਵੇਂ ਮੌਕਿਆਂ ਦੀ ਭਾਲ ਵਿੱਚ ਅਮਰੀਕਾ ਆਏ ਸਨ।
ਮੱਖੀਜਾ ਨੇ ਪੈਨਸਿਲਵੇਨੀਆ ਲਾਅ ਸਕੂਲ ਦੀ ਯੂਨੀਵਰਸਿਟੀ ਵਿੱਚ ਈਲੈਕਸ਼ਨ ਲਾਅ ਪੜ੍ਹਾਇਆ ਅਤੇ ਇੰਡੀਅਨ ਅਮਰੀਕਨ ਇਮਪੈਕਟ ਵਿਚ ਇਕ ਕਾਰਜਕਾਰੀ ਨਿਰਦੇਸ਼ਕ ਵਜੋਂ ਸੇਵਾ ਨਿਭਾਈ। ਉਹਨਾਂ ਨੇ ਹਾਰਵਰਡ ਲਾਅ ਸਕੂਲ ਤੋਂ ਆਪਣੀ ਜੂਰਿਸ ਡਾਕਟਰੇਟ ਅਤੇ ਬੈਚਲਰ ਆਫ ਆਰਟਸ ਦੀ ਡਿਗਰੀ ਸਾਰਾਹ ਲਾਰੈਂਸ ਕਾਲਜ ਤੋਂ ਪ੍ਰਾਪਤ ਕੀਤੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login